RSS ਨੇ ਅਰੁਣ ਕੁਮਾਰ ਨੂੰ ਭਾਜਪਾ ਸਮੇਤ ਸਿਆਸੀ ਮੁੱਦਿਆਂ ਲਈ ਸੰਘ ਦਾ ਬਣਾਇਆ ਕੋਆਰਡੀਨੇਟਰ

0
103

ਰਾਸ਼ਟਰੀ ਸਵੈਸੇਵਕ ਸੰਘ ਨੇ ਮਹੱਤਵਪੂਰਨ ਸੰਗਠਨਾਤਕਮ ਪਰਿਵਰਤਨ ਕਰਦੇ ਹੋਏ ਆਪਣੇ ਸੰਯੁਕਤ ਜਨਰਲ ਸਕੱਤਰ ਅਰੁਣ ਕੁਮਾਰ ਨੂੰ ਭਾਜਪਾ ਸਮੇਤ ਸਿਆਸੀ ਮੁੱਦਿਆਂ ਲਈ ਸੰਘ ਦਾ ਕੋਆਰਡੀਨੇਟਰ ਬਣਾਇਆ ਹੈ। ਇਸ ਸੰਬੰਧ ‘ਚ ਉਨ੍ਹਾਂ ਨੇ ਇਕ ਹੋਰ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਦਾ ਸਥਾਨ ਲਿਆ ਹੈ, ਜੋ 2015 ਤੋਂ ਇਸ ਜ਼ਿੰਮੇਵਾਰੀ ਨੂੰ ਸੰਭਾਲ ਰਹੇ ਸਨ। ਗੋਪਾਲ ਨੇ ਸੁਰੇਸ਼ ਸੋਨੀ ਦਾ ਸਥਾਨ ਲਿਆ ਸੀ, ਜਿਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਤੋਂ ਬਾਅਦ ਕਰੀਬ ਇਕ ਦਹਾਕੇ ਤੱਕ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸੋਨੀ ਨੂੰ ਪ੍ਰਭਾਵੀ ਕੋਆਰਡੀਨੇਟਰ ਦੇ ਰੂਪ ‘ਚ ਦੇਖਿਆ ਜਾਂਦਾ ਹੈ।

ਇਸ ਲਈ ਮੱਧ ਪ੍ਰਦੇਸ਼ ਦੇ ਚਿੱਤਰਕੂਟ ‘ਚ ਆਰ.ਐੱਸ.ਐੱਸ. ਦੇ ਸੀਨੀਅਰ ਵਰਕਰਾਂ ਦੀ ਚੱਲ ਰਹੀ ਬੈਠਕ ‘ਚ ਅਰੁਣ ਕੁਮਾਰ ਨੂੰ ਕੋਆਰਡੀਨੇਟਰ ਬਣਾਉਣ ਸੰਬੰਧੀ ਸੰਗਠਨਾਤਮਕ ਤਬਦੀਲੀ ਦਾ ਐਲਾਨ ਕੀਤਾ ਗਿਆ।ਆਰ.ਐੱਸ.ਐੱਸ. ਮੁਖੀ ਸੁਨੀਲ ਆਂਬੇਕਰ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਰੁਣ ਕੁਮਾਰ ਭਾਜਪਾ ਸਮੇਤ ਸਿਆਸੀ ਮੁੱਦਿਆਂ ਲਈ ਸੰਘ ਦੇ ਕੋਆਰਡੀਨੇਟਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਇਕ ਨਿਯਮਿਤ ਪ੍ਰਕਿਰਿਆ ਹੈ ਅਤੇ ਸੰਘ ਆਪਣੇ ਵਰਕਰਾਂ ਦੀ ਜ਼ਿੰਮੇਵਾਰੀ ‘ਚ ਤਬਦੀਲੀ ਕਰਦਾ ਰਹਿੰਦਾ ਹੈ।

LEAVE A REPLY

Please enter your comment!
Please enter your name here