ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਮਨੂ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ ॥ Latest News

0
114

ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਮਨੂ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ

ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਨੀਰਜ ਚੋਪੜਾ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਦੌਰਾਨ ਮਨੂ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨੀਰਜ ਸਾਡੇ ਬੇਟੇ ਵਰਗਾ ਹੈ। ਮਨੂ ਦੇ ਪਿਤਾ ਰਾਮ ਕਿਸ਼ਨ ਨੇ ਦੋਵਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ ਗੁਰਮੀਤ ਰਾਮ ਰਹੀਮ ਮੁੜ ਆਇਆ ਜੇਲ੍ਹ ਤੋਂ ਬਾਹਰ, 21 ਦਿਨਾਂ ਦੀ ਮਿਲੀ ਪੈਰੋਲ ||Latest News

ਇਸ ਬਾਰੇ ਮਨੂ ਦੇ ਪਿਤਾ ਰਾਮ ਕਿਸ਼ਨ ਨੇ ਕਿਹਾ, “ਮਨੂੰ ਅਜੇ ਬਹੁਤ ਛੋਟੀ ਹੈ…ਉਸ ਦੇ ਵਿਆਹ ਦੀ ਉਮਰ ਵੀ ਨਹੀਂ ਹੈ। ਅਜੇ ਤੱਕ ਇਸ ਬਾਰੇ ਸੋਚਿਆ ਵੀ ਨਹੀਂ ਹੈ।” ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ”ਮਨੂੰ ਦੀ ਮਾਂ ਨੀਰਜ ਨੂੰ ਆਪਣੇ ਬੇਟੇ ਵਾਂਗ ਮੰਨਦੀ ਹੈ” ਅਤੇ ਨਾਲ ਹੀ, ”ਜਿਸ ਤਰ੍ਹਾਂ ਨੀਰਜ ਨੇ ਮੈਡਲ ਜਿੱਤਿਆ, ਪੂਰੇ ਦੇਸ਼ ਨੂੰ ਇਸ ਬਾਰੇ ਪਤਾ ਲੱਗ ਗਿਆ…ਇਸੇ ਤਰ੍ਹਾਂ, ਜਦੋਂ ਉਹ ਵਿਆਹ ਕਰੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ।”

ਇਹ ਵੀ ਪੜ੍ਹੋ ਇਸ਼ਕ ‘ਚ ਅੰਨ੍ਹੇ ਮੁੰਡੇ ਨੇ ਆਪਣੀ ਹੀ ਭੂਆ ਦਾ ਕੀਤਾ ਕਤ.ਲ || Punjab News

ਦੱਸ ਦੇਈਏ ਕਿ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ ਇੱਕ ਸਿੰਗਲਜ਼ 10 ਮੀਟਰ ਏਅਰ ਪਿਸਟਲ ਵਿੱਚ ਅਤੇ ਦੂਜਾ ਸਰਬਜੋਤ ਸਿੰਘ ਨਾਲ ਮਿਕਸਡ ਈਵੈਂਟ ਵਿੱਚ ਜਿੱਤਿਆ ਸੀ। ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਪੈਰਿਸ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਮਨੂ ਦੀ ਮਾਂ ਸੁਮੇਧਾ ਅਤੇ ਨੀਰਜ ਚੋਪੜਾ ਵਿਚਾਲੇ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਮਨੂ ਦੇ ਪਿਤਾ ਰਾਮ ਕਿਸ਼ਨ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਪੈਰ ਛੂਹਣ ਦਾ ਦ੍ਰਿਸ਼ ਵੀ ਸ਼ਾਮਲ ਹੈ।

ਵਿਆਹ ਦੀਆਂ ਅਫਵਾਹਾਂ ਲੱਗੀਆਂ ਫੈਲਣ

ਦਰਅਸਲ ਪੈਰਿਸ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਨੀਰਜ ਚੋਪੜਾ ਮਨੂ ਭਾਕਰ ਦੀ ਮਾਂ ਸੁਮੇਧਾ ਭਾਕਰ ਦੇ ਸਿਰ ‘ਤੇ ਹੱਥ ਰੱਖਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਨੀਰਜ ਤੋਂ ਕੋਈ ਵਾਅਦਾ ਲੈ ਰਹੀ ਹੈ। ਲੋਕਾਂ ਨੇ ਇਸ ਨੂੰ ਮਨੂ ਅਤੇ ਨੀਰਜ ਦੇ ਵਿਆਹ ਨਾਲ ਜੋੜਿਆ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਗਿਆ। ਜਦੋਂ ਇਨ੍ਹਾਂ ਦੋਵਾਂ ਸਟਾਰ ਖਿਡਾਰੀਆਂ ਵਿਚਾਲੇ ਵਿਆਹ ਦੀਆਂ ਅਫਵਾਹਾਂ ਫੈਲਣ ਲੱਗੀਆਂ ਤਾਂ ਮਨੂ ਦੇ ਪਿਤਾ ਰਾਮ ਕਿਸ਼ਨ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ।

LEAVE A REPLY

Please enter your comment!
Please enter your name here