ਰੀਲਾਂ ਬਣਾਉਣ ਪਿੱਛੇ ਲੜ ਪਏ ਮੈਡਮ-ਮਾਸਟਰ, ਚਪੇੜਾਂ ਮਾਰ ਮਾਰ ਕਰ ‘ਤੇ ਮੂੰਹ ਲਾਲ
ਇਕ ਬਹੁਤ ਹੀ ਅਨੋਖਾ ਮਾਮਲਾ ਚਿਤਰਕੂਟ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਵਿੱਦਿਆ ਮੰਦਰ ਵਿੱਚ ਇੱਕ ਮੋਬਾਈਲ ਵੀਡੀਓ ਨੂੰ ਲੈ ਕੇ ਇੱਕ ਮਹਿਲਾ ਅਧਿਆਪਕ ਅਤੇ ਇੱਕ ਪੁਰਸ਼ ਅਧਿਆਪਕ ਵਿੱਚ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਨੇ ਇੱਕ -ਦੂਜੇ ਦੇ ਥੱਪੜ ਮਾਰ ਕੇ ਮੂੰਹ ਲਾਲ ਕਰ ਦਿੱਤੇ | ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਜ਼ਿਲ੍ਹੇ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਟੀਚਰ ਸਪਨਾ ਸ਼ੁਕਲਾ ਸਕੂਲ ‘ਚ ਬਣਾਉਂਦੀ ਰਹਿੰਦੀ ਰੀਲਾਂ
ਪੂਰਾ ਮਾਮਲਾ ਰਾਜਾਪੁਰ ਥਾਣਾ ਖੇਤਰ ਦੇ ਕੁਮਹਾਰਨ ਪੁਰਵਾ ਇੰਗਲਿਸ਼ ਮੀਡੀਅਮ ਪ੍ਰਾਇਮਰੀ ਸਕੂਲ ਦਾ ਹੈ। ਜਿੱਥੇ ਤਾਇਨਾਤ ਸਹਾਇਕ ਅਧਿਆਪਕ ਸਪਨਾ ਸ਼ੁਕਲਾ ਅਤੇ ਔਧੇਸ਼ ਤਿਵਾੜੀ ਨੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਸਕੂਲ ਨੂੰ ਲੜਾਈ ਦੇ ਅਖਾੜੇ ਵਿੱਚ ਬਦਲ ਦਿੱਤਾ ਹੈ। ਦੋਵੇਂ ਅਧਿਆਪਕ ਇੱਕ ਦੂਜੇ ਦੀ ਵੀਡੀਓ ਬਣਾ ਰਹੇ ਹਨ ਅਤੇ ਇਸ ਵੀਡੀਓ ਵਿੱਚ ਇੱਕ ਦੂਜੇ ਨੂੰ ਥੱਪੜ ਮਾਰਦੇ ਵੀ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਟੀਚਰ ਸਪਨਾ ਸ਼ੁਕਲਾ ਸਕੂਲ ‘ਚ ਰੀਲਾਂ ਬਣਾਉਂਦੀ ਰਹਿੰਦੀ ਹੈ ਅਤੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੀ, ਜਿਸ ਕਾਰਨ ਹੋਰ ਅਧਿਆਪਕ ਵੀ ਮਹਿਲਾ ਦੇ ਇਸ ਗੱਲ ਤੋਂ ਗੁੱਸੇ ‘ਚ ਨਜ਼ਰ ਆਏ।
Chitrakoot
Female teacher slaps male teacher, video goes viral.
👉🏾 The teacher is accusing her of making a video. Why did you make our video? Madam is also making videos and the teacher is also making videos. Due to the dispute, a fight broke out in front of the school children pic.twitter.com/Y3ec9jNV9G
— The WINN (@TheWINN_TheWINN) August 14, 2024
ਲੜਾਈ ਦਾ ਬਣਾ ਦਿੱਤਾ ਅਖਾੜਾ
ਫਿਰ ਇੱਕ ਹੋਰ ਅਧਿਆਪਕ ਔਧੇਸ਼ ਤਿਵਾਰੀ ਨੇ ਸਕੂਲ ਦੇ ਅੰਦਰ ਆਪਣੇ ਮੋਬਾਈਲ ਦੀ ਵਰਤੋਂ ਕਰਕੇ ਔਰਤ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਅਤੇ ਔਰਤ ਇਹ ਗੱਲ ਸਮਝ ਗਈ। ਜਿਸ ਤੋਂ ਬਾਅਦ ਦੋਹਾਂ ਵਿਚਕਾਰ ਤਕਰਾਰ ਸ਼ੁਰੂ ਹੋ ਗਈ ਅਤੇ ਕੁਝ ਹੀ ਸਮੇਂ ‘ਚ ਦੋਹਾਂ ਅਧਿਆਪਕਾਂ ਨੇ ਵਿੱਦਿਆ ਦੇ ਮੰਦਰ ਨੂੰ ਲੜਾਈ ਦਾ ਅਖਾੜਾ ਬਣਾ ਦਿੱਤਾ। ਜਿਸ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਡਾ. ਸੁਖਵਿੰਦਰ ਸੁੱਖੀ ਆਪ ‘ਚ ਹੋਏ ਸ਼ਾਮਿਲ , ਭਗਵੰਤ ਮਾਨ ਦੀ ਮੌਜੂਦਗੀ ‘ਚ ਪਾਰਟੀ ਕੀਤੀ ਜੁਆਇਨ
ਮਾਮਲਾ ਕਰੀਬ 15 ਦਿਨ ਪੁਰਾਣਾ
ਵਾਇਰਲ ਹੋਈ ਵੀਡੀਓ ਬਾਰੇ ਬਲਾਕ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਮਾਮਲਾ ਕਰੀਬ 15 ਦਿਨ ਪੁਰਾਣਾ ਹੈ, ਜਿਸ ਦੀ ਉਹ ਜਾਂਚ ਕਰ ਰਹੇ ਹਨ। ਮਹਿਲਾ ਅਧਿਆਪਕ ਨੇ ਛੁੱਟੀ ਲੈ ਲਈ ਹੈ। ਦੋਵਾਂ ਅਧਿਆਪਕਾਂ ਨੇ ਇੱਕ ਦੂਜੇ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਹੈ। ਉਹ ਆਪਣੀ ਵੱਖਰੀ ਜਾਂਚ ਕਰ ਰਿਹਾ ਹੈ। ਜਲਦੀ ਹੀ ਜਾਂਚ ਰਿਪੋਰਟ ਬੀ.ਐਸ.ਏ. ਨੂੰ ਸੌਂਪ ਦੇਣਗੇ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਹਿਲਾ ਅਧਿਆਪਕ ਸਕੂਲ ਵਿੱਚ ਵੀਡੀਓ ਬਣਾਉਂਦੀ ਸੀ, ਜਿਸ ਕਾਰਨ ਹੋਰ ਅਧਿਆਪਕ ਨਾਰਾਜ਼ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ।