ਨਾਬਾਲਗਾਂ ਨੂੰ ਬਾਇਕ ਦੇਣ ਵਾਲੇ ਮਾਪੇ ਸਾਵਧਾਨ! ਟ੍ਰੈਫਿਕ ਪੁਲਿਸ ਨੇ ਸਕੂਲਾਂ ਨੇੜੇ ਨਾਕੇ ਲਗਾ ਕੇ ਕੱਟੇ 153 ਚਲਾਨ
ਪਹਿਲਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਸੀ ਪਰੰਤੂ ਹੁਣ ਵਾਹਨ ਚਲਾਉਣ ਵਾਲੇ ਵਿਅਕਤੀ ਖਿਲਾਫ ਨਹੀਂ ਸਗੋਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਦਰਅਸਲ , ਹੁਣ ਜੇਕਰ ਕੋਈ ਵੀ ਨਾਬਾਲਗ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਕਾਰਵਾਈ ਸਿੱਧਾ ਉਸਦੇ ਮਾਪਿਆਂ ‘ਤੇ ਹੋਵੇਗੀ | ਅਜਿਹਾ ਹੀ ਉੜੀਸਾ ਸਟੇਟ ਟਰਾਂਸਪੋਰਟ ਅਥਾਰਟੀ ਨੇ ਕੀਤਾ ਹੈ |
ਉਹਨਾਂ ਵੱਲੋਂ 153 ਚਲਾਨ ਕੱਟੇ ਗਏ ਹਨ ਕਿਉਂਕਿ ਇਨ੍ਹਾਂ ਵਾਹਨਾਂ ਨੂੰ ਨਾਬਾਲਗ ਚਲਾ ਰਹੇ ਸਨ। ਇਨ੍ਹਾਂ ਕੋਲ ਸਕੂਟਰ ਜਾਂ ਕੋਈ ਹੋਰ ਵਾਹਨ ਚਲਾਉਣ ਦਾ ਲਾਇਸੈਂਸ ਨਹੀਂ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ।
ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ
ਸਰਕਾਰ ਨੇ ਦੱਸਿਆ ਕਿ ਰਾਜ ਭਰ ਵਿਚ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਪਹਿਲੇ ਦਿਨ ਸੋਮਵਾਰ ਨੂੰ ਨਾਬਾਲਗ ਵਾਹਨ ਚਾਲਕਾਂ ਦੇ 153 ਚਲਾਨ (Traffic Police) ਕੱਟੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚੋਂ 60 ਵਾਹਨ ਵੀ ਜ਼ਬਤ ਕੀਤੇ ਗਏ। ਮੁਹਿੰਮ ਦੇ ਪਹਿਲੇ ਦਿਨ ਨਾਬਾਲਗ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਗਈ। ਇਸ ਲਈ, ਭੁਵਨੇਸ਼ਵਰ, ਕਟਕ, ਗੰਜਮ, ਰੁੜਕੇਲਾ, ਸੰਬਲਪੁਰ ਅਤੇ ਬਾਲਾਸੋਰ ਸਮੇਤ 38 ਖੇਤਰੀ ਟਰਾਂਸਪੋਰਟ ਦਫਤਰਾਂ ਦੇ ਤਹਿਤ 153 ਚਲਾਨ ਕੀਤੇ ਗਏ।
ਸੜਕ ਹਾਦਸਿਆਂ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼
ਹਾਲ ਹੀ ਵਿੱਚ ਟਰਾਂਸਪੋਰਟ ਮੰਤਰੀ ਬਿਭੂਤੀ ਭੂਸ਼ਣ ਜੇਨਾ ਨੇ ਐਸਟੀਏ ਨੂੰ ਸੜਕ ਹਾਦਸਿਆਂ ਨੂੰ ਘਟਾਉਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਫਿਰ ਟਰਾਂਸਪੋਰਟ ਵਿਭਾਗ ਦੀਆਂ ਟੀਮਾਂ ਨੇ ਵੱਡੇ ਪੁਆਇੰਟਾਂ ਅਤੇ ਸਕੂਲਾਂ-ਕਾਲਜਾਂ ਦੇ ਨੇੜੇ ਜਾ ਕੇ ਜਾਂਚ ਕੀਤੀ। ਐਸਟੀਏ ਨੇ ਕਿਹਾ, “ਬਹੁਤ ਸਾਰੇ ਵਿਦਿਆਰਥੀ, ਜਿਨ੍ਹਾਂ ਦੀ ਕਾਨੂੰਨੀ ਤੌਰ ‘ਤੇ ਡਰਾਈਵਿੰਗ ਦੀ ਉਮਰ ਨਹੀਂ ਸੀ, ਬਾਈਕ ਅਤੇ ਸਕੂਟਰਾਂ ਚਲਾਉਂਦੇ ਮਿਲੇ।”
ਵਾਹਨ ਚਾਲਕਾਂ ਦੇ ਮਾਪਿਆਂ ਨੂੰ 25,000 ਰੁਪਏ ਦਾ ਜੁਰਮਾਨਾ ਕੀਤਾ ਜਾਂਦਾ
ਨਿਰੀਖਣ ਟੀਮਾਂ ਨੇ ਕਿਸ਼ੋਰ ਡਰਾਈਵਰਾਂ ਨੂੰ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਤਹਿਤ ਫੜਿਆ, ਜਿਸ ਵਿਚ ਕਿਸ਼ੋਰ ਡਰਾਈਵਰਾਂ ਜਾਂ ਵਾਹਨ ਚਾਲਕਾਂ ਦੇ ਮਾਪਿਆਂ ਨੂੰ 25,000 ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ। ਇਨ੍ਹਾਂ ‘ਚੋਂ ਕੁਝ ਮਾਮਲਿਆਂ ‘ਚ ਕਾਨੂੰਨ ਤਹਿਤ 3 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।
ਇਹ ਵੀ ਪੜ੍ਹੋ : ਸੋਟੀਆਂ ਨਾਲ ਕੁੱਟ-ਕੁੱਟ ਮਾਸਟਰਨੀ ਨੇ ਪਾ ਦਿੱਤੇ ਨੀਲ , ਬੱਚੇ ਨੂੰ ਕਰਵਾਉਣਾ ਪੈ ਗਿਆ ਹਸਪਤਾਲ ਭਰਤੀ
ਟਰਾਂਸਪੋਰਟ ਵਿਭਾਗ ਨੇ ਮਾਪਿਆਂ ਨੂੰ ਕਿਸ਼ੋਰਾਂ ਨੂੰ ਗੱਡੀ ਚਲਾਉਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਟਰਾਂਸਪੋਰਟ ਕਮਿਸ਼ਨਰ ਅਮਿਤਾਭ ਠਾਕੁਰ ਨੇ ਕਿਹਾ ਕਿ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਸੁਧਾਰ ਨਹੀਂ ਹੋਇਆ, ਜਿਸ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।