ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਟੁੱਟਿਆ ਸੁਪਨਾ ,ਸੈਮੀਫਾਈਨਲ ਮੈਚ ‘ਚ ਜਰਮਨੀ ਨੇ 3-2 ਨਾਲ ਹਰਾਇਆ || Paris Olympics

0
175
The Indian hockey team's dream of winning the gold medal was shattered, Germany defeated 3-2 in the semi-final match.

ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਟੁੱਟਿਆ ਸੁਪਨਾ ,ਸੈਮੀਫਾਈਨਲ ਮੈਚ ‘ਚ ਜਰਮਨੀ ਨੇ 3-2 ਨਾਲ ਹਰਾਇਆ

ਭਾਰਤੀ ਹਾਕੀ ਟੀਮ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ ਕਿਉਂਕਿ ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ 2024 ਦੇ ਸੈਮੀਫਾਈਨਲ ‘ਚ ਜਰਮਨੀ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਰਮਨੀ ਦੇ ਮਾਰਕੋ ਮਿਲਤਕੋ ਨੇ ਆਖਰੀ ਮਿੰਟ ‘ਚ ਗੋਲ ਕਰਕੇ ਟੀਮ ਇੰਡੀਆ ਤੋਂ ਜਿੱਤ ਖੋਹ ਲਈ। ਇਕ ਸਮੇਂ ਸਕੋਰ 2-2 ਨਾਲ ਬਰਾਬਰ ਸੀ। ਪਰ ਉਸਦੇ ਗੋਲ ਕਾਰਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਹਾਕੀ ਟੀਮ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਦੀ ਟੀਮ ਨਾਲ ਭਿੜੇਗੀ।

ਭਾਰਤੀ ਟੀਮ ਨੂੰ ਨਹੀਂ ਮਿਲ ਸਕੀ ਸਫਲਤਾ

ਭਾਰਤ ਨੂੰ ਮੈਚ ਦੀ ਸ਼ੁਰੂਆਤ ‘ਚ ਕਈ ਪੈਨਲਟੀ ਕਾਰਨਰ ਮਿਲੇ, ਪਰ ਭਾਰਤੀ ਟੀਮ ਨੂੰ ਸਫਲਤਾ ਨਹੀਂ ਮਿਲ ਸਕੀ। ਇਸ ਤੋਂ ਬਾਅਦ ਸੱਤਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਪ੍ਰੀਤ ਸਿੰਘ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਪੈਨਲਟੀ ਕਾਰਨਰ ਤੋਂ ਜ਼ਬਰਦਸਤ ਅੰਦਾਜ਼ ਵਿੱਚ ਗੋਲ ਕੀਤਾ। ਫਿਰ ਭਾਰਤੀ ਹਾਕੀ ਟੀਮ ਨੇ ਪਹਿਲੇ ਕੁਆਰਟਰ ਵਿੱਚ 1-0 ਦੀ ਬੜ੍ਹਤ ਬਣਾਈ ਰੱਖੀ।

ਦੂਜਾ ਕੁਆਟਰ ਪੂਰੀ ਤਰ੍ਹਾਂ ਰਿਹਾ ਜਰਮਨੀ ਦੇ ਨਾਂ

ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਜਰਮਨੀ ਲਈ ਗੋਂਜ਼ਾਲੋ ਪੇਲੇਟ ਨੇ ਗੋਲ ਕਰਕੇ ਮੈਚ ਵਿੱਚ ਸਕੋਰ 1-1 ਕਰ ਦਿੱਤਾ। ਗੋਂਜਾਲੋ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਥੋੜ੍ਹੀ ਦੇਰ ਬਾਅਦ 27ਵੇਂ ਮਿੰਟ ਵਿੱਚ ਕ੍ਰਿਸਟੋਫਰ ਰੂਡ ਨੇ ਜਰਮਨੀ ਲਈ ਗੋਲ ਕਰ ਦਿੱਤਾ। ਇਸ ਨਾਲ ਜਰਮਨੀ ਨੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਦੂਜਾ ਕੁਆਟਰ ਪੂਰੀ ਤਰ੍ਹਾਂ ਜਰਮਨੀ ਦੇ ਨਾਂ ਰਿਹਾ। ਭਾਰਤੀ ਖਿਡਾਰੀਆਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ। ਪਰ ਗੋਲ ਨਹੀਂ ਹੋ ਸਕਿਆ।

ਭਾਰਤੀ ਹਾਕੀ ਟੀਮ ਨੇ ਕੀਤਾ ਹਮਲਾਵਰ ਖੇਡ ਦਾ ਪ੍ਰਦਰਸ਼ਨ

ਜਿਸ ਤੋਂ ਬਾਅਦ ਤੀਜੇ ਕੁਆਰਟਰ ਵਿੱਚ ਭਾਰਤੀ ਹਾਕੀ ਟੀਮ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਜਰਮਨ ਡਿਫੈਂਸ ਨੂੰ ਲਗਾਤਾਰ ਘੇਰਨ ਦੀ ਕੋਸ਼ਿਸ਼ ਕੀਤੀ। ਸਾਰੇ ਖਿਡਾਰੀ ਇਕਜੁੱਟ ਹੋ ਕੇ ਖੇਡੇ। ਸਾਰੇ ਭਾਰਤੀ ਖਿਡਾਰੀ ਚਾਹੁੰਦੇ ਸਨ ਕਿ ਟੀਮ ਕਿਸੇ ਤਰ੍ਹਾਂ ਸਕੋਰ ਬਰਾਬਰ ਕਰ ਲਵੇ। ਇਸ ਤੋਂ ਬਾਅਦ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਕੁਆਰਟਰ ‘ਚ ਭਾਰਤੀ ਟੀਮ ਜਰਮਨ ਟੀਮ ‘ਤੇ ਹਾਵੀ ਰਹੀ ਅਤੇ ਵਿਰੋਧੀ ਟੀਮ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਭਾਰਤੀ ਟੀਮ ਨੇ ਚੌਥੇ ਕੁਆਰਟਰ ਦੀ ਸਮਾਪਤੀ ਤੋਂ ਕੁਝ ਮਿੰਟ ਪਹਿਲਾਂ ਹੀ ਗੋਲ ਸਵੀਕਾਰ ਕਰ ਲਿਆ। ਜਰਮਨੀ ਲਈ ਮਾਰਕੋ ਮਿਲਟਕੋ ਨੇ 54ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਕਾਰਨ ਇਕ ਵਾਰ ਫਿਰ ਲੀਡ ਜਰਮਨੀ ਦੇ ਹਿੱਸੇ ਗਈ ਅਤੇ ਜਰਮਨੀ ਨੇ ਇਹ ਮੈਚ 3-2 ਨਾਲ ਜਿੱਤ ਲਿਆ।

 

LEAVE A REPLY

Please enter your comment!
Please enter your name here