ਖੱਤਰੀ ਸਾਥੀਆਂ ਦੀ ਮਦਦ ਲਈ ਸਾਬਕਾ DSP ਰਾਜਿੰਦਰ ਪਾਲ ਆਨੰਦ ਨੇ ਸਵੈ ਇੱਛਾ ਨਾਲ ਦਿੱਤੀ ਗ੍ਰਿਫਤਾਰੀ
ਅਮਰ ਸ਼ਹੀਦ ਸ੍ਰੀ ਸੁਖਦੇਵ ਥਾਪਰ (ਖੱਤਰੀ ) ਜੀ ਦੇ ਲੁਧਿਆਣਾ ਵਿਖੇ ਨੌ ਘਰਾ ਮਹੱਲਾ ਸਥਿਤ ਜਨਮ ਸਥਾਨ ਦੇ ਕੋਰੀਡੋਰ ਨੂੰ ਸਿੱਧਾ ਕਰਨ ਲਈ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਉਨਾਂ ਦੇ ਨਾਮ ਤੇ ਰੱਖਣ ਲਈ, ਸ਼ਹੀਦ ਸੁਖਦੇਵ ਥਾਪਰ ਮਮੋਰੀਅਲ ਟਰੱਸਟ ਅਤੇ ਖੱਤਰੀ ਮਹਾਸਭਾ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਅੱਜ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਿਹਾਇਸ਼ ਦੇ ਨੇੜੇ ਸ਼ਾਂਤਮਈ ਢੰਗ ਨਾਲ ਰੋਸ ਧਰਨੇ ਅਤੇ ਭੁੱਖ ਹੜਤਾਲ ਤੇ ਬੈਠੇ ਸਨ।
ਇਸ ਦੌਰਾਨ ਚੰਡੀਗੜ੍ਹ ਸੈਕਟਰ ਥਾਣਾ ਤਿੰਨ ਦੀ ਪੁਲਿਸ ਨੇ ਸ਼ਹੀਦ ਸੁਖਦੇਵ ਥਾਪਰ ਦੇ ਭਤੀਜੇ ਸ਼੍ਰੀ ਅਸ਼ੋਕ ਥਾਪਰ ਜੋ ਕਿ ਥਾਪਰ ਮੌਮੋਰੀਅਲ ਟਰਸਟ ਦੇ ਕੌਮੀ ਪ੍ਰਧਾਨ ਵੀ ਹਨ ਅਤੇ ਖੱਤਰੀ ਮਹਾਸਭਾ ਪੰਜਾਬ ਦੇ ਪ੍ਰਧਾਨ ਸੂਬਾ ਪ੍ਰਧਾਨ ਸ੍ਰੀ ਵਿਜੇ ਧੀਰ ਐਡਵੋਕੇਟ ਮੋਗਾ ਨੂੰ ਤੇ ਉਹਨਾਂ ਦੇ ਨਾਲ ਬੈਠੇ ਹੋਰ 40 /50 ਸਾਥੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਗ੍ਰਿਫਤਾਰ ਕਰ ਲਿਆ ਅਤੇ ਚੰਡੀਗੜ੍ਹ ਦੇ ਥਾਣਾ ਨੰਬਰ ਤਿੰਨ ਵਿੱਚ ਲੈ ਗ ।ਜਦੋਂ ਇਸ ਗੱਲ ਦਾ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੂੰ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਦੀ ਮਦਦ ਅਤੇ ਰਿਹਾਈ ਲਈ ਚੰਡੀਗੜ੍ਹ ਦੇ ਥਾਣਾ ਤਿੰਨ ਵਿੱਚ ਪਹੁੰਚ ਗਏ। ਪੁਲਿਸ ਅਧਿਕਾਰੀਆਂ ਨਾਲ ਆਪਣੇ ਸਾਥੀਆਂ ਦੀ ਰਿਹਾਈ ਬਾਰੇ ਗੱਲਬਾਤ ਕੀਤੀ।
ਰਾਮ ਰਹੀਮ ਤੋਂ ਬਾਅਦ ਆਸਾਰਾਮ ਨੂੰ ਮਿਲੀ 7 ਦਿਨਾਂ ਦੀ ਪੈਰੋਲ || Latest News
ਜਦੋਂ ਪੁਲਿਸ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨਾਂ ਮੰਨੀ ਤਾਂ ਉਹਨਾਂ ਨੇ ਵੀ ਸਵੈ ਇੱਛਾ ਨਾਲ ਆਪਣੀ ਗਿਰਫਤਾਰੀ ਦੇ ਦਿੱਤੀ ਅਤੇ ਥਾਣੇ ਵਿੱਚ ਹੀ ਚੱਲ ਰਹੀ ਭੁੱਖ ਹੜਤਾਲ ਤੇ ਰੋਸ ਧਰਨੇ ਵਿੱਚ ਸ਼ਾਮਲ ਹੋ ਗਏ। ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼੍ਰੀ ਰਾਜਿੰਦਰ ਪਾਲ ਆਨੰਦ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਖੱਤਰੀ ਮਹਾਸਭਾ ਪੰਜਾਬ ,ਪੰਜਾਬ ਵਿੱਚ ਵਸਦੇ 34 ਲੱਖ ਖੱਤਰੀਆਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਅਮਰ ਸ਼ਹੀਦ ਸ੍ਰੀ ਸੁਖਦੇਵ ਥਾਪਰ ਜੀ ਉਹਨਾਂ ਦੀ ਖੱਤਰੀ ਕੁਲ ਵਿੱਚ ਹੀ ਪੈਦਾ ਹੋਏ ਸਨ, ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਖੱਤਰੀ ਸਮਾਜ ਵੱਲੋਂ ਬਹੁਤ ਹੀ ਛੋਟੀਆਂ ਦੋ ਮੰਗਾਂ ਸਰਕਾਰ ਪਾਸ ਕਾਫੀ ਸਮੇਂ ਤੋਂ ਰੱਖੀਆਂ ਹੋਈਆਂ ਹਨ ।
