ਸਈਦ ਰੇਫਤ ਅਹਿਮਦ ਬਣੇ ਬੰਗਲਾਦੇਸ਼ ਦੇ ਨਵੇਂ ਚੀਫ਼ ਜਸਟਿਸ
ਸਈਦ ਰੇਫਤ ਅਹਿਮਦ ਬੰਗਲਾਦੇਸ਼ ਦੇ ਨਵੇਂ ਚੀਫ਼ ਜਸਟਿਸ ਹੋਣਗੇ। ਇਸ ਦਾ ਐਲਾਨ ਸ਼ਨੀਵਾਰ 10 ਅਗਸਤ ਨੂੰ ਰਾਤ 9 ਵਜੇ ਕੀਤਾ ਗਿਆ। ਇਸ ਤੋਂ ਪਹਿਲਾਂ ਦੁਪਹਿਰ ਬਾਅਦ ਚੀਫ਼ ਜਸਟਿਸ ਓਬੈਦੁਲ ਹਸਨ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਸਵੇਰੇ ਸੁਪਰੀਮ ਕੋਰਟ ਦਾ ਘਿਰਾਓ ਕੀਤਾ ਸੀ।
ਲੁਧਿਆਣਾ ‘ਚ ਅੰਮ੍ਰਿਤਸਰ ਪੁਲਸ ਦੀ ਕਾਰ ਪਲਟੀ, 3 ਜ਼ਖਮੀ
ਦੱਸ ਦਈਏ ਉਥੇ ਪ੍ਰਦਰਸ਼ਨਕਾਰੀ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਸਨ। ਵਿਦਿਆਰਥੀਆਂ ਨੇ ਕਿਹਾ, “ਜੇਕਰ ਜੱਜ ਅਸਤੀਫ਼ਾ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਹਸੀਨਾ ਵਾਂਗ ਕੁਰਸੀਆਂ ਤੋਂ ਲਾਹ ਲਿਆ ਜਾਵੇਗਾ।” ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਸੁਪਰੀਮ ਕੋਰਟ ਦੇ ਜੱਜ ਦੀ ਹਸੀਨਾ ਨਾਲ ਮਿਲੀਭੁਗਤ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ 5 ਅਗਸਤ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਕੇ ਭਾਰਤ ਆ ਗਈ ਸੀ।
ਅੰਤਰਿਮ ਸਰਕਾਰ ਨੂੰ ਪੁੱਛੇ ਬਿਨਾਂ ਅਦਾਲਤ ਦੀ ਬੈਠਕ ਬੁਲਾਈ
ਇਨ੍ਹਾਂ ਜੱਜਾਂ ਨੇ ਅੰਤਰਿਮ ਸਰਕਾਰ ਨੂੰ ਪੁੱਛੇ ਬਿਨਾਂ ਸ਼ਨੀਵਾਰ ਨੂੰ ਪੂਰੀ ਅਦਾਲਤ ਦੀ ਬੈਠਕ ਬੁਲਾਈ। ਇਸ ਮੀਟਿੰਗ ਕਾਰਨ ਪ੍ਰਦਰਸ਼ਨਕਾਰੀਆਂ ਨੇ ਇੱਕ ਘੰਟੇ ਵਿੱਚ ਹੀ ਜੱਜਾਂ ਦੇ ਅਸਤੀਫੇ ਦੀ ਮੰਗ ਕੀਤੀ। ਚੀਫ਼ ਜਸਟਿਸ ਦੇ ਅਸਤੀਫ਼ੇ ਤੋਂ ਬਾਅਦ 5 ਹੋਰ ਜੱਜ ਆਪਣੇ ਅਹੁਦੇ ਛੱਡ ਸਕਦੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਰੇ 6 ਜੱਜ ਅਸਤੀਫਾ ਨਹੀਂ ਦਿੰਦੇ, ਉਦੋਂ ਤੱਕ ਉਹ ਸੜਕਾਂ ਨੂੰ ਖਾਲੀ ਨਹੀਂ ਕਰਨਗੇ।