ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ , ਅਗਸਤ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ
ਅੱਜ ਦੇ ਸਮੇਂ ਵਿੱਚ ਬੈਂਕ ਕਿਸੇ ਵੀ ਨਾਗਰਿਕ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ | ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਦਿਨ ਬੈਂਕਾਂ ‘ਚ ਛੁੱਟੀਆਂ ਹੋਣ ਵਾਲੀਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਆਪਣੀ ਵੈੱਬਸਾਈਟ ‘ਤੇ ਹਰ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। RBI ਅਨੁਸਾਰ ਅਗਸਤ ਵਿੱਚ ਵੱਖ-ਵੱਖ ਕਾਰਨਾਂ ਕਰਕੇ ਬੈਂਕ 14 ਦਿਨ ਬੰਦ ਰਹਿਣਗੇ, ਅਜਿਹੀ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਅਗਲੇ ਮਹੀਨੇ ਲਈ ਬੈਂਕ ਨਾਲ ਸਬੰਧਤ ਕੰਮ ਦੀ ਯੋਜਨਾ ਬਣਾ ਸਕਦੇ ਹੋ।
ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਆ ਰਹੇ ਵੱਡੇ ਤਿਉਹਾਰ
ਅਗਸਤ ‘ਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਹਨ, ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਬੈਂਕ ਨਾਲ ਸਬੰਧਿਤ ਸਾਰੇ ਕੰਮਾਂ ਲਈ ਤੁਸੀ ਪਹਿਲਾਂ ਹੀ ਯੋਜਨਾ ਬਣਾ ਲਵੋ ਤਾਂ ਜੋ ਸਮੇਂ ਦੀ ਬਰਬਾਦੀ ਨਾ ਹੋ ਸਕੇ | ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ‘ਤੇ ਦੇਸ਼ ਭਰ ‘ਚ ਬੈਂਕ ਛੁੱਟੀਆਂ ਹੋਣਗੀਆਂ। ਇਸ ਤੋਂ ਇਲਾਵਾ ਦੇਸ਼ ਭਰ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ‘ਚ ਆਉਣ ਵਾਲੇ ਤਿਉਹਾਰਾਂ ‘ਤੇ ਵੀ ਛੁੱਟੀ ਰਹੇਗੀ।
ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ
3 ਅਗਸਤ – ਕੇਰ ਪੂਜਾ – ਅਗਰਤਲਾ ‘ਚ ਬੈਂਕ ਰਹਿਣਗੇ ਬੰਦ।
4 ਅਗਸਤ – ਐਤਵਾਰ
7 ਅਗਸਤ – ਹਰਿਆਲੀ ਤੀਜ – ਹਰਿਆਣਾ ‘ਚ ਬੈਂਕ ਰਹਿਣਗੇ ਬੰਦ।
8 ਅਗਸਤ – ਟੇਂਡੋਂਗ ਲਹੋ ਰਮ ਫਾਟ – ਗੰਗਟੋਕ ‘ਚ ਬੈਂਕ ਰਹਿਣਗੇ ਬੰਦ।
10 ਅਗਸਤ – ਦੂਜਾ ਸ਼ਨੀਵਾਰ
11 ਅਗਸਤ – ਐਤਵਾਰ
13 ਅਗਸਤ – ਦੇਸ਼ ਭਗਤ ਦਿਵਸ – ਇੰਫਾਲ ‘ਚ ਬੈਂਕ ਰਹਿਣਗੇ ਬੰਦ।
15 ਅਗਸਤ – ਸੁਤੰਤਰਤਾ ਦਿਵਸ – ਦੇਸ਼ ਭਰ ‘ਚ ਬੈਕ ਰਹਿਣਗੇ ਬੰਦ।
18 ਅਗਸਤ – ਐਤਵਾਰ
19 ਅਗਸਤ – ਰੱਖੜੀ – ਅਹਿਮਦਾਬਾਦ, ਜੈਪੁਰ, ਕਾਨਪੁਰ, ਲਖਨਊ ਸਮੇਤ ਕਈ ਥਾਵਾਂ ‘ਤੇ ਬੈਂਕ ਰਹਿਣਗੇ ਬੰਦ।
20 ਅਗਸਤ – ਸ਼੍ਰੀ ਨਰਾਇਣ ਗੁਰੂ ਜਯੰਤੀ – ਕੋਚੀ ਤੇ ਤਿਰੂਵਨੰਤਪੁਰਮ ‘ਚ ਬੈਂਕ ਰਹਿਣਗੇ ਬੰਦ।
24 ਅਗਸਤ – ਚੌਥਾ ਸ਼ਨੀਵਾਰ
25 ਅਗਸਤ – ਐਤਵਾਰ
26 ਅਗਸਤ – ਜਨਮ ਅਸ਼ਟਮੀ – ਦੇਸ਼ ਭਰ ‘ਚ ਬੈਂਕ ਰਹਿਣਗੇ ਬੰਦ
ਇਹ ਵੀ ਪੜ੍ਹੋ : ਓਲੰਪਿਕਸ ‘ਚ PV Sindhu ਨੇ ਦਰਜ ਕੀਤੀ ਪਹਿਲੀ ਜਿੱਤ
ATM ਅਤੇ UPI ਦੀ ਵਰਤੋਂ ਕਰਕੇ ਕਰ ਸਕਦੇ ਹੋ ਭੁਗਤਾਨ
ਇਸ ਤੋਂ ਇਲਾਵਾ ਬੈਂਕ ਦੀਆਂ ਛੁੱਟੀਆਂ ਵਾਲੇ ਦਿਨ ਤੁਸੀਂ ATM ਅਤੇ UPI ਦੀ ਵਰਤੋਂ ਕਰਕੇ ਭੁਗਤਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਵੀ ਆਪਣਾ ਜ਼ਰੂਰੀ ਕੰਮ ਪੂਰਾ ਕਰ ਸਕਦੇ ਹੋ। ਹਾਲਾਂਕਿ ਜੇਕਰ ਕੋਈ ਕੰਮ ਬੈਂਕ ਬ੍ਰਾਂਚ ‘ਚ ਜਾ ਕੇ ਕਰਨਾ ਹੋਵੇ ਤਾਂ ਛੁੱਟੀਆਂ ਦੀ ਪੂਰੀ ਲਿਸਟ ਦੇਖ ਕੇ ਹੀ ਜਾਣਾ ਚਾਹੀਦਾ ਹੈ।