ਮੁੱਕੇਬਾਜ਼ੀ ‘ਚ ਭਾਰਤ ਦੀ ਪ੍ਰੀਤੀ ਦਾ ਜਲਵਾ, ਕਿਮ ਐਨਹ ਨੂੰ ਹਰਾ ਕੇ ਪ੍ਰੀ-ਕੁਆਟਰ ਫਾਈਨਲ ‘ਚ ਬਣਾਈ ਥਾਂ || Paris Olympic

0
161
India's passion in boxing, defeating Kim Anh, made it to the pre-quarter finals

ਮੁੱਕੇਬਾਜ਼ੀ ‘ਚ ਭਾਰਤ ਦੀ ਪ੍ਰੀਤੀ ਦਾ ਜਲਵਾ, ਕਿਮ ਐਨਹ ਨੂੰ ਹਰਾ ਕੇ ਪ੍ਰੀ-ਕੁਆਟਰ ਫਾਈਨਲ ‘ਚ ਬਣਾਈ ਥਾਂ

ਪੈਰਿਸ ਓਲੰਪਿਕਸ ਦਾ ਆਗਾਜ਼ ਹੋ ਚੁੱਕਾ ਹੈ ਅਤੇ ਭਾਰਤ ਲਈ ਪਹਿਲਾ ਦਿਨ ਚੰਗਾ ਰਿਹਾ ਹੈ । ਨਿਸ਼ਾਨੇਬਾਜ਼ੀ ਤੋਂ ਬਾਅਦ ਹਾਕੀ ਅਤੇ ਫਿਰ ਮੁੱਕੇਬਾਜ਼ੀ ਵਿੱਚ ਖਿਡਾਰੀਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਜਿੱਥੇ ਕਿ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਪ੍ਰੀਤੀ ਪਵਾਰ ਨੇ ਸ਼ਨੀਵਾਰ ਨੂੰ ਜਿੱਤ ਨਾਲ ਓਲੰਪਿਕ ਖੇਡਾਂ ਦੀ ਸ਼ੁਰੂਆਤ ਕੀਤੀ। ਮਹਿਲਾ ਮੁੱਕੇਬਾਜ਼ੀ 54 ਕਿਲੋਗ੍ਰਾਮ ਵਰਗ ਦੇ ਪਹਿਲੇ ਦੌਰ ਵਿੱਚ ਉਸ ਨੇ ਵੀਅਤਨਾਮ ਦੀ ਵੋ ਥੀ ਕਿਮ ਐਨਹ ਨੂੰ 5-0 ਨਾਲ ਹਰਾਇਆ।

ਪਹਿਲੇ ਦੌਰ ‘ਚ ਵੀਅਤਨਾਮੀ ਮੁੱਕੇਬਾਜ਼ ਉਸ ‘ਤੇ ਹਾਵੀ ਰਹੀ

ਮੈਚ ਦੌਰਾਨ ਪਹਿਲੇ ਦੌਰ ‘ਚ ਵੀਅਤਨਾਮੀ ਮੁੱਕੇਬਾਜ਼ ਉਸ ‘ਤੇ ਹਾਵੀ ਰਹੀ ਪਰ ਫਿਰ ਭਾਰਤੀ ਮੁੱਕੇਬਾਜ਼ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋ ਦੌਰ ‘ਚ ਆਪਣੀ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਦੂਜੇ ਰਾਊਂਡ ਵਿੱਚ ਸ਼ੁਰੂ ਤੋਂ ਹੀ ਪ੍ਰੀਤੀ ਹਮਲਾਵਰ ਨਜ਼ਰ ਆਈ ਤੇ ਹੁਕ ਦੇ ਨਾਲ ਜੈਬ ਦਾ ਸ਼ਾਨਦਾਰ ਤਾਲਮੇਲ ਦਿਖਾਉਦੇ ਹੋਏ ਇਸ ਰਾਊਂਡ ਨੂੰ ਜਿੱਤਿਆ। ਤੀਜੇ ਰਾਊਂਡ ਤੇ ਫੈਸਲਾਕੁੰਨ ਰਾਊਂਡ ਵਿੱਚ ਭਾਰਤੀ ਮੁੱਕੇਬਾਜ਼ ਨੇ ਕਿਮ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧਕੇਲ ਦਿੱਤਾ। ਪ੍ਰੀਤੀ ਨੇ ਇਸ ਰਾਊਂਡ ਵਿੱਚ ਜਿੱਤ ਹਾਸਿਲ ਕੀਤੀ ਤੇ ਰਾਊਂਡ ਆਫ਼ 16 ਵਿੱਚ ਆਪਣੀ ਜਗ੍ਹਾ ਨੂੰ ਪੱਕਾ ਕਰ ਲਿਆ ।

ਇਹ ਵੀ ਪੜ੍ਹੋ : ‘ਦੁਨੀਆ ਭਰ ‘ਚ ਪੈਰਿਸ ਓਲੰਪਿਕ ਦੀ ਚਰਚਾ, ਭਾਰਤੀ ਖਿਡਾਰੀਆਂ ਦਾ ਵਧਾਓ ਹੌਸਲਾ’ : PM ਮੋਦੀ

ਪ੍ਰੀਤੀ ਰਾਊਂਡ 16 ਵਿੱਚ ਪਹੁੰਚੀ

ਇਸ ਦੇ ਨਾਲ ਹੀ ਪਹਿਲੇ ਮੁਕਾਬਲੇ ਵਿੱਚ ਜਿੱਤ ਦੇ ਨਾਲ ਪ੍ਰੀਤੀ ਰਾਊਂਡ 16 ਵਿੱਚ ਪਹੁੰਚ ਗਈ ਹੈ। ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਕੋਲੰਬੀਆ ਦੀ ਯੇਨੀ ਅਰਿਯਾਸ ਨਾਲ ਹੋਵੇਗਾ। ਕਿਮ ਦੇ ਖਿਲਾਫ਼ ਮੁਕਾਬਲੇ ਵਿੱਚ ਜੱਜਾਂ ਦੇ ਫੈਸਲੇ ਵਿੱਚ ਪਹਿਲੇ ਰਾਊਂਡ ਵਿੱਚ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਪ੍ਰੀਤੀ ਨੇ ਦਬਦਬਾ ਬਣਾਇਆ ਤੇ ਜਿੱਤ ਹਾਸਿਲ ਕੀਤੀ।

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here