ਘੱਗਰ ਨਦੀ ‘ਚ ਵਧਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਸਥਿਤੀ ਦਾ ਲਿਆ ਗਿਆ ਜਾਇਜ਼ਾ
ਹਿਮਾਚਲ ਪ੍ਰਦੇਸ਼ ਵਿਚ ਮੀਂਹ ਦਾ ਕਹਿਰ ਜਾਰੀ ਹੈ। ਹੁਣ ਪੰਜਾਬ ਵਿੱਚ ਵੀ ਮੀਂਹ ਤਬਾਹੀ ਮਚਾ ਸਕਦਾ ਹੈ।ਜਾਣਕਾਰੀ ਅਨੁਸਾਰ ਘੱਗਰ ਨਦੀ ‘ਚ ਪਾਣੀ ਦਾ ਪੱਧਰ ਵੱਧਣ ਲੱਗ ਪਿਆ ਹੈ।
ਪਿਛਲੇ 24 ਘੰਟੀਆਂ ਵਿੱਚ ਘੱਗਰ ਨਦੀ ਵਿੱਚ 6.5 ਫੁੱਟ ਵਧਿਆ ਪਾਣੀ ਦਾ ਪੱਧਰ,,ਸੰਗਰੂਰ ਦੇ ਖਨੌਰੀ ਚ ਕੱਲ੍ਹ 726 ਫੁੱਟ ਅਤੇ ਹੁਣ ਸਵੇਰੇ 7 ਵਜੇ ਹੋਇਆ 732.5 ਫੁੱਟ ਪਾਣੀ ਰਿਹਾ।
ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸਐਸਪੀ ਸੰਗਰੂਰ ਨੇ ਲਿਆ ਮੌਕੇ ਤੇ ਆ ਕੇ ਘੱਗਰ ਦਾ ਜਾਇਜ਼ਾ, ਇਲਾਕੇ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ।
ਘੱਗਰ ਦੇ ਬੰਨਾ ਦੀ ਮਜ਼ਬੂਤੀ ਤੇ ਖਰਚੇ ਗਏ 4.50 ਕਰੋੜ ਰੁਪਏ,,2.50 ਬੈਗ ਮਿੱਟੀ ਦੇ ਭਰਕੇ ਕਿਨਾਰਿਆਂ ਤੇ ਰੱਖੇ ਗਏ
ਕਿਸੇ ਵੀ ਤਰਾਂ ਦੇ ਖਤਰੇ ਨਾਲ ਨਜਿੱਠਣ ਲਈ,, ਗੋਤਾਖੋਰਾਂ ਦੀਆਂ ਟੀਮਾਂ ਅਤੇ ਜੇਸੀਬੀ ਮਸ਼ੀਨਾਂ ਪ੍ਰਸ਼ਾਸ਼ਨ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਚੰਡੀਗੜ੍ਹ ਸੁਖਨਾ ਝੀਲ,, ਚੰਡੀਗੜ ਨਜਦੀਕ ਕਾਲਕਾ ਇਲਾਕੇ ਦੀਆਂ ਹਿਮਾਚਲ ਦੀਆਂ ਪਹਾੜੀਆਂ ਦਾ ਪਾਣੀ ਆਉਂਦਾ ਹੈ ਘੱਗਰ ਨਦੀ ਵਿੱਚ ਪਾਣੀ ਵੱਧਣ ਲੱਗਾ ਗਿਆ ,,,ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਪਿਛਲੀ ਵਾਰ ਦੇ ਮੁਕਾਬਲੇ ਘੱਗਰ ਦੇ ਕਿਨਾਰਿਆਂ ਨੂੰ ਚੌੜਾ ਤੇ ਹੋਰ ਮਜਬੂਤ ਕੀਤਾ ਗਿਆ।
ਪਿਛਲੇ ਸਾਲ ਘੱਗਰ ਨਦੀ ਟੁੱਟਣ ਕਾਰਨ ਵੱਡੀ ਤਬਾਹੀ ਹੋਈ ਸੀ।ਜਿਸ ਨਾਲ ਹਜਾਰਾਂ ਏਕੜ ਫ਼ਸਲ ਬਰਬਾਦ ਹੋਈ ਸੀ।