ਅਦਾਕਾਰਾ ਸੁਸ਼ਮਾ ਸੇਠ ਦੀ 23 ਸਾਲਾ ਪੋਤੀ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸੀ ਬਿਮਾਰ
‘ਕਲ ਹੋ ਨਾ ਹੋ’, ‘ਕਭੀ ਖੁਸ਼ੀ ਕਭੀ ਗਮ’ ਅਤੇ ‘ਰਾਮ ਤੇਰੀ ਗੰਗਾ ਮੈਲੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੀ ਮਸ਼ਹੂਰ ਅਦਾਕਾਰਾ ਸੁਸ਼ਮਾ ਸੇਠ ਦੀ ਪੋਤੀ ਮਿਹਿਕਾ ਸੇਠ ਦਾ ਦਿਹਾਂਤ ਹੋ ਗਿਆ ਹੈ। ਦਰਅਸਲ , 23 ਸਾਲਾ ਮਿਹਿਕਾ ਲੰਬੇ ਸਮੇਂ ਤੋਂ ਬਿਮਾਰ ਸੀ। ਜਿਸ ਦੇ ਚੱਲਦਿਆਂ ਉਸਦਾ 5 ਅਗਸਤ ਨੂੰ ਦਿਹਾਂਤ ਹੋ ਗਿਆ | ਮਿਹਿਕਾ ਦੀ ਮੌਤ ਦੀ ਜਾਣਕਾਰੀ ਉਸ ਦੀ ਮਾਂ ਅਤੇ ਅਦਾਕਾਰਾ ਦਿਵਿਆ ਸੇਠ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਦਿਵਿਆ ਨੇ ਇਸ ਪੋਸਟ ਰਾਹੀਂ ਇਹ ਵੀ ਦੱਸਿਆ ਕਿ ਪਰਿਵਾਰਕ ਮੈਂਬਰ 8 ਅਗਸਤ ਨੂੰ ਮਿਹਿਕਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਜਾ ਰਹੇ ਹਨ।
ਮਿਹਿਕਾ ਨੂੰ ਸ਼ੁਰੂ ਵਿੱਚ ਹੋਇਆ ਬੁਖਾਰ
ਮਿਲੀ ਜਾਣਕਾਰੀ ਅਨੁਸਾਰ ਦਿਵਿਆ ਦੀ ਬੇਟੀ ਮਿਹਿਕਾ ਨੂੰ ਸ਼ੁਰੂ ਵਿੱਚ ਬੁਖਾਰ ਹੋਇਆ ਅਤੇ ਉਸ ਤੋਂ ਬਾਅਦ ਉਹ ਲਗਾਤਾਰ ਬੀਮਾਰ ਹੁੰਦੀ ਰਹੀ। ਜਿਸ ਤੋਂ ਬਾਅਦ 5 ਅਗਸਤ ਨੂੰ ਉਸਨੇ ਆਖਰੀ ਸਾਹ ਲਏ | ਮਿਹਿਕਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਦੱਸਿਆ ਕਿ ਮਿਹਿਕਾ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ 8 ਅਗਸਤ ਨੂੰ ਸ਼ਾਮ 4 ਤੋਂ 6 ਵਜੇ ਤੱਕ ਸਿੰਧ ਕਲੋਨੀ ਕਲੱਬ ਹਾਊਸ, ਮੁੰਬਈ ਵਿੱਚ ਕੀਤਾ ਗਿਆ ਹੈ।
ਪੋਸਟ ‘ਚ ਦਿਵਿਆ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਨੇ ਲਿਖਿਆ, ‘ਬਹੁਤ ਹੀ ਦੁੱਖ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਿਆਰੀ ਮਿਹਿਕਾ ਸ਼ਾਹ ਹੁਣ ਸਾਡੇ ਨਾਲ ਨਹੀਂ ਹੈ।’ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਡੀਐਨਏ ਹੀ ਅਸਲੀਅਤ ਹੈ। ਬਾਕੀ ਸਭ ਕੁਝ ਬਹੁਤ ਮਿਹਨਤ ਵਾਲਾ ਹੈ। ਮਦਰਸ਼ਿਪ ਨੂੰ ਧੰਨਵਾਦ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਪੰਜਾਬ ਦੇ 5 ਜ਼ਿਲ੍ਹਿਆਂ ‘ਚ ਜਾਰੀ ਕੀਤਾ ਯੈਲੋ ਅਲਰਟ , ਪੈ ਸਕਦਾ ਭਾਰੀ ਮੀਂਹ
ਫੋਟੋਗ੍ਰਾਫੀ ਦੀ ਸੀ ਸ਼ੌਕੀਨ
23 ਸਾਲ ਦੀ ਮਿਹਿਕਾ ਆਪਣੀ ਮਾਂ ਅਤੇ ਦਾਦੀ ਦੀ ਤਰ੍ਹਾਂ ਐਕਟਿੰਗ ਖੇਤਰ ਦਾ ਹਿੱਸਾ ਨਹੀਂ ਬਣ ਸਕੀ। ਉਹ ਫੋਟੋਗ੍ਰਾਫੀ ਦੀ ਸ਼ੌਕੀਨ ਸੀ। ਉਸ ਦੀ ਆਖਰੀ ਪੋਸਟ 5 ਮਈ ਨੂੰ ਸੀ, ਜਿਸ ਵਿਚ ਉਹ ਆਪਣੀ ਦਾਦੀ ਨਾਲ ਘੁੰਮਦੀ ਨਜ਼ਰ ਆਈ ਸੀ। ਮਿਹਿਕਾ ਦੀ ਮਾਂ ਦਿਵਿਆ ਵੀ ਟੀਵੀ ਇੰਡਸਟਰੀ ਵਿੱਚ ਜਾਣਿਆ-ਪਛਾਣਿਆ ਨਾਮ ਹੈ। ਉਸ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਹਿੱਟ ਟੀਵੀ ਸ਼ੋਅ ‘ਹਮ ਲੋਗ’ ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਹ ‘ਜਬ ਵੀ ਮੈਟ’, ‘ਇੰਗਲਿਸ਼ ਵਿੰਗਲਿਸ਼’, ‘ਦਿਲ ਧੜਕਨੇ ਦੋ’ ਅਤੇ ‘ਆਰਟੀਕਲ 370’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।