ਸਾਨੀਆ ਮਿਰਜ਼ਾ ਨਾਲ ਵਿਆਹ ਦੀਆਂ ਅਫਵਾਹਾਂ ‘ਤੇ ਮੁਹੰਮਦ ਸ਼ਮੀ ਨੇ ਤੋੜੀ ਚੁੱਪੀ
ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਾਲ ਵਿਆਹ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਸੀ ਜਿਸ ਤੋਂ ਬਾਅਦ ਹੁਣ ਮੁਹੰਮਦ ਸ਼ਮੀ ਨੇ ਇਨ੍ਹਾਂ ਅਫਵਾਹਾਂ ‘ਤੇ ਵਿਰਾਮ ਲਗਾ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਸਭ ਬਕਵਾਸ ਹੈ | ਦਰਅਸਲ , ਉਨ੍ਹਾਂ ਦੇ ਵਿਆਹ ਦੀਆਂ ਅਫਵਾਹਾਂ ਉਥੋਂ ਸ਼ੁਰੂ ਹੋਈਆਂ ਜਦੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵਿਆਹ ਦੇ ਜੋੜੇ ਵਿੱਚ ਤਸਵੀਰ ਸਾਹਮਣੇ ਆਈ ਸੀ। ਸਾਨੀਆ ਦੇ ਪਿਤਾ ਨੇ ਇਨ੍ਹਾਂ ਖਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਸ਼ਮੀ ਨੇ ਵੀ ਇਸ ਮਾਮਲੇ ਵਿੱਚ ਚੁੱਪੀ ਤੋੜ ਦਿੱਤੀ ਹੈ | ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਹਾ ਕਿ ਅਜਿਹੇ ਮੀਮਸ ਮਨੋਰੰਜਨ ਤਾਂ ਦੇ ਸਕਦੇ ਹਨ, ਪਰ ਹਾਨੀਕਾਰਕ ਵੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸੋਸ਼ਲ ਮੀਡੀਆ ਦੇ ਪ੍ਰਤੀ ਜ਼ਿੰਮੇਵਾਰ ਬਣੋ ਤੇ ਅਜਿਹੀਆਂ ਬੇਬੁਨਿਆਦ ਖਬਰਾਂ ਫੈਲਾਉਣ ਤੋਂ ਬਚੋ।
ਮੀਮ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋ ਸਕਦੇ
ਮੁਹੰਮਦ ਸ਼ਮੀ ਨੇ ਕਿਹਾ ਕਿ ਲੋਕ ਅਕਸਰ ਅਜਿਹੀਆਂ ਚੀਜ਼ਾਂ ਨੂੰ ਮੀਮ ਦੇ ਤੌਰ ‘ਤੇ ਦੇਖਦੇ ਹਨ, ਪਰ ਇਹ ਕਿਸੇ ਵਿਅਕਤੀ ਦੇ ਨਿੱਜੀ ਜੀਵਨ ਨਾਲ ਸਬੰਧਿਤ ਵਿਸ਼ਾ ਹੈ। ਸ਼ਮੀ ਨੇ ਕਿਹਾ ਕਿ ਇਹ ਮੀਮ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋ ਸਕਦੇ ਹਨ। ਇਸ ਲਈ ਤੁਹਾਨੂੰ ਸੋਚ-ਸਮਝ ਕੇ ਇਨ੍ਹਾਂ ਨੂੰ ਬਣਾਉਣਾ ਚਾਹੀਦਾ ਹੈ। ਅੱਜ ਤੁਸੀਂ ਵੇਰੀਫਾਇਡ ਪੇਜ਼ ਨਹੀਂ ਹੋ, ਤੁਹਾਡਾ ਪਤਾ ਨਹੀਂ ਹੈ, ਤੁਹਾਡੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਬੋਲ ਸਕਦੇ ਹੋ।
ਇਹ ਵੀ ਪੜ੍ਹੋ : PM ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਐਲਨ ਮਸਕ ਨੇ ਦਿੱਤੀ ਵਧਾਈ
ਦੂਜੇ ਵਿਅਕਤੀ ਨੂੰ ਟੋਏ ਵਿੱਚ ਧਕੇਲਣਾ ਸੌਖਾ
ਇਸ ਤੋਂ ਅੱਗੇ ਸ਼ਮੀ ਨੇ ਕਿਹਾ ਕਿ ਦੂਜੇ ਵਿਅਕਤੀ ਨੂੰ ਟੋਏ ਵਿੱਚ ਧਕੇਲਣਾ ਸੌਖਾ ਹੁੰਦਾ ਹੈ, ਪਰ ਉਨ੍ਹਾਂ ਲੋਕਾਂ ਨੂੰ ਖੁਦ ਸਫਲਤਾ ਹਾਸਿਲ ਕਰਨ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਹੈ। ਸ਼ਮੀ ਨੇ ਅੱਗੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਦੂਜਿਆਂ ਦੀ ਲੱਤ ਖਿੱਚਣ ਵਿੱਚ ਮਜ਼ਾ ਆਉਂਦਾ ਹੈ। ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਵੇਰੀਫਾਇਡ ਪੇਜ਼ ਤੋਂ ਬੋਲ ਕੇ ਦਿਖਾਓ, ਫਿਰ ਅਸੀਂ ਦੱਸਦੇ ਹਾਂ ਕਿ ਤੁਸੀਂ ਕਿੰਨੇ ਪਾਣੀ ਵਿੱਚ ਖੜ੍ਹੇ ਹੋ। ਸਫਲਤਾ ਹਾਸਿਲ ਕਰੋ, ਆਪਣਾ ਪੱਧਰ ਉੱਚਾ ਕਰੋ। ਉਦੋਂ ਮੈਂ ਮੰਨਾਂਗਾ ਕਿ ਤੁਸੀਂ ਵਧੀਆ ਇਨਸਾਨ ਹੋ।








