ਬਠਿੰਡਾ ‘ਚ ਮੀਂਹ ਬਣਿਆ ਕਾਲ , ਮਕਾਨ ਦੀ ਡਿੱਗੀ ਛੱਤ
ਜਿੱਥੇ ਇਕ ਪਾਸੇ ਸੂਬੇ ਭਰ ਵਿੱਚ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਈ ਥਾਵਾਂ ‘ਤੇ ਭਾਰੀ ਮੀਂਹ ਨੇ ਤਬਾਹੀ ਵੀ ਮਚਾਈ ਹੈ | ਜਿਸਦੇ ਚੱਲਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਅੱਜ ਸਵੇਰ ਤੋਂ ਪਏ ਮੀਂਹ ਨੇ ਸ਼ਹਿਰ ਵਾਸੀਆਂ ਲਈ ਵੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਈ ਘੰਟਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਕਈ ਫੁੱਟ ਤੱਕ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਪਰਿਵਾਰਕ ਮੈਂਬਰ ਕਿਤੇ ਬਾਹਰ ਗਏ ਹੋਏ ਸਨ
ਭਾਰੀ ਮੀਂਹ ਕਾਰਨ ਬਠਿੰਡਾ ਦੀ ਪ੍ਰਜਾਪਤ ਕਲੋਨੀ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਪਰਿਵਾਰਕ ਮੈਂਬਰ ਕਿਤੇ ਬਾਹਰ ਗਏ ਹੋਏ ਸਨ ਤਾਂ ਛੱਤ ਡਿੱਗ ਗਈ। ਮਕਾਨ ਮਾਲਕ ਨੇ ਦੱਸਿਆ ਕਿ ਸਵੇਰ ਤੋਂ ਹੀ ਬਠਿੰਡਾ ਵਿੱਚ ਮੀਂਹ ਪੈ ਰਿਹਾ ਹੈ। ਅੱਜ ਸਵੇਰੇ 6 ਵਜੇ ਪਰਿਵਾਰ ਘਰ ਤੋਂ ਬਾਹਰ ਸੀ, ਇਸ ਦੌਰਾਨ ਅਚਾਨਕ ਛੱਡ ਤੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਘਰ ਦੀ ਛੱਤ ਡਿੱਗੀ ਹੋਈ ਸੀ ਅਤੇ ਸਾਰਾ ਸਮਾਨ ਮਲਵੇ ਵਿੱਚ ਦੱਬਿਆ ਹੋਇਆ ਸੀ।
ਇਹ ਵੀ ਪੜ੍ਹੋ : ਮੋਹਾਲੀ ‘ਚ ਵਾਪਰਿਆ ਸੜਕ ਹਾਦਸਾ , ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ
ਅਚਾਨਕ ਛੱਤ ਦਾ ਲੈਂਟਰ ਡਿੱਗ ਗਿਆ
ਪਰਿਵਾਰ ਨੇ ਦੱਸਿਆ ਕਿਸੇ ਤੇ ਖਰੋਚ ਤੱਕ ਨਹੀਂ ਆਈ ਪਰ ਸਮਾਨ ਦਾ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਛੱਤ ਬਹੁਤ ਹੀ ਜਿਆਦਾ ਮਜਬੂਤ ਸੀ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਛੱਤ ਦਾ ਲੈਂਟਰ ਡਿੱਗ ਗਿਆ। ਮਕਾਨ ਮਾਲਕ ਬੈਟਰੀਆਂ ਦਾ ਕੰਮ ਕਰਦਾ ਸੀ। ਲੋਕਾਂ ਤੇ ਇਨਵਰਟਰ ਬੈਟਰੀ ਘਰ ਵਿੱਚ ਰੱਖੇ ਹੋਏ ਸਨ, ਮਲਵੇ ਥੱਲੇ ਦੱਬਣ ਕਾਰਨ ਕਾਫੀ ਨੁਕਸਾਨ ਹੋਇਆ ਹੈ।