LPU ਯੂਨੀਵਰਸਿਟੀ ਦੇ ਚਾਂਸਲਰ ਨੇ ਕੀਤਾ ਵੱਡਾ ਐਲਾਨ, ਵਿਨੇਸ਼ ਫੋਗਾਟ ਦਾ 25 ਲੱਖ ਰੁਪਏ ਨਾਲ ਕਰਨਗੇ ਸਨਮਾਨ || Sports News

0
277
Chancellor of LPU University made a big announcement, Vinesh Phogat will be honored with 25 lakh rupees

LPU ਯੂਨੀਵਰਸਿਟੀ ਦੇ ਚਾਂਸਲਰ ਨੇ ਕੀਤਾ ਵੱਡਾ ਐਲਾਨ, ਵਿਨੇਸ਼ ਫੋਗਾਟ ਦਾ 25 ਲੱਖ ਰੁਪਏ ਨਾਲ ਕਰਨਗੇ ਸਨਮਾਨ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਨੇ ਵੱਡਾ ਐਲਾਨ ਕੀਤਾ ਹੈ ਜਿਸਦੇ ਤਹਿਤ ਉਹਨਾਂ ਨੇ ਆਪਣੀ ਸਾਬਕਾ ਵਿਦਿਆਰਥੀ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ‘ਤੇ 25 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਨੇਸ਼ ਨੂੰ ਹਾਲ ਹੀ ਵਿੱਚ ਪੈਰਿਸ ਓਲੰਪਿਕ-2024 ਤੋਂ ਅਯੋਗ ਕਰਾਰ ਦਿੱਤੇ ਜਾਣ ਦੇ ਬਾਵਜੂਦ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਕਿਹਾ ਕਿ ਉਸਦੀ ਅਯੋਗਤਾ ਉਸਨੂੰ ਕਿਸੇ ਚੈਂਪੀਅਨ ਤੋਂ ਘੱਟ ਨਹੀਂ ਬਣਾਉਂਦੀ! ਭਾਰਤ ਦੀ ਧੀ ਵਿਨੇਸ਼ ‘ਤੇ ਸਾਨੂੰ ਮਾਣ ਹੈ”।

ਵਿਨੇਸ਼ ਅਜੇ ਵੀ ਹੈ ਤਮਗਾ ਜੇਤੂ

ਡਾ. ਅਸ਼ੋਕ ਕੁਮਾਰ ਮਿੱਤਲ, ਸੰਸਦ ਮੈਂਬਰ (ਰਾਜ ਸਭਾ) ਅਤੇ LPU ਦੇ ਸੰਸਥਾਪਕ ਚਾਂਸਲਰ ਨੇ ਕਿਹਾ, “ਭਾਰਤੀ ਖੇਡ ਪ੍ਰਸ਼ੰਸਕਾਂ ਲਈ ਇਸ ਦੁਖਦਾਈ ਪਲ ਦੇ ਬਾਵਜੂਦ, LPU ਆਪਣੇ ਵਿਦਿਆਰਥੀਆਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਸਾਡੇ ਲਈ ਵਿਨੇਸ਼ ਅਜੇ ਵੀ ਤਮਗਾ ਜੇਤੂ ਹੈ। ਉਨ੍ਹਾਂ ਦੇ ਸਫ਼ਰ ਦੌਰਾਨ ਉਨ੍ਹਾਂ ਦਾ ਸਮਰਪਣ ਅਤੇ ਹੁਨਰ ਮਾਨਤਾ ਦੇ ਹੱਕਦਾਰ ਹਨ ਅਤੇ ਸਾਨੂੰ ਉਨ੍ਹਾਂ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕਰਨ ‘ਤੇ ਮਾਣ ਹੈ, ਜੋ ਕਿ ਚਾਂਦੀ ਦਾ ਤਗਮਾ ਜੇਤੂਆਂ ਲਈ ਰਾਖਵੀਂ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਾਉਣੀ ਪਵੇਗੀ ਮਹਿੰਗੀ

ਯੂਨੀਵਰਸਿਟੀ ਦੇ ਲਗਭਗ 24 ਵਿਦਿਆਰਥੀ ਭਾਰਤ ਦੀ ਕਰ ਰਹੇ ਨੁਮਾਇੰਦਗੀ

ਦੱਸ ਦੇਈਏ ਕਿ LPU ਨੇ ਪੈਰਿਸ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਲਈ ਇੱਕ ਵਿਆਪਕ ਨਕਦ ਇਨਾਮ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਸੋਨ ਤਮਗਾ ਜੇਤੂਆਂ ਨੂੰ 50 ਲੱਖ ਰੁਪਏ, ਚਾਂਦੀ ਦਾ ਤਗਮਾ ਜੇਤੂ ਨੂੰ 25 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਯੂਨੀਵਰਸਿਟੀ ਦੇ ਲਗਭਗ 24 ਵਿਦਿਆਰਥੀ ਜੈਵਲਿਨ, ਕੁਸ਼ਤੀ, ਹਾਕੀ, ਅਥਲੈਟਿਕਸ, ਵੇਟਲਿਫਟਿੰਗ, ਨਿਸ਼ਾਨੇਬਾਜ਼ੀ ਅਤੇ ਮੁੱਕੇਬਾਜ਼ੀ ਸਮੇਤ ਵੱਖ-ਵੱਖ ਖੇਡਾਂ ਦੇ ਅਨੁਸ਼ਾਸਨਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ।

 

 

 

 

 

 

 

 

LEAVE A REPLY

Please enter your comment!
Please enter your name here