ਮੁਕਤਸਰ ‘ਚ ਪੁਲਿਸ ਨੇ 4 ਲੁਟੇਰਿਆਂ ਨੂੰ ਕੀਤਾ ਕਾਬੂ, ਚੋਰੀ ਦਾ ਸਾਮਾਨ ਬਰਾਮਦ || Punjab Update

0
67
Police arrested 4 robbers in Muktsar, recovered stolen goods

ਮੁਕਤਸਰ ‘ਚ ਪੁਲਿਸ ਨੇ 4 ਲੁਟੇਰਿਆਂ ਨੂੰ ਕੀਤਾ ਕਾਬੂ, ਚੋਰੀ ਦਾ ਸਾਮਾਨ ਬਰਾਮਦ

ਮੁਕਤਸਰ ਜ਼ਿਲ੍ਹੇ ‘ਚ ਪੁਲਿਸ ਨੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ । ਜਿਸ ਦੇ ਚੱਲਦਿਆਂ ਪੁਲਿਸ ਨੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਚੋਰੀ ਦੇ ਕੇਸਾਂ ਵਿੱਚ ਭਗੌੜੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਚੋਰੀਸ਼ੁਦਾ ਮੋਟਰਸਾਈਕਲ, ਗੈਸ ਸਿਲੰਡਰ, ਟਿਊਬਵੈੱਲ ਦੀ ਮੋਟਰ ਅਤੇ ਕਣਕ ਦੀਆਂ ਨਾੜਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇੱਕ ਅਪਰਾਧੀ ਨੂੰ ਜੇਲ੍ਹ ਭੇਜ ਦਿੱਤਾ ਹੈ। ਤਿੰਨ ਬਦਮਾਸ਼ਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਐੱਸ .ਐੱਸ .ਪੀ ਤੁਸ਼ਾਰ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ SP ਇਨਵੈਸਟੀਗੇਸ਼ਨ ਮਨਜੀਤ ਸਿੰਘ ਢਿੱਲੋਂ, DSP ਮਲੋਟ ਪਵਨਜੀਤ ਸਿੰਘ, ਇੰਸਪੈਕਟਰ ਮਲਕੀਤ ਸਿੰਘ, ਮੁੱਖ ਥਾਣਾ ਲੱਖੇਵਾਲੀ ਅਤੇ ਪੁਲਿਸ ਪਾਰਟੀ ਨੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ 4 ਹੋਰ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਐੱਸ .ਐੱਸ .ਪੀ ਨੇ ਦੱਸਿਆ ਕਿ ਚੋਰਾਂ ਦਾ ਗਿਰੋਹ ਪਿਛਲੇ 10 ਸਾਲਾਂ ਤੋਂ ਚੋਰੀ ਕਰਕੇ ਸਮਾਨ ਵੇਚ ਕੇ ਨਸ਼ੇ ਦਾ ਆਦੀ ਹੈ। ਜੋ ਹੁਣ ਤੱਕ ਖੇਤਾਂ ਵਿੱਚੋਂ 50 ਮੋਟਰਾਂ, 25 ਕੁਇੰਟਲ ਕਣਕ, 8 ਬਾਈਕ, 30 ਗੈਸ ਸਿਲੰਡਰ ਚੋਰੀ ਕਰ ਚੁੱਕੇ ਹਨ।

ਸਮਾਨ ਵੇਚ ਕੇ ਖਰੀਦਦੇ ਸਨ ਨਸ਼ਾ

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਚੋਰੀ ਦਾ ਸਮਾਨ ਵੇਚ ਕੇ ਪੈਸੇ ਲੈ ਕੇ ਨਸ਼ਾ ਖਰੀਦਦੇ ਹਨ ਅਤੇ ਫਿਰ ਉਸ ਨਾਲ ਨਸ਼ਾ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਕੋਲੋਂ ਪੁਲਿਸ ਨੇ 11 ਗੈਸ ਸਿਲੰਡਰ, 13 ਖੇਤ ਮੋਟਰਾਂ, 4 ਬਾਈਕ ਅਤੇ 7 ਕਣਕ ਦੇ ਨਾੜ ਬਰਾਮਦ ਕੀਤੇ ਹਨ। ਇਨ੍ਹਾਂ ਖ਼ਿਲਾਫ਼ ਥਾਣਾ ਲੱਖੇਵਾਲੀ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ, ਕੁਲਵੰਤ ਸਿੰਘ ਉਰਫ਼ ਨਿੱਕਾ ਅਤੇ ਪਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸ਼ੇਰੇਵਾਲਾ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਦੋਂਕਿ ਗੁਰਵਿੰਦਰ ਸਿੰਘ ਉਰਫ ਟਿੰਡੋ ਪੁੱਤਰ ਹਰਿੰਦਰ ਸਿੰਘ ਵਾਸੀ ਸ਼ੇਰੇਵਾਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਮੰਦਭਾਗੀ ਖ਼ਬਰ , ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ

ਪਹਿਲਾਂ ਹੀ ਜੇਲ੍ਹ ਵਿੱਚ ਬੰਦ

ਉਨ੍ਹਾਂ ਦੱਸਿਆ ਕਿ ਮਨਦੀਪ ਕੁਮਾਰ ਉਰਫ ਮੋਨੂੰ ਪੁੱਤਰ ਵਿਜੇ ਕੁਮਾਰ ਅਤੇ ਰੋਸ਼ਨ ਲਾਲ ਪੁੱਤਰ ਦੇਵੀ ਲਾਲ ਵਾਸੀ ਗਿੱਦੜਬਾਹਾ ਸਮੇਤ ਹੈਪੀ ਵਾਸੀ ਬਾਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਚੱਕ ਸ਼ੇਰੇਵਾਲਾ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ। ਪ੍ਰਿੰਸ ਕੁਮਾਰ ਪੁੱਤਰ ਕਰੋੜੀ ਕੁਮਾਰ ਵਾਸੀ ਮੁਕਤਸਰ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ।

 

 

 

 

 

 

 

 

LEAVE A REPLY

Please enter your comment!
Please enter your name here