ਅੱਜ ਹੋਵੇਗਾ ਪੈਰਿਸ ਓਲੰਪਿਕ ਦਾ ਆਗਾਜ਼ , ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ
ਪੈਰਿਸ ਓਲੰਪਿਕ 2024 ਦਾ ਅੱਜ ਆਗਾਜ਼ ਹੋਣ ਜਾ ਰਿਹਾ ਹੈ | ਭਾਰਤ ਦੇ 117 ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਹਨ। ਟੋਕੀਓ ਓਲੰਪਿਕ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਤਮਗੇ ਜਿੱਤੇ ਸਨ। ਇਸ ਵਾਰ ਭਾਰਤੀ ਖਿਡਾਰੀਆਂ ਦਾ ਟੀਚਾ ਮੈਡਲਾਂ ਦੀ ਗਿਣਤੀ ਨੂੰ ਦੋਹਰੇ ਅੰਕ ਵਿੱਚ ਪਹੁੰਚਾਉਣਾ ਹੋਵੇਗਾ।
ਭਾਰਤੀ ਓਲੰਪਿਕ ਸੰਘ ਨੇ 117 ਖਿਡਾਰੀਆਂ ਦਾ ਦਲ ਭੇਜਿਆ ਪੈਰਿਸ
ਇਸ ਦੇ ਨਾਲ ਹੀ ਭਾਰਤੀ ਓਲੰਪਿਕ ਸੰਘ ਨੇ 117 ਖਿਡਾਰੀਆਂ ਦਾ ਦਲ ਪੈਰਿਸ ਭੇਜਿਆ ਹੈ। ਇਸ ਵਿੱਚੋਂ 70 ਖਿਡਾਰੀ ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ। 47 ਭਾਰਤੀ ਖਿਡਾਰੀ ਅਜਿਹੇ ਹਨ ਜੋ ਇੱਕ ਜਾਂ ਇਸ ਤੋਂ ਜ਼ਿਆਦਾ ਵਾਰ ਓਲੰਪਿਕ ਵਿੱਚ ਭਾਗ ਲੈ ਚੁੱਕੇ ਹਨ। ਪੈਰਿਸ ਓਲੰਪਿਕ ਵਿੱਚ ਇੱਕ ਵਾਰ ਫਿਰ ਤੋਂ ਨੀਰਜ ਚੋਪੜਾ, ਮੀਰਾਬਾਈ ਚਾਨੂ, ਲਵਲੀਨਾ ਤੇ ਪੀਵੀ ਸਿੰਧੂ ਤੋਂ ਤਮਗੇ ਦੀ ਉਮੀਦ ਹੈ।
ਭਾਰਤ ਨੇ ਓਲੰਪਿਕ ਵਿੱਚ ਕੁੱਲ 35 ਮੈਡਲ ਜਿੱਤੇ
ਧਿਆਨਯੋਗ ਹੈ ਕਿ ਭਾਰਤ ਨੇ ਓਲੰਪਿਕ ਵਿੱਚ ਕੁੱਲ 35 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚ 10 ਸੋਨੇ ਦੇ, 9 ਸਿਲਵਰ ਤੇ 16 ਕਾਂਸੀ ਦੇ ਤਮਗੇ ਸ਼ਾਮਿਲ ਹਨ। 2020 ਟੋਕੀਓ ਓਲੰਪਿਕ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਓਲੰਪਿਕ ਰਿਹਾ ਸੀ।ਜਿਸ ਵਿੱਚ ਭਾਰਤ ਨੇ 1 ਸੋਨ, 2 ਸਿਲਵਰ ਤੇ 4 ਕਾਂਸੀ ਦੇ ਤਮਗੇ ਜਿੱਤੇ ਸਨ। ਇਸ ਵਾਰ ਭਾਰਤੀ ਅਥਲੀਟ ਆਪਣੇ ਦੇਸ਼ ਨੂੰ ਦੋਹਰੇ ਅੰਕਾਂ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਰਿਟਾਇਰਡ ਪਟਵਾਰੀਆਂ ਲਈ ਵੱਡੀ ਖੁਸ਼ਖਬਰੀ , ਪੰਜਾਬ ਸਰਕਾਰ ਨੇ ਕਰਤਾ ਇਹ ਐਲਾਨ
2020 ਵਿੱਚ ਭਾਰਤ ਨੇ ਕੁੱਲ 7 ਤਮਗੇ ਜਿੱਤੇ
ਟੋਕੀਓ ਓਲੰਪਿਕ 2020 ਵਿੱਚ ਭਾਰਤ ਨੇ ਕੁੱਲ 7 ਤਮਗੇ ਜਿੱਤੇ ਸਨ। ਨੀਰਜ ਚੋਪੜਾ ਨੇ 13 ਸਾਲ ਬਾਅਦ ਓਲੰਪਿਕ ਵਿੱਚ ਭਾਰਤ ਦੇ ਲਈ ਗੋਲਡ ਜਿੱਤਿਆ ਸੀ। ਇਸ ਤੋਂ ਪਹਿਲਾਂ 2008 ਵਿੱਚ ਅਭਿਨਵ ਬਿੰਦਰਾ ਨੇ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਿਆ ਸੀ। ਅਭਿਨਵ ਦੇ ਬਾਅਦ ਨੀਰਜ ਦੂਜੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਅਕਤੀਗਤ ਤੌਰ ‘ਤੇ ਸੋਨ ਤਮਗਾ ਜਿੱਤਿਆ ਹੈ ਅਤੇ ਇਸ ਵਾਰ ਵੀ ਉਸੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੀ |









