ਨੀਰਜ ਚੋਪੜਾ ਦੀ ਮਾਂ ਦੇ ਬੋਲ – ‘ਅਸੀਂ ਸਿਲਵਰ ਨਾਲ ਹੀ ਖੁਸ਼ ਹਾਂ..ਜਿਸ ਨੇ ਗੋਲਡ ਜਿੱਤਿਆ ਹੈ, ਉਹ ਵੀ ਮੇਰੇ ਪੁੱਤ ਵਰਗਾ’ || Sports News

0
188
Neeraj Chopra's mother's words - 'We are happy with silver only..He who has won gold is like my son'

ਨੀਰਜ ਚੋਪੜਾ ਦੀ ਮਾਂ ਦੇ ਬੋਲ – ‘ਅਸੀਂ ਸਿਲਵਰ ਨਾਲ ਹੀ ਖੁਸ਼ ਹਾਂ..ਜਿਸ ਨੇ ਗੋਲਡ ਜਿੱਤਿਆ ਹੈ, ਉਹ ਵੀ ਮੇਰੇ ਪੁੱਤ ਵਰਗਾ’

ਪੈਰਿਸ ਓਲੰਪਿਕਸ ਵਿੱਚ ਭਾਰਤ ਕਾਫੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਕਿਤੇ ਜਿੱਤ ਦੀ ਖੁਸ਼ੀ ਮਿਲ ਰਹੀ ਹੈ ਅਤੇ ਕਿਤੇ ਹਾਰ ਦਾ ਦੁੱਖ | ਇਸੇ ਦੇ ਤਹਿਤ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰ ਦਿੱਤਾ ਹੈ | ਇਸ ਜਿੱਤ ਨਾਲ ਉਹ ਦੋ ਓਲੰਪਿਕ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਟ੍ਰੈਕ ਤੇ ਫੀਲਡ ਖਿਡਾਰੀ ਬਣ ਗਏ। ਉੱਥੇ ਹੀ ਦੂਜੇ ਪਾਸੇ ਇਸ ਮੁਕਾਬਲੇ ਵਿੱਚ ਗੋਲਡ ਮੈਡਲ ‘ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਆਪਣਾ ਕਬਜ਼ਾ ਕਰ ਕੇ ਓਲੰਪਿਕ ਵਿੱਚ ਨਵਾਂ ਰਿਕਾਰਡ ਕਾਇਮ ਕਰ ਲਿਆ। ਇਸ ਸਭ ਤੋਂ ਬਾਅਦ ਨੀਰਜ ਚੋਪੜਾ ਦੀ ਮਾਤਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜੋ ਗੋਲਡ ਮੈਡਲ ਜਿੱਤ ਕੇ ਗਿਆ ਹੈ ਉਹ ਵੀ ਸਾਡਾ ਮੁੰਡਾ ਹੈ।

ਸਿਲਵਰ ਵੀ ਸੋਨੇ ਦੇ ਬਰਾਬਰ

ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਸਾਡੇ ਲਈ ਸਿਲਵਰ ਵੀ ਸੋਨੇ ਦੇ ਬਰਾਬਰ ਹੈ। ਜੋ ਗੋਲਡ ਲੈ ਗਿਆ ਉਹ ਵੀ ਸਾਡਾ ਮੁੰਡਾ ਹੈ। ਮਿਹਨਤ ਕਰ ਕੇ ਮੈਡਲ ਜਿੱਤ ਕੇ ਗਿਆ ਹੈ। ਹਰ ਖਿਡਾਰੀ ਦਾ ਦਿਨ ਹੁੰਦਾ ਹੈ। ਉਸਦੇ ਸੱਟ ਲੱਗ ਗਈ ਸੀ, ਇਸ ਲਈ ਅਸੀਂ ਉਸਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਜਦੋਂ ਨੀਰਜ ਘਰ ਆਵੇਗਾ ਤਾਂ ਉਸਦਾ ਮਨਪਸੰਦ ਖਾਣਾ ਬਣਾਵਾਂਗੀ।

ਅਸੀਂ ਨਹੀਂ ਪਾ ਸਕਦੇ ਪ੍ਰੈਸ਼ਰ

ਇਸ ਦੇ ਇਲਾਵਾ ਸਿਲਵਰ ਮੈਡਲ ਮਿਲਣ ‘ਤੇ ਨੀਰਜ ਚੋਪੜਾ ਦੇ ਪਿਤਾ ਸਤੀਸ਼ ਕੁਮਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰੈਸ਼ਰ ਨਹੀਂ ਪਾ ਸਕਦੇ। ਹਰ ਕਿਸੇ ਖਿਡਾਰੀ ਦਾ ਦਿਨ ਹੁੰਦਾ ਹੈ, ਅੱਜ ਪਾਕਿਸਤਾਨੀ ਐਥਲੀਟ ਅਰਸ਼ਦ ਨਦੀਮ ਦਾ ਦਿਨ ਸੀ। ਜਿਸ ਕਾਰਨ ਅਰਸ਼ਦ ਗੋਲਡ ਜਿੱਤ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਦੂਜੇ ਓਲੰਪਿਕ ਵਿੱਚ ਜੈਵਲਿਨ ਵਿੱਚ ਮੈਡਲ ਸਕੇ ਇਹ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਦੂਜੇ ਦੇਸ਼ਾਂ ਨੂੰ ਫਾਈਟ ਦੇ ਰਹੇ ਹਾਂ।

ਇਹ ਵੀ ਪੜ੍ਹੋ : PM ਮੋਦੀ ਨੇ ਸ਼ੁਰੂ ਕੀਤੀ ‘ਹਰ ਘਰ ਤਿਰੰਗਾ ਮੁਹਿੰਮ’, ‘X’ ’ਤੇ DP ਬਦਲ ਕੇ ਲੋਕਾਂ ਨੂੰ ਕੀਤੀ ਇਹ ਅਪੀਲ

ਦੂਜਾ ਥ੍ਰੋਅ ਹੀ ਇਕਲੌਤਾ ਸਹੀ ਥ੍ਰੋਅ ਰਿਹਾ

ਧਿਆਨਯੋਗ ਹੈ ਕਿ ਨੀਰਜ ਚੋਪੜਾ ਦਾ ਦੂਜਾ ਥ੍ਰੋਅ ਹੀ ਉਨ੍ਹਾਂ ਦਾ ਇਕਲੌਤਾ ਸਹੀ ਥ੍ਰੋਅ ਰਿਹਾ ਜਿਸ ਵਿੱਚ ਉਨ੍ਹਾਂ ਨੇ 89.45 ਮੀਟਰ ਦੂਰ ਸੁੱਟਿਆ ਜੋ ਇਸ ਸੈਸ਼ਨ ਦਾ ਉਨ੍ਹਾਂ ਦਾ ਵਧੀਆ ਥ੍ਰੋਅ ਸੀ। ਇਸਦੇ ਇਲਾਵਾ ਉਨ੍ਹਾਂ ਦੀਆਂ ਪੰਜ ਕੋਸ਼ਿਸ਼ਾਂ ਅਸਫਲ ਰਹੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟੋਕੀਓ ਓਲੰਪਿਕ ਵਿੱਚ 87.58 ਮੀਟਰ ਦੇ ਥ੍ਰੋਅ ਦੇ ਨਾਲ ਗੋਲਡ ਮੈਡਲ ਜਿੱਤਿਆ ਸੀ। ਉੱਥੇ ਹੀ ਇਸ ਮੁਕਾਬਲੇ ਵਿੱਚ ਪਾਕਿਸਤਾਨ ਦੇ ਐਥਲੀਟ ਅਰਸ਼ਦ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ ਬਣਾਉਂਦੇ ਹੋਏ ਦੂਜਾ ਥ੍ਰੋਅ ਹੀ 92.97 ਮੀਟਰ ਦਾ ਲਗਾਇਆ। ਉਨ੍ਹਾਂ ਨੇ ਛੇਵਾਂ ਤੇ ਆਖਰੀ ਥ੍ਰੋਅ 91.79 ਮੀਟਰ ਦਾ ਲਗਾਇਆ। ਪਾਕਿਸਤਾਨ ਦਾ 1992 ਬਾਰਸੀਲੋਨਾ ਓਲੰਪਿਕ ਦੇ ਬਾਅਦ ਇਹ ਪਹਿਲਾ ਓਲੰਪਿਕ ਮੈਡਲ ਹੈ। ਇਸ ਤੋਂ ਪਹਿਲਾਂ 10 ਮੁਕਾਬਲਿਆਂ ਵਿੱਚ ਨੀਰਜ ਚੋਪੜਾ ਨੇ ਹਮੇਸ਼ਾ ਅਰਸ਼ਦ ਨਦੀਮ ਨੂੰ ਹਰਾਇਆ ਸੀ।

 

 

 

 

LEAVE A REPLY

Please enter your comment!
Please enter your name here