ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਮਨੂ ਭਾਕਰ ਹੋ ਸਕਦੀ ਹੈ ਭਾਰਤ ਦੀ ਝੰਡਾਬਰਦਾਰ ! || Paris Olympics 2024

0
147
Manu Bhakar can be the flag bearer of India in the closing ceremony of the Paris Olympics!

ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਮਨੂ ਭਾਕਰ ਹੋ ਸਕਦੀ ਹੈ ਭਾਰਤ ਦੀ ਝੰਡਾਬਰਦਾਰ !

ਭਾਰਤ ਦੀ ਦੋ ਵਾਰ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਮਨੂ ਭਾਕਰ ਨੂੰ ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਵਜੋਂ ਚੁਣਿਆ ਜਾ ਸਕਦਾ ਹੈ। ਭਾਰਤੀ ਓਲੰਪਿਕ ਸੰਘ (ਆਈਓਏ) ਦੇ ਸੂਤਰਾਂ ਨੇ ਕਿਹਾ ਕਿ ਭਾਕਰ ਸਮਾਪਤੀ ਸਮਾਰੋਹ ਵਿੱਚ ਮਹਿਲਾ ਝੰਡਾਬਰਦਾਰ ਹੋਵੇਗੀ, ਜਦੋਂ ਕਿ ਪੁਰਸ਼ ਝੰਡਾ ਬਰਦਾਰ ਦਾ ਐਲਾਨ ਹੋਣਾ ਬਾਕੀ ਹੈ। ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ 11 ਅਗਸਤ ਨੂੰ ਆਯੋਜਿਤ ਹੋਵੇਗਾ।

ਟੋਕੀਓ ਓਲੰਪਿਕ 2021 ਵਿੱਚ ਰਿਵਾਲਵਰ ਹੋ ਗਈ ਸੀ ਖਰਾਬ

ਦੱਸ ਦਈਏ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਤਗਮੇ ਜਿੱਤ ਕੇ ਭਾਰਤ ਲਈ ਇੱਕ ਨਵੀਂ ਸ਼ੁਰੂਆਤ ਕੀਤੀ । ਟੋਕੀਓ ਓਲੰਪਿਕ 2021 ਵਿੱਚ 10 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ਵਿੱਚ ਉਸ ਦੀ ਰਿਵਾਲਵਰ ਖਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਸਮੇਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਪਰ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਸ਼ਾਨਦਾਰ ਵਾਪਸੀ ਕੀਤੀ। ਉਹ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਹੀ ਅਤੇ ਫਿਰ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

ਇਸ ਤੋਂ ਇਲਾਵਾ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤੀ ਟੀਮ ਦੀ ਅਗਵਾਈ ਸਟਾਰ ਸ਼ਟਲਰ ਪੀਵੀ ਸਿੰਧੂ ਅਤੇ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਕੀਤੀ ਸੀ। ਇਸ ਦੇ ਨਾਲ ਹੀ ਸਮਾਪਤੀ ਸਮਾਰੋਹ ਵਿੱਚ ਭਾਰਤੀ ਟੀਮ ਦਾ ਝੰਡਾਬਰਦਾਰ ਕੌਣ ਹੋਵੇਗਾ, ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ।

ਇਹ ਵੀ ਪੜ੍ਹੋ : ਕੁਰੂਕਸ਼ੇਤਰ ਪਹੁੰਚੇ CM ਭਗਵੰਤ ਮਾਨ, ‘ਆਪ’ ਦੀ ਬਦਲਾਵ ਰੈਲੀ ‘ਚ ਕੀਤੇ ਵੱਡੇ ਦਾਅਵੇ

ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਅਥਲੀਟ

ਧਿਆਨਯੋਗ ਹੈ ਕਿ ਦੋ ਤਗਮੇ ਜਿੱਤਣ ਤੋਂ ਬਾਅਦ ਮਨੂ ਭਾਕਰ ਤੀਜਾ ਤਗਮਾ ਜਿੱਤਣ ਲਈ 3 ਅਗਸਤ ਨੂੰ ਫਾਈਨਲ ਮੈਚ ਖੇਡਣ ਮੈਦਾਨ ‘ਤੇ ਉਤਰੀ ਸੀ ਪਰ ਉਹ ਇਤਿਹਾਸ ਰਚਣ ਤੋਂ ਖੁੰਝ ਗਈ। ਮਨੂ ਭਾਕਰ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਹਾਰ ਤੋਂ ਬਾਅਦ ਮਨੂ ਨੇ ਕਿਹਾ ਕਿ ਮੈਂ ਬਹੁਤ ਨਰਵਸ ਸੀ। ਮੈਂ ਇੱਕ ਸਮੇਂ ਵਿੱਚ ਇੱਕ ਸ਼ਾਟ ਦੀ ਤਿਆਰੀ ਕਰ ਰਹੀ ਸੀ ਅਤੇ ਉਸ ‘ਤੇ ਧਿਆਨ ਦੇ ਰਹੀ ਸੀ, ਪਰ ਮੇਰੇ ਲਈ ਇੱਥੇ ਕੁਝ ਵੀ ਠੀਕ ਨਹੀਂ ਰਿਹਾ। ਮੈਂ ਭਵਿੱਖ ਵਿੱਚ ਵੀ ਭਾਰਤ ਲਈ ਮੈਡਲ ਜਿੱਤਣ ਦੀ ਕੋਸ਼ਿਸ਼ ਕਰਾਂਗੀ। ਦੱਸ ਦਈਏ ਕਿ ਉਹ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਅਥਲੀਟ ਹੈ।

 

 

 

 

LEAVE A REPLY

Please enter your comment!
Please enter your name here