ਸੋਟੀਆਂ ਨਾਲ ਕੁੱਟ-ਕੁੱਟ ਮਾਸਟਰਨੀ ਨੇ ਪਾ ਦਿੱਤੇ ਨੀਲ , ਬੱਚੇ ਨੂੰ ਕਰਵਾਉਣਾ ਪੈ ਗਿਆ ਹਸਪਤਾਲ ਭਰਤੀ
ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਅਧਿਆਪਕ ਵੱਲੋਂ ਚੌਥੀ ਕਲਾਸ ਦੇ ਬੱਚੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਬੱਚੇ ਦੇ ਸਰੀਰ ‘ਤੇ ਨੀਲ ਪਾ ਗਏ ਤੇ ਉਹਨੂੰ ਬੁਖ਼ਾਰ ਹੋ ਗਿਆ ਜਿਸਦੇ ਚੱਲਦਿਆਂ ਉਹਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ |
ਕਈ ਵਾਰ ਬੱਚਿਆਂ ਦੀ ਕੀਤੀ ਗਈ ਕੁੱਟਮਾਰ
ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਤੇ ਦੋਸ਼ ਲਗਾਇਆ ਕਿ ਇਸ ਅਧਿਆਪਕਾ ਵੱਲੋਂ ਪਹਿਲਾਂ ਵੀ ਕਈ ਵਾਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਹੈ। ਉਥੇ ਹੀ ਮਾਪਿਆਂ ਵਲੋਂ ਪਹਿਲਾ ਕਿਸੇ ਹੋਰ ਬੱਚੇ ਨਾਲ ਹੋਈ ਕੁੱਟਮਾਰ ਇਕ ਦੀ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਮਨੂ ਭਾਕਰ ਤੇ ਸਰਬਜੋਤ ਸਿੰਘ ਨੂੰ ਤਗਮਾ ਜਿੱਤਣ ‘ਤੇ ਦਿੱਤੀ ਵਧਾਈ
ਬੱਚੇ ਨੂੰ ਸੋਟੀਆਂ ਦੇ ਨਾਲ ਕੁੱਟਿਆ
ਇਸ ਮੌਕੇ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪ੍ਰਭਜੋਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ ਵਿਖੇ ਚੌਥੀ ਜਮਾਤ ਵਿੱਚ ਪੜਦਾ ਹੈ। ਜਿਸਦਾ ਸਕੂਲ ਵਿੱਚ ਟੈਸਟ ਵਿੱਚ ਕੁਝ ਮਮੂਲੀ ਗਲਤੀ ਹੋਣ ਤੇ ਅਧਿਆਪਕਾ ਜਸਵਿੰਦਰ ਕੌਰ ਵੱਲੋਂ ਉਹਨਾਂ ਦੇ ਬੱਚੇ ਨੂੰ ਸੋਟੀਆਂ ਦੇ ਨਾਲ ਕੁੱਟਿਆ ਗਿਆ। ਜਿਸ ਦੇ ਨਾਲ ਬੱਚੇ ਦੇ ਸਰੀਰ ‘ਤੇ ਨਿਸ਼ਾਨ ਪੈ ਗਏ ਤੇ ਬੱਚੇ ਨੂੰ ਬੁਖਾਰ ਵੀ ਚੜ ਗਿਆ। ਜਿਸ ਨੂੰ ਇਲਾਜ ਦੇ ਲਈ ਉਹ ਹਸਪਤਾਲ ਅਮਲੋਹ ਵਿਖੇ ਲੈ ਕੇ ਆਏ।