ਇੱਕ ਤਾਂ ਸ਼ਹੀਦ ਦੇ ਜਨਮ ਸਥਾਨ ਦੇ ਕੋਰੀਡੋਰ ਨੂੰ ਸਿੱਧਾ ਕਰਨ ਦੀ ਹੈ, ਜਿਸ ਵਿੱਚ ਸਰਕਾਰ ਨੇ ਸਿਰਫ 40 ਗਜ ਜਗ੍ਹਾ ਹੀ ਇਕੋਆਇਰ ਕਰਨੀ ਹੈ ਤੇ ਕੋਰੀਡੋਰ ਨੂੰ ਸਿੱਧਾ ਕਰਨਾ ਹੈ। ਦੂਸਰੀ ਮੰਗ ਖੱਤਰੀ ਸਮਾਜ ਦੀ ਇਹ ਹੈ ਕਿ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਖੱਤਰੀ ਸਮਾਜ ਵਿੱਚ ਪੈਦਾ ਹੋਏ ਸ਼ਹੀਦ ਸੁਖਦੇਵ ਥਾਪਰ ਜੀ ਦੇ ਨਾਮ ਤੇ ਰੱਖਿਆ ਜਾਵੇ ਜਿਸ ਤਰ੍ਹਾਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਜੀ ਦੇ ਨਾਂਮ ਤੇ ਰੱਖਿਆ ਗਿਆ ਹੈ। ਦੋਨੋਂ ਮੰਗਾਂ ਹੀ ਜੇਕਰ ਸਰਕਾਰ ਦੀ ਇੱਛਾ ਹੋਵੇ ਤਾਂ ਕੁਝ ਦਿਨਾਂ ਵਿੱਚ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ।ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ ।
ਨਿਤਿਨ ਗਡਕਰੀ ਦੀ ਚਿੱਠੀ ਦਾ CM ਮਾਨ ਨੇ ਦਿੱਤਾ ਜਵਾਬ || Today News
ਰਾਜਿੰਦਰ ਪਾਲ ਆਨੰਦ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ, ਕਾਰਪੋਰੇਸ਼ਨ ਦੀਆਂ ਚੋਣਾਂ, ਪੰਚਾਇਤਾਂ ਦੀਆਂ ਚੋਣਾਂ, ਜਿਲਾ ਪਰਿਸ਼ਦ ਦੀਆਂ ਚੋਣਾਂ ਜਲਦੀ ਹੀ ਹੋਣ ਵਾਲੀਆਂ ਹਨ ।ਜੇਕਰ ਮਾਨ ਸਰਕਾਰ ਨੇ ਪੰਜਾਬ ਵਿੱਚ ਵੱਸਦੇ 34 ਲੱਖ ਖੱਤਰੀਆਂ ਦੀਆਂ ਇਹ ਦੋ ਛੋਟੀਆਂ ਮੰਗਾਂ ਵੀ ਨਾ ਮੰਨੀਆਂ ਅਤੇ ਟਾਲ ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਪੰਜਾਬ ਦਾ ਖੱਤਰੀ ਸਮਾਜ ਇਹ ਸੋਚਣ ਲਈ ਮਜਬੂਰ ਹੋ ਜਾਏਗਾ ਕਿ ਆਉਂਣ ਵਾਲੇ ਸਮੇਂ ਵਿੱਚ ਉਹਨਾਂ ਨੇ ਆਪਣੀਆਂ ਅਤੇ ਆਪਣੇ ਸਮਾਜ ਦੀਆਂ ਵੋਟਾਂ ਕਿੱਥੇ ਅਤੇ ਕਿਸ ਨੂੰ ਪਾਉਣੀਆਂ ਹਨ।
ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਖੱਤਰੀ ਸਮਾਜ ਦੇ ਅਮਰ ਸ਼ਹੀਦ ਸ੍ਰੀ ਸੁਖਦੇਵ ਥਾਪਰ ਜੀ ਨਾਲ ਸੁਤੇਲਾ ਵਿਵਹਾਰ ਨਾ ਕਰਦੇ ਹੋਏ ਉਨਾਂ ਨਾਲ ਸੰਬੰਧਿਤ ਇਹ ਦੋਵੇਂ ਛੋਟੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ ਅਤੇ ਇਸ ਸਬੰਧੀ ਲੁਧਿਆਣਾ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਖੱਤਰੀ ਸਮਾਜ ਵੱਲੋਂ ਇਸ ਸਬੰਧੀ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਵੀ ਹੋਣਾ ਪੈ ਸਕਦਾ ਹੈ।