ਮੋਹਾਲੀ ‘ਚ ਵਾਪਰਿਆ ਸੜਕ ਹਾਦਸਾ , ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ
ਆਏ ਦਿਨ ਪੰਜਾਬ ਭਰ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ ਜਿਸ ਨਾਲ ਰੋਜ਼ ਹੀ ਪਤਾ ਨਹੀਂ ਕਿੰਨੇ ਮਾਸੂਮਾਂ ਦੀ ਜਾਨ ਚਲੀ ਜਾਂਦੀ ਹੈ | ਅਜਿਹਾ ਹੀ ਇਕ ਹਾਦਸਾ ਮੋਹਾਲੀ ‘ਚ ਵਾਪਰਿਆ ਹੈ ਜਿੱਥੇ ਕਿ ਖਰੜ ਦੇ ਨਜ਼ਦੀਕੀ ਪਿੰਡ ਮਜਾਤੜੀ ਵਿਖੇ ਤੇਜ਼ ਰਫਤਾਰ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ | ਜਿਸ ਕਾਰਨ ਇਸ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 2 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਿਹਾ ਹੈ।
ਇਹ ਵੀ ਪੜ੍ਹੋ : MP ਕੰਗਨਾ ਨੇ ਵਿਰੋਧੀ ਧਿਰ ਦੇ ਨੇਤਾ ‘ਤੇ ਮੁੜ ਕੀਤਾ ਤਿੱਖਾ ਵਾਰ
2 ਨੌਜਵਾਨਾਂ ਨੇ ਤੋੜਿਆ ਦਮ
ਦਰਅਸਲ , 2 ਮੋਟਰਸਾਈਕਲ ‘ਤੇ 4 ਨੌਜਵਾਨ ਜਾ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆਏ ਤੇਜ਼ ਰਫਤਾਰ ਫਾਰਚੂਨਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਨੌਜਵਾਨਾਂ ਨੇ ਦਮ ਤੋੜ ਦਿੱਤਾ। ਬਾਕੀ 2 ਜ਼ਖਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾ ‘ਚ ਮਜਾਤੜੀ ਪਿੰਡ ਵਾਸੀ 20 ਸਾਲ ਦਾ ਸੁਖਵਿੰਦਰ ਸਿੰਘ ਤੇ ਝੰਜੇੜੀ ਪਿੰਡ ਦਾ 18 ਸਾਲ ਦਾ ਜਸਪ੍ਰੀਤ ਸ਼ਾਮਿਲ ਹੈ।