ਪੰਜਾਬ ‘ਚ ਅੱਜ ਤੋਂ BJP ਸ਼ੁਰੂ ਕਰ ਰਹੀ ਹਰ ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ, ਜਾਣੋ ਕਿੱਥੋਂ ਸ਼ੁਰੂ ਹੋਵੇਗੀ ਯਾਤਰਾ
BJP ਅੱਜ ਤੋਂ ਪੰਜਾਬ ਦੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ। ਇਹ ਯਾਤਰਾ ਸੁਤੰਤਰਤਾ ਦਿਵਸ ਨੂੰ ਸਮਰਪਿਤ ਹੈ। ਇਸ ਮੌਕੇ ਮੁਹਾਲੀ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਅਤੇ ਮੁਖੀ ਸੰਜੀਵ ਵਸ਼ਿਸ਼ਟ ਸ਼ਿਰਕਤ ਕਰਨਗੇ। ਯਾਤਰਾ ਫੇਜ਼-7 ਤੋਂ ਸ਼ੁਰੂ ਹੋ ਕੇ ਪੂਰੇ ਇਲਾਕੇ ਨੂੰ ਕਵਰ ਕਰੇਗੀ।
ਪਾਰਟੀ ਨੇ ਤਿਆਰੀਆਂ ਕੀਤੀਆਂ ਮੁਕੰਮਲ
ਪਰ ਇਸ ਦੌਰਾਨ ਮੀਂਹ ਕਾਰਨ BJP ਸਮਰਥਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਪਾਰਟੀ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਕੌਮੀ ਮੁਹਿੰਮ ਹੈ। ਇਸ ਵਿੱਚ ਪਾਰਟੀ ਦਾ ਹਰ ਆਗੂ ਹਿੱਸਾ ਲਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ ,5 ਨੈਸ਼ਨਲ ਹਾਈਵੇ ਸਣੇ 288 ਸੜਕਾਂ ਬੰਦ ,ਆਰੇਂਜ ਅਲਰਟ ਹੋਇਆ ਜਾਰੀ
ਚੰਡੀਗੜ੍ਹ ਭਾਜਪਾ ਅੱਜ ਤੋਂ ਹਰ ਘਰ ‘ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਭਾਜਪਾ ਵੱਲੋਂ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਸ਼ਾਮ 6 ਵਜੇ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਮੌਕੇ ਪਾਰਟੀ ਪ੍ਰਧਾਨ ਜਤਿੰਦਰਪਾਲ ਸਿੰਘ ਵੀ ਹਾਜ਼ਰ ਹੋਣਗੇ। ਇਸ ਬਹਾਨੇ ਪਾਰਟੀ ਆਪਣੇ ਆਗੂਆਂ ਨੂੰ ਮਜ਼ਬੂਤ ਕਰੇਗੀ।