Home News National ਓਮਾਨ ਦੇ ਸਮੁੰਦਰ ਨੇ ਨਿਗਲੇ 2 ਪੰਜਾਬੀ ਨੌਜਵਾਨ, ਪਰਿਵਾਰ ਵਲੋਂ ਸਰਚ ਆਪ੍ਰੇਸ਼ਨ ਜਾਰੀ ਰੱਖਣ ਦੀ ਅਪੀਲ || Latest News

ਓਮਾਨ ਦੇ ਸਮੁੰਦਰ ਨੇ ਨਿਗਲੇ 2 ਪੰਜਾਬੀ ਨੌਜਵਾਨ, ਪਰਿਵਾਰ ਵਲੋਂ ਸਰਚ ਆਪ੍ਰੇਸ਼ਨ ਜਾਰੀ ਰੱਖਣ ਦੀ ਅਪੀਲ || Latest News

0
ਓਮਾਨ ਦੇ ਸਮੁੰਦਰ ਨੇ ਨਿਗਲੇ 2 ਪੰਜਾਬੀ ਨੌਜਵਾਨ, ਪਰਿਵਾਰ ਵਲੋਂ ਸਰਚ ਆਪ੍ਰੇਸ਼ਨ ਜਾਰੀ ਰੱਖਣ ਦੀ ਅਪੀਲ || Latest News

ਓਮਾਨ ਦੇ ਸਮੁੰਦਰ ਨੇ ਨਿਗਲੇ 2 ਪੰਜਾਬੀ ਨੌਜਵਾਨ, ਪਰਿਵਾਰ ਵਲੋਂ ਸਰਚ ਆਪ੍ਰੇਸ਼ਨ ਜਾਰੀ ਰੱਖਣ ਦੀ ਅਪੀਲ

ਕੁਝ ਦਿਨ ਪਹਿਲਾਂ ਓਮਾਨ ਦੇ ਸਮੁੰਦਰ ‘ਚ ਕਰੂ ਡੁੱਬਣ ਕਾਰਨ 16 ਵਿਅਕਤੀ ਲਾਪਤਾ ਹੋ ਗਏ ਸਨ ਜਿਨ੍ਹਾਂ ‘ਚ ਜਿ਼ਆਦਾਤਰ ਭਾਰਤੀ ਸਨ। ਇਨ੍ਹਾਂ ਭਾਰਤੀਆਂ ‘ਚੋਂ 2 ਪੰਜਾਬੀ ਸਨ ਤੇ ਦੋਵੇਂ ਪੰਜਾਬੀ ਅਜੇ ਤੱਕ ਲਾਪਤਾ ਚੱਲ ਰਹੇ ਹਨ ਜਦ ਕਿ ਇਨ੍ਹਾਂ ਸਮੇਤ ਕੁੱਲ 6 ਵਿਅਕਤੀ ਜਿਨ੍ਹਾਂ ਚ 2 ਸ੍ਰੀਲੰਕਾ ਦੇ ਵਾਸੀ ਹਨ.ਉਹ ਵੀ ਲਾਪਤਾ ਹਨ।

ਕਾਫੀ ਭਾਲ ਕਰਨ ਤੋਂ ਬਾਅਦ ਵੀ ਇਨ੍ਹਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਹੈ | ਜਿਸ ਕਾਰਨ ਹੁਣ ਨੇਵੀ ਵਲੋਂ ਸਰਚ ਆਪ੍ਰੇਸ਼ਨ ਵੀ ਬੰਦ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 16 ਵਿਅਕਤੀਆਂ ਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਸੀ।

14 ਜੁਲਾਈ ਨੂੰ ਹੋਈ ਸੀ ਆਖਰੀ ਵਾਰ ਗੱਲ

ਪਠਾਨਕੋਟ ਦੇ ਰਹਿਣ ਵਾਲੇ ਰਜਿੰਦਰ ਸਿੰਘ ਜੋ ਕਿ ਸੰਨ 2008 ਤੋਂ ਮਰਚੈਂਟ ਨੇਵੀ ਚ ਭਰਤੀ ਸਨ ਤੇ ਪਰਿਵਾਰ ਨੇ ਦੱਸਿਆ ਕਿ ਇਹ ਕਰੂ ਯਮਨ ਜਾ ਰਿਹਾ ਸੀ ਤੇ ਅਚਾਨਕ ਓਮਾਨ ਦੇ ਸਮੁੰਦਰ ‘ਚ ਡੁੱਬ ਗਿਆ ਤੇ 14 ਜੁਲਾਈ ਨੂੰ ਰਾਜਿੰਦਰ ਦੀ ਪਰਿਵਾਰ ਨਾਲ ਆਖਰੀ ਵਾਰ ਗੱਲ ਹੋਈ ਸੀ।

ਇਹ ਵੀ ਪੜ੍ਹੋ : ਕੈਮਿਸਟ ਸ਼ਾਪ ’ਤੇ ਹੋਈ ਲੁੱਟ-ਖੋਹ.. ਸੈਸ਼ਨ ਛੱਡ ਹਾਲ ਜਾਨਣ ਪਹੁੰਚ ਗਏ MP ਚਰਨਜੀਤ ਸਿੰਘ ਚੰਨੀ

ਪਰਿਵਾਰ ਬੇਹੱਦ ਚਿੰਤਾ ‘ਚ

ਰਾਜਿੰਦਰ ਸਿੰਘ ਦੇ ਨਾ ਮਿਲਣ ਕਾਰਨ ਪਰਿਵਾਰ ਬੇਹੱਦ ਚਿੰਤਾ ਦੇ ਆਲਮ ਵਿੱਚ ਹੈ ਤੇ ਰਾਜਿੰਦਰ ਦੀ ਪਤਨੀ ਨਿਰਮਨ ਮਿਨਹਾਸ ਦਾ ਰੋ – ਰੋ ਬੁਰਾ ਹਾਲ ਹੈ ਤੇ ਪਰਿਵਾਰ ਨੇ ਭਾਰਤ ਸਰਕਾਰ ਤੋਂ ਇਕ ਵਾਰ ਮੁੜ ਰੈਸਕਿਊ ਆਪ੍ਰੇਸ਼ਨ ਜਾਰੀ ਕਰਨ ਦੀ ਅਪੀਲ ਕੀਤੀ ਹੈ।

 

 

 

 

 

 

 

 

 

LEAVE A REPLY

Please enter your comment!
Please enter your name here