ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਲਾਪਤਾ , ਨੰਗਲ ਡੈਮ ਨੇੜੇ ਮਿਲੀ ਸਾਈਕਲ ਤੇ ਚੱਪਲਾਂ || Punjab News

0
120
Parents' only son went missing, bicycle and slippers were found near Nangal Dam

ਮਾਪਿਆਂ ਦਾ ਇਕਲੌਤਾ ਪੁੱਤ ਹੋਇਆ ਲਾਪਤਾ , ਨੰਗਲ ਡੈਮ ਨੇੜੇ ਮਿਲੀ ਸਾਈਕਲ ਤੇ ਚੱਪਲਾਂ

ਨੰਗਲ ਦੇ ਨਾਲ ਲੱਗਦੇ ਪਿੰਡ ਭਟੋਲੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 13 ਸਾਲ ਦਾ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ | ਦਰਅਸਲ , ਬੀਤੀ ਸ਼ਾਮ ਕਰੀਬ 7 ਵਜੇ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਸਾਈਕਲ ‘ਤੇ ਘਰੋਂ ਨਿਕਲਿਆ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੂੰ ਚਿੰਤਾ ਹੋਣ ਲੱਗੀ ਅਤੇ ਹਰ ਪਿੰਡ ਵਾਸੀ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ ਅਤੇ ਇਸੇ ਦੌਰਾਨ ਬੱਚੇ ਦਾ ਸਾਈਕਲ ਨੰਗਲ ਨੇੜੇ ਮਿਲਿਆ। ਇਸ ਕਾਰਨ ਚਿੰਤਾ ਹੋਰ ਵੀ ਵੱਧ ਗਈ | ਇਸ ਸਬੰਧੀ ਜਾਣਕਾਰੀ ਨੰਗਲ ਪੁਲਿਸ ਅਤੇ ਮਹਿਤਪੁਰ ਪੁਲਿਸ ਨੂੰ ਵੀ ਦੇ ਦਿੱਤੀ ਗਈ ।

ਸਾਈਕਲ ‘ਤੇ ਨਿਕਲਿਆ ਸੀ ਘਰੋਂ

ਮਿਲੀ ਜਾਣਕਾਰੀ ਮੁਤਾਬਕ ਬੀਤੀ ਦੇਰ ਸ਼ਾਮ 7 ਵਜੇ ਦੇ ਕਰੀਬ ਅਭਿਜੋਤ ਨਾਂ ਦਾ ਬੱਚਾ ਆਪਣੀ ਮਾਂ ਨੂੰ ਇਹ ਕਹਿ ਕੇ ਆਪਣੇ ਸਾਈਕਲ ‘ਤੇ ਘਰੋਂ ਨਿਕਲਿਆ ਸੀ ਕਿ ਉਹ ਜਲਦੀ ਆ ਰਿਹਾ ਹੈ, ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਮਾਂ ਨੇ ਚਿੰਤਤ ਹੋ ਕੇ ਪਿੰਡ ਵਾਸੀਆਂ ਨੂੰ ਦੱਸਿਆ ਤੇ ਬੱਚੇ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦੀ ਖਬਰ ਪਿੰਡ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਤੇ ਪਿੰਡ ਵਾਸੀਆਂ ਨੇ ਅਭਿਜੋਤ ਨੂੰ ਲੱਭਣ ਲਈ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ । ਇਸ ਦੌਰਾਨ ਬੱਚੇ ਦਾ ਸਾਈਕਲ, ਚੱਪਲਾਂ ਨੰਗਲ ਡੈਮ ਨੇੜੇ ਮਿਲੀਆਂ।

ਹੁਣ ਤੱਕ ਨਹੀਂ ਮਿਲ ਸਕਿਆ ਬੱਚੇ ਦਾ ਕੋਈ ਸੁਰਾਗ

ਨੰਗਲ ਡੈਮ ਦੇ ਪੁਲ ਨੇੜੇ ਉਸ ਦੀਆਂ ਚੱਪਲਾਂ ਮਿਲਣ ਕਾਰਨ ਸਥਿਤੀ ਹੋਰ ਡੂੰਘੀ ਹੋ ਗਈ ਜਿਸ ਦੀ ਸੂਚਨਾ ਤੁਰੰਤ ਨੰਗਲ ਪੁਲਿਸ ਤੇ ਮਹਿਤਪੁਰ ਪੁਲੀਸ ਨੂੰ ਦਿੱਤੀ ਗਈ ਅਤੇ ਥਾਣਾ ਮਹਿਤਪੁਰ ਦੇ ਵਧੀਕ ਥਾਣਾ ਇੰਚਾਰਜ਼ ਸੌਰਭ ਠਾਕੁਰ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਪੂਰੀ ਜਾਣਕਾਰੀ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਲਾਕੇ ‘ਚ ਸੀ.ਸੀ.ਟੀ.ਵੀ. ਫੁਟੇਜ ਦੀ ਵੀ ਤਲਾਸ਼ੀ ਲਈ ਗਈ ਪਰ ਕੋਈ ਜਾਣਕਾਰੀ ਨਹੀਂ ਮਿਲੀ, ਜਿਸ ਤੋਂ ਬਾਅਦ ਅੱਜ ਸਵੇਰੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਨੇ ਹੋਰ ਸਾਥੀਆਂ ਨਾਲ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ‘ਚ ਤਲਾਸ਼ੀ ਮੁਹਿੰਮ ਚਲਾਈ ਪਰ ਹੁਣ ਤੱਕ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 23 IPS ਤੇ 4 PPS ਅਫਸਰਾਂ ਦੇ ਕੀਤੇ ਗਏ ਤਬਾਦਲੇ

ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਲਾਪਤਾ ਬੱਚਾ

ਉੱਥੇ ਹੀ ਬੀਡੀਸੀ ਮੈਂਬਰ ਜਸਪਾਲ ਸਿੰਘ, ਰਿਸ਼ਤੇਦਾਰ ਗੁਰਨਾਮ ਸਿੰਘ, ਬੱਚੇ ਦੇ ਨਾਨਾ ਜਗਦੇਵ ਸਿੰਘ ਆਦਿ ਨੇ ਦੱਸਿਆ ਕਿ ਅਭਿਜੋਤ ਦੀ ਉਮਰ 13 ਸਾਲ ਹੈ ਤੇ ਉਹ ਸੱਤਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸ ਦਾ ਪਿਤਾ ਨੌਕਰੀ ਲਈ ਦੁਬਈ ਗਿਆ ਹੋਇਆ ਹੈ ਤੇ ਅਭਿਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ । ਦੂਜੇ ਪਾਸੇ ਮੌਕੇ ‘ਤੇ ਪਹੁੰਚੇ ਥਾਣਾ ਮਹਿਤਪੁਰ ਦੇ ਵਧੀਕ ਇੰਚਾਰਜ ਸੌਰਭ ਠਾਕੁਰ ਨੇ ਦੱਸਿਆ ਕਿ ਬੱਚਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਇਆ ਹੈ ਅਤੇ ਸਤਲੁਜ ਦਰਿਆ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

 

 

LEAVE A REPLY

Please enter your comment!
Please enter your name here