ਸਪੀਕਰ ਸੰਧਵਾ ਨੇ 9 ਲੱਖ ਰੁਪਏ ਦੀ ਲਾਗਤ ਵਾਲੀ ਆਟੋਮੈਟਿਕ ਫਾਗਿੰਗ ਮਸ਼ੀਨ ਨੂੰ ਦਿੱਤੀ ਹਰੀ ਝੰਡੀ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਦੀ ਸਰਕਾਰ ਜਿੱਥੇ ਸੂਬੇ ਵਿੱਚ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ, ਓਥੇ ਹੀ ਸੂਬੇ ਨੂੰ ਸੋਹਣਾ ਤੇ ਹਰਿਆ ਭਰਿਆ ਬਣਾਉਣ ਲਈ ਵੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।
ਇਹਨਾਂ ਸਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਕੋਟਕਪੂਰਾ ਹਲਕੇ ਦੇ ਨਿਵਾਸੀਆ ਦੇ ਲਈ ਆਟੋਮੈਟਿਕ ਫਾਗਿੰਗ ਮਸ਼ੀਨ ਵਹੀਕਲ ਨੂੰ ਹਰੀ ਝੰਡੀ ਦੇਣ ਮੌਕੇ ਕੀਤਾ।
ਸਵੱਛ ਭਾਰਤ ਮਿਸ਼ਨ ਤਹਿਤ ਮਿਲੀ ਗਰਾਂਟ
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਹਲਕੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਕੋਟਕਪੂਰਾ ਨਗਰ ਕੌਂਸਲ ਨੂੰ 9.60 ਲੱਖ ਦੀ ਗਰਾਂਟ ਪ੍ਰਾਪਤ ਹੋਈ ਸੀ । ਜਿਸ ਤਹਿਤ ਸ਼ਹਿਰ ਵਿਚ ਫੋਗਿੰਗ ਕਰਨ ਵਾਲੀ ਮਸ਼ੀਨ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਡੇਂਗੂ ਦੇ ਮੱਛਰ ਦੇ ਫੈਲਣ ਦਾ ਡਰ ਹੁੰਦਾ ਹੈ।ਜਿਸ ਦੇ ਮੱਦੇਨਜ਼ਰ ਉਹਨਾਂ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਇਹ ਉਪਰਾਲਾ ਕੀਤਾ ਹੈ।
ਸਪੀਕਰ ਸੰਧਵਾਂ ਨੇ ਖੁਦ ਵੀ ਆਟੋਮੈਟਿਕ ਫਾਗਿੰਗ ਮਸ਼ੀਨ ਨੂੰ ਚਲਾਇਆ
ਇਸ ਮੌਕੇ ਵਹੀਕਲ ਰਾਹੀਂ ਸ਼ਹਿਰ ਵਿਚ ਫੋਗਿੰਗ ਵੀ ਕੀਤੀ ਗਈ। ਇਸ ਮੌਕੇ ਸਪੀਕਰ ਸੰਧਵਾਂ ਨੇ ਖੁਦ ਵੀ ਆਟੋਮੈਟਿਕ ਫਾਗਿੰਗ ਮਸ਼ੀਨ ਨੂੰ ਚਲਾਇਆ ਇਸ ਮੌਕੇ ਚੈਅਰਮੈਨ ਗੁਰਮੀਤ ਸਿੰਘ, ਅਮਰ ਇੰਦਰ ਸਿੰਘ ਕਾਰਜ ਸਾਧਕ ਅਫ਼ਸਰ, ਸੁਖਦੀਪ ਸਿੰਘ ਜੂਨੀਅਰ ਇੰਜੀਨੀਅਰ, ਲੇਖਾਕਾਰ ਸੁਰਿੰਦਰ ਕੁਮਾਰ, ਸੁਪਰਡੈਂਟ ਸੈਂਨਟਰੀ ਇੰਸਪੈਕਟਰ ਵੀਰਪਾਲ ਸਿੰਘ, ਸੈਂਨਟਰੀ ਇੰਸਪੈਕਟਰ ਨੰਦ ਲਾਲ ਪ੍ਰੇਮ ਕੁਮਾਰ ਹਾਜ਼ਰ ਸਨ।