ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਪੀਟੀ ਊਸ਼ਾ ਨੇ ਦਿੱਤਾ ਵੱਡਾ ਬਿਆਨ || Sports News

0
61
PT Usha gave a big statement in Vinesh Phogat overweight case

ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਪੀਟੀ ਊਸ਼ਾ ਨੇ ਦਿੱਤਾ ਵੱਡਾ ਬਿਆਨ

ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਜ਼ਨ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਖਿਡਾਰੀ ਤੇ ਉਸਦੇ ਕੋਚ ਦੀ ਹੁੰਦੀ ਹੈ। ਇਸਦੇ ਲਈ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। ਖਾਸ ਕਰ ਕੇ ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਤੇ ਜੂਡੋ ਵਰਗੇ ਖੇਡਾਂ ਵਿੱਚ। ਪੀਟੀ ਊਸ਼ਾ ਨੇ ਅੱਗੇ ਕਿਹਾ ਕਿ IOA ਮੈਡੀਕਲ ਟੀਮ, ਖਾਸ ਤੌਰ ‘ਤੇ ਡਾ. ਪਾਰਦੀਵਾਲਾ ਦੇ ਪ੍ਰਤੀ ਜੋ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਵੀਕਾਰ ਕਰਨ ਦੇ ਯੋਗ ਨਹੀਂ ਹਨ ਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ IOA ਮੈਡੀਕਲ ਟੀਮ ‘ਤੇ ਇਲਜ਼ਾਮ ਲਗਾਉਣ ਵਾਲੇ ਲੋਕ ਕਿਸੇ ਵੀ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ ‘ਤੇ ਵਿਚਾਰ ਕਰਨਗੇ।

ਅਥਲੀਟਾਂ ਦੇ ਈਵੈਂਟ ਦੌਰਾਨ ਰਿਕਵਰੀ ਤੇ ਇੰਜਰੀ ਮੈਨੇਜਮੈਂਟ ਵਿੱਚ ਕਰ ਰਹੀ ਸੀ ਮਦਦ

IOA ਵੱਲੋਂ ਨਿਯੁਕਤ ਚੀਫ ਮੈਡੀਕਲ ਅਫ਼ਸਰ ਡਾ. ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਮੁੱਖ ਰੂਪ ਵਿੱਚ ਅਥਲੀਟਾਂ ਦੇ ਈਵੈਂਟ ਦੌਰਾਨ ਤੇ ਬਾਅਦ ਵਿੱਚ ਉਨ੍ਹਾਂ ਦੀ ਰਿਕਵਰੀ ਤੇ ਇੰਜਰੀ ਮੈਨੇਜਮੈਂਟ ਵਿੱਚ ਮਦਦ ਕਰ ਰਹੀ ਸੀ। ਇਸ ਟੀਮ ਨੂੰ ਉਨ੍ਹਾਂ ਅਥਲੀਟਾਂ ਦੀ ਮਦਦ ਲਈ ਵੀ ਬਣਾਇਆ ਗਿਆ ਸੀ, ਜਿਨ੍ਹਾਂ ਕੋਲ ਨਿਊਟ੍ਰੀਸ਼ਨਿਸਟ ਤੇ ਫਿਜ਼ਿਓਥੈਰੇਪਿਸਟ ਦੀ ਆਪਣੀ ਟੀਮ ਨਹੀਂ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਘੁੰਮਣ ਵਾਲੇ ਲੋਕ ਦੇਣ ਧਿਆਨ , ਟ੍ਰੈਫਿਕ ਪੁਲਿਸ ਨੇ 13 ਅਗਸਤ ਲਈ ਜਾਰੀ ਕੀਤੀ ਐਡਵਾਈਜ਼ਰੀ

ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਕਾਰਨ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦੇ ਦਿੱਤਾ ਸੀ | ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜ਼ਨ ਵਿੱਚ ਵਿਨੇਸ਼ 50KG. ਵਜ਼ਨ ਕੈਟੇਗਰੀ ਦੀ ਤੈਅ ਸੀਮਾ ਤੋਂ ਘੱਟ ਸੀ। ਅਜਿਹੇ ਵਿੱਚ ਹੁਣ ਵਿਨੇਸ਼ ਨੇ CAS ਤੋਂ ਸਾਂਝੇ ਸਿਲਵਰ ਮੈਡਲ ਦੀ ਮੰਗ ਕੀਤੀ ਹੈ।

 

 

 

 

 

 

 

 

 

 

 

LEAVE A REPLY

Please enter your comment!
Please enter your name here