CM ਯੋਗੀ ਦਾ ਸਖ਼ਤ ਹੁਕਮ ! ਕਾਂਵੜ ਯਾਤਰਾ ਦੇ ਰੂਟ ‘ਤੇ ਦੁਕਾਨਦਾਰਾਂ ਨੂੰ ਦੁਕਾਨ ਬਾਹਰ ਲਿਖਣਾ ਪਵੇਗਾ ਆਪਣਾ ਨਾਮ || National News

0
65
CM Yogi's strict order! Shopkeepers will have to write their name outside the shop on the route of the Kanwar Yatra

CM ਯੋਗੀ ਦਾ ਸਖ਼ਤ ਹੁਕਮ ! ਕਾਂਵੜ ਯਾਤਰਾ ਦੇ ਰੂਟ ‘ਤੇ ਦੁਕਾਨਦਾਰਾਂ ਨੂੰ ਦੁਕਾਨ ਬਾਹਰ ਲਿਖਣਾ ਪਵੇਗਾ ਆਪਣਾ ਨਾਮ

UP ਦੇ CM ਯੋਗੀ ਆਦਿਤਿਆਨਾਥ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਜਿਸਦੇ ਤਹਿਤ UP ‘ਚ ਕਾਂਵੜ ਯਾਤਰਾ ਦੇ ਰੂਟ ‘ਤੇ ਪੈਣ ਵਾਲੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੂੰ ਮਾਲਕ ਦਾ ਨਾਮ ਅਤੇ ਪਛਾਣ ਲਿਖਣਾ ਜ਼ਰੂਰੀ ਹੋਵੇਗਾ। ਸਰਕਾਰ ਦਾ ਕਹਿਣਾ ਹੈ ਕਿ ਕਾਂਵੜ ਯਾਤਰੀਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ ।ਇਸ ਤੋਂ ਇਲਾਵਾ ਹਲਾਲ ਸਰਟੀਫਿਕੇਸ਼ਨ ਵਾਲੇ ਪ੍ਰੋਡਕਟ ਵੇਚਣ ਵਾਲਿਆਂ ‘ਤੇ ਵੀ ਕਾਰਵਾਈ ਹੋਵੇਗੀ।

ਪਹਿਲਾਂ ਮੁਜ਼ੱਫਰਨਗਰ ਪੁਲਿਸ ਨੇ ਲਿਆ ਸੀ ਇਹ ਫੈਸਲਾ

ਦਰਅਸਲ