ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪੈਟਰੋਲ ਪੰਪ ਬੰਦ ਰੱਖਣ ਦਾ ਕੀਤਾ ਗਿਆ ਐਲਾਨ
ਪੈਟਰੋਲ ਪੰਪ ਐਸੋਸੀਏਸ਼ਨ ਵੱਲੋਂ ਐਤਵਾਰ ਨੂੰ ਲੁਧਿਆਣਾ ‘ਚ ਪੰਪ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਐਤਵਾਰ ਸਵੇਰੇ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਲੁਧਿਆਣਾ ਸ਼ਹਿਰ ਦੇ ਸਾਰੇ ਪੈਟਰੋਲ ਪੰਪ, ਭਾਵੇਂ ਉਹ ਰੂਰਲ ਇਲਾਕੇ ਵਿੱਚ ਹਨ ਜਾਂ ਸ਼ਹਿਰੀ ਖੇਤਰ ਵਿਚ, ਸਾਰੇ ਹੀ ਮੁਕੰਮਲ ਬੰਦ ਰਹਿਣਗੇ।
ਖਰਚੇ ਘਟਾਉਣ ਲਈ ਲਿਆ ਫੈਸਲਾ
ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਲਈ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਵੀ ਹਫਤੇ ਵਿਚ ਇੱਕ ਛੁੱਟੀ ਦੀ ਲੋੜ ਹੈ ਅਤੇ ਸਾਡੇ ਕਮਿਸ਼ਨ ਵਿੱਚ ਵਾਧਾ ਨਾ ਹੋਣ ਕਰਕੇ ਖਰਚੇ ਜ਼ਿਆਦਾ ਹਨ। ਇਸ ਕਰਕੇ ਅਸੀਂ ਇੱਕ ਦਿਨ ਲਈ ਸੰਕੇਤਿਕ ਤੌਰ ਉਤੇ ਲੁਧਿਆਣਾ ਵਿੱਚ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਰਿਹਾ ਹੈ।
ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚੱਲਦੀਆਂ
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਚੱਲਦੀਆਂ ਰਹਿਣਗੀਆਂ ਜਿਸ ਵਿੱਚ ਫਾਇਰ ਬ੍ਰਿਗੇਡ ਜਾਂ ਫਿਰ ਐਂਬੂਲੈਂਸ ਆਦਿ ਸ਼ਾਮਲ ਹਨ। ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਉਨ੍ਹਾਂ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 6 ਵਜੇ ਤੱਕ ਲੋਕ ਤੇਲ ਪਵਾ ਸਕਦੇ ਹਨ ਅਤੇ ਫਿਰ ਰੱਖੜੀ ਵਾਲੇ ਦਿਨ ਸਵੇਰੇ 6 ਵਜੇ ਤੋਂ ਮੁੜ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡਾ ਮੰਤਵ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਨਹੀਂ ਹੈ, ਸਗੋਂ ਸਾਡਾ ਕੰਮ ਹੀ ਲੋਕਾਂ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਦਾ ਇਹ ਵੀਕਲੀ ਆਫ ਹੈ ਜਿਸ ਨੂੰ ਅੱਗੇ ਵੀ ਅਸੀਂ ਜਾਰੀ ਰੱਖਾਂਗੇ।









