Paris Olympics ਦੇ ਓਪਨਿੰਗ ਸੈਰੇਮਨੀ ‘ਤੇ ਭੜਕੀ ਕੰਗਨਾ ਰਣੌਤ, ਕਹੀ ਇਹ ਗੱਲ
ਪੈਰਿਸ ਓਲੰਪਿਕ ਜ਼ੋਰਾਂ ਸ਼ੋਰਾ ‘ਤੇ ਚੱਲ ਰਿਹਾ ਹੈ ਅਤੇ ਇਸ ਵਿੱਚ 117 ਭਾਰਤੀ ਖਿਡਾਰੀਆਂ ਨੇ ਹਿੱਸਾ ਲਿਆ ਹੈ ਅਤੇ ਭਾਰਤ ਦਾ ਪ੍ਰਦਰਸ਼ਨ ਵੀ ਕਾਫੀ ਵਧੀਆ ਜਾ ਰਿਹਾ ਹੈ | ਹਰ ਪਾਸੇ ਭਾਰਤੀ ਖਿਡਾਰੀਆਂ ਖੂਬ ਸਮਰਥਨ ਮਿਲ ਰਿਹਾ ਹੈ ਅਤੇ ਬਾਲੀਵੁੱਡ ਸਿਤਾਰੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ। ਆਯੁਸ਼ਮਾਨ ਖੁਰਾਨਾ, ਅਜੈ ਦੇਵਗਨ, ਸੋਨਾਲੀ ਬੇਂਦਰੇ ਅਤੇ ਦੀਪਿਕਾ ਪਾਦੁਕੋਣ ਨੇ ਖੇਡਾਂ ਅਤੇ ਖਿਡਾਰੀਆਂ ਬਾਰੇ ਆਪਣੇ-ਆਪਣੇ ਤਰੀਕੇ ਨਾਲ ਭਾਵਨਾਵਾਂ ਪ੍ਰਗਟ ਕੀਤੀਆਂ , ਪਰੰਤੂ ਇਸੇ ਦੇ ਵਿਚਕਾਰ ਕੰਗਨਾ ਰਣੌਤ ਨੇ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ | ਜਿਸ ਵਿਚ ਇਕ ਪ੍ਰਦਰਸ਼ਨ ਵਿਚ ਈਸਾਈ ਧਰਮ ਦਾ ਮਜ਼ਾਕ ਉਡਾਇਆ ਗਿਆ।
ਪ੍ਰਦਰਸ਼ਨ ਨੂੰ ਦੱਸਿਆ ਬਹੁਤ ਖਰਾਬ
ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਹੀ ਸੁਰਖੀਆਂ ‘ਚ ਰਹਿੰਦੀ ਹੈ | ਉਨ੍ਹਾਂ ਨੇ ਸਮਾਗਮ ਵਿੱਚ ਲਿਓਨਾਰਡੋ ਦਾ ਵਿੰਚੀ ਦੀ ਪੇਂਟਿੰਗ ‘ਦਿ ਲਾਸਟ ਸਪਰ’ ’ਤੇ ਆਧਾਰਿਤ ਪ੍ਰਦਰਸ਼ਨ ਨੂੰ ਬਹੁਤ ਖਰਾਬ ਦੱਸਿਆ। ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਇੰਸਟਾਗ੍ਰਾਮ ਸਟੋਰੀ ‘ਤੇ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਪ੍ਰਦਰਸ਼ਨ ਵਿੱਚ ਇੱਕ ਬੱਚੇ ਦੀ ਭਾਗੀਦਾਰੀ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ।
ਇਸਾਈ ਧਰਮ ਦਾ ਉਡਾਇਆ ਗਿਆ ਮਜ਼ਾਕ
ਸਮਾਰੋਹ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, ‘ਦਿ ਲਾਸਟ ਸਪਰ ਦੀ ਨਿੰਦਣਯੋਗ ਪੇਸ਼ਕਾਰੀ ਵਿੱਚ ਇੱਕ ਬੱਚੇ ਦੇ ਸ਼ਾਮਲ ਹੋਣ ਕਾਰਨ ਪੈਰਿਸ ਓਲੰਪਿਕ ਦੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਬੱਚਿਆਂ ਨੂੰ ਡਰੈਗ ਕਵੀਨਜ਼ ਵਜੋਂ ਪੇਸ਼ ਕੀਤਾ ਜੋ ਪ੍ਰਦਰਸ਼ਨ ਵਿੱਚ ਬਿਨਾਂ ਕੱਪੜਿਆਂ ਦੇ ਦਿਖਾਈ ਦਿੱਤੇ। ਉਹ ਯਿਸੂ ਮਸੀਹ ਬਣ ਗਿਆ ਹੈ, ਜਿਸ ਨੂੰ ਨੀਲੇ ਰੰਗ ਵਿੱਚ ਰੰਗਿਆ ਗਿਆ ਹੈ ਅਤੇ ਇਸਾਈ ਧਰਮ ਦਾ ਮਜ਼ਾਕ ਉਡਾਇਆ ਗਿਆ ਹੈ। ਖੱਬੇਪੱਖੀਆਂ ਨੇ ਓਲੰਪਿਕ 2024 ਨੂੰ ਹਾਈਜੈਕ ਕਰ ਲਿਆ ਹੈ। ਇਹ ਸ਼ਰਮਨਾਕ ਗੱਲ ਹੈ।’
ਇਹ ਕੀ ਦਿਖਾਉਣਾ ਚਾਹੁੰਦੇ ਹਨ?
ਇਕ ਹੋਰ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਪੁੱਛਿਆ, ‘ਇਸ ਤਰ੍ਹਾਂ ਫਰਾਂਸ ਨੇ 2024 ਓਲੰਪਿਕ ਲਈ ਦੁਨੀਆ ਦਾ ਸਵਾਗਤ ਕੀਤਾ…’ ਅਜਿਹੀਆਂ ਕਾਰਵਾਈਆਂ ਕੀ ਸੰਦੇਸ਼ ਦਿੰਦੀਆਂ ਹਨ? ਕੀ ਇਹ ਉਹ ਦਿਖਾਉਣਾ ਚਾਹੁੰਦੇ ਹਨ? ਮੈਂ ਸਮਲਿੰਗਤਾ ਦੇ ਵਿਰੁੱਧ ਨਹੀਂ ਹਾਂ, ਪਰ ਜਿਸ ਤਰ੍ਹਾਂ ਨਾਲ ਓਲੰਪਿਕ ਖੇਡਾਂ ਨੂੰ ਲਿੰਗਕਤਾ ਨਾਲ ਜੋੜਿਆ ਜਾ ਰਿਹਾ ਹੈ, ਉਹ ਮੇਰੀ ਕਲਪਨਾ ਤੋਂ ਬਾਹਰ ਹੈ। ਕਾਮੁਕਤਾ ਬੈੱਡਰੂਮ ਤੱਕ ਸੀਮਤ ਕਿਉਂ ਨਹੀਂ ਹੈ? ਇਹ ਰਾਸ਼ਟਰੀ ਪਛਾਣ ਕਿਉਂ ਬਣ ਰਹੀ ਹੈ?’