ਤੇਜ਼ ਰਫਤਾਰ ਦਾ ਕਹਿਰ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ
ਬੀਕਾਨੇਰ ‘ਚ ਵੀਰਵਾਰ ਦੇਰ ਰਾਤ ਨੂੰ ਹੋਏ ਭਿਆਨਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਬੀਕਾਨੇਰ ਤੋਂ 100 ਕਿਲੋਮੀਟਰ ਦੂਰ ਮਹਾਜਨ ਥਾਣਾ ਖੇਤਰ ਦੀ ਹੈ। ਸਾਰੇ ਮ੍ਰਿਤਕ ਕਾਰ ਵਿੱਚ ਸਵਾਰ ਸਨ। ਮਰਨ ਵਾਲੇ ਸਾਰੇ ਲੋਕ ਡੱਬਵਾਲੀ ਹਰਿਆਣਾ ਦੇ ਰਹਿਣ ਵਾਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਡੱਬਵਾਲੀ ਤੋਂ ਬੀਕਾਨੇਰ ਜਾ ਰਹੀ ਇੱਕ ਤੇਜ਼ ਰਫਤਾਰ ਕਾਰ ਪਿੱਛੇ ਤੋਂ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਕਾਰਨ ਕਾਰ ਵਿੱਚ ਸਵਾਰ ਦੋ ਸਵਾਰੀਆਂ ਨੇ ਕਾਰ ਵਿੱਚੋ ਬਾਹਰ ਸੜਕ ‘ਤੇ ਡਿੱਗ ਕੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ: ਖਰੜ ਦੇ ਮੋਹਾਲੀ ਵਿੱਚ ਜ਼ਮੀਨ ਖਰੀਦਣ ਵਾਲੇ ਹੋ ਜਾਣ ਸਾਵਧਾਨ ! ਚਾਵਾਂ ਨਾਲ ਬਣਾਏ ਘਰ ਮਿੰਟਾਂ ‘ਚ ਹੋਏ ਢਹਿ-ਢੇਰੀ || Punjab News
ਮਹਾਜਨ ਦੇ ਐੱਸਐੱਚਓ ਕਸ਼ਯਪ ਸਿੰਘ ਨੇ ਦੱਸਿਆ- ਡੱਬਵਾਲੀ ਤੋਂ ਕਾਰ ਵਿੱਚ ਔਰਤਾਂ ਤੇ ਬੱਚਿਆਂ ਸਮੇਤ ਛੇ ਵਿਅਕਤੀ ਬੀਕਾਨੇਰ ਜਾ ਰਹੇ ਸਨ। ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਕਾਰ ਨੂੰ ਕੱਟ ਕੇ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੰਜ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਲੜਕੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਹਾਦਸੇ ਵਿੱਚ ਹਰਿਆਣਾ ਦੇ ਡੱਬਵਾਲੀ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਨੀਰਜ ਕੁਮਾਰ, ਸੁਨੈਨਾ, ਨੀਰਜ ਦੇ ਪਿਤਾ ਸ਼ਿਵ ਕੁਮਾਰ, ਮਾਂ ਆਰਤੀ, ਪੁੱਤਰ ਡੁੱਗੂ, ਬੇਟੀ ਭੂਮਿਕਾ ਸ਼ਾਮਲ ਹਨ।