Amul ਨੇ ਕੈਨੇਡਾ ’ਚ ਜਿੱਤਿਆ ਟ੍ਰੇਡਮਾਰਕ ਉਲੰਘਣਾ ਦਾ ਕੇਸ

0
53

ਭਾਰਤ ਦੇ ਸਭ ਤੋਂ ਵਿਸ਼ਾਲ ਸਹਿਕਾਰੀ ਸੰਗਠਨ ‘ਅਮੁਲ’ ਨੂੰ ਹੁਣ ਕੈਨੇਡਾ ਦੇ ‘ਇੰਟਲੈਕਚੁਅਲ ਪ੍ਰੌਪਰਟੀ ਅਪੀਲੇਟ ਬੋਰਡ’ ਨੇ ਮਾਨਤਾ ਦੇ ਦਿੱਤੀ ਹੈ। ‘ਅਮੁਲ’ ਨੂੰ ਕੈਨੇਡਾ ’ਚ 32,733 ਡਾਲਰ ਭਾਵ 19.54 ਲੱਖ ਰੁਪਏ ਤੋਂ ਵੱਧ ਰਕਮ ਦਾ ਮੁਆਵਜ਼ਾ ਵੀ ਮਿਲੇਗਾ। ‘ਅਮੁਲ’ ਨੇ ‘ਟ੍ਰੇਡਮਾਰਕ ਉਲੰਘਣਾ’ ਦਾ ਕੇਸ ਜਿੱਤ ਲਿਆ ਹੈ। ‘ਅਮੁਲ’ ਨੇ ਕੈਨੇਡਾ ਦੀ ਕੇਂਦਰੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ‘ਅਮੁਲ’ ਵੱਲੋਂ ਕਿਸੇ ਹੋਰ ਦੇਸ਼ ਵਿੱਚ ਦਾਇਰ ਕੀਤਾ ਗਿਆ ਇਹ ਆਪਣੀ ਕਿਸਮ ਦਾ ਪਹਿਲਾ ਮਾਮਲਾ ਸੀ।

‘ਅਮੁਲ’ ਬ੍ਰਾਂਡ ‘ਕਾਇਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ’ ਤੇ ‘ਗੁਜਰਾਤ ਸਹਿਕਾਰੀ ਦੁੱਧ ਮਾਰਕਿਿਟੰਗ ਫ਼ੈਡਰੇਸ਼ਨ’ ਦੀ ਮਲਕੀਅਤ ਹੈ। ‘ਅਮੁਲ’ ਨੇ ਕੈਨੇਡਾ ਵਿੱਚ ਪਹਿਲਾਂ ਤੋਂ ‘ਅਮੁਲ ਕੈਨੇਡਾ’ ਦੇ ਨਾਂ ਨਾਲ ਚੱਲਦੀ ਕੰਪਨੀ ਅਤੇ ਚਾਰ ਪ੍ਰਵਾਸੀ ਭਾਰਤੀਆਂ- ਮੋਹਿਤ ਰਾਣਾ, ਆਕਾਸ਼ ਘੋਸ਼, ਚੰਦੂ ਦਾਸ ਤੇ ਪਟੇਲ ਵਿਰੁੱਧ ਫ਼ੈਡਰਲ ਅਦਾਲਤ ’ਚ ਕੇਸ ਦਾਇਰ ਕੀਤਾ ਸੀ।

ਜਨਵਰੀ 2020 ’ਚ ‘ਅਮੁਲ’ ਨੂੰ ਪਤਾ ਲੱਗਾ ਸੀ ਕਿ ਕਿਸੇ ਨੇ ਕੈਨੇਡਾ ’ਚ ਉਸ ਦਾ ਟ੍ਰੇਡਮਾਰਕ ਤੇ ਲੋਗੋ ਸਭ ਕੁਝ ਜਿਉਂ ਦਾ ਤਿਉਂ ਕਾਪੀ ਕਰ ਲਿਆ ਹੈ। ਜਾਅਲੀ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਲਿੰਕਡਇਨ’ ਉੱਤੇ ਵੀ ਆਪਣਾ ਨਕਲੀ ਪ੍ਰੋਫ਼ਾਈਲ ਬਣਾ ਲਈ ਸੀ।

ਕੈਨੇਡਾ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ‘ਅਮੁਲ’ ਨੇ ਹਰ ਤਰ੍ਹਾਂ ਦੇ ਦਸਤਾਵੇਜ਼ ਪੇਸ਼ ਕਰ ਕੇ ਪੂਰੀ ਤਸੱਲੀ ਕਰਵਾਈ ਹੈ ਕਿ ਭਾਰਤ ਵਿੱਚ ਇਸ ਦਾ ਵੱਡਾ ਨਾਂਅ ਤੇ ਮੌਜੂਦਗੀ ਹੈ ਅਤੇ ਇੱਥੇ ਕੈਨੇਡਾ ਵਿੱਚ ਚਾਰ ਜਣਿਆਂ ਨੇ ‘ਅਮੁਲ’ ਦਾ ਨਾਂ, ਉਸ ਦਾ ਟ੍ਰੇਡਮਾਰਕ ਤੇ ਲੋਗੋ ਗ਼ਲਤ ਤਰੀਕੇ ਵਰਤਿਆ ਹੈ।

ਅਦਾਲਤ ਨੇ ‘ਅਮੁਲ ਕੈਨੇਡਾ’ ਉੱਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਅਦਾਲਤ ਨੂੰ ਦੱਸਿਆ ਗਿਆ ਕਿ GCMMF ਵੱਲੋਂ ਪਿਛਲੇ 22 ਸਾਲਾਂ ਤੋਂ ਆਪਣੇ ਦੁੱਧ ਉਤਪਾਦ ਅਮਰੀਕਾ ’ਚ ਬਰਾਮਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਇਸ ਭਾਰਤੀ ਕੰਪਨੀ ਵੱਲੋਂ AMUL KOOL ਨਾਂ ਦਾ ਉਤਪਾਦ, ਆਈਸ ਕ੍ਰੀਮ ਤੇ ਡੇਅਰੀ ਸਨੈਕਸ ਵੀ ਕੈਨੇਡਾ ਨੂੰ ਬਰਾਮਦ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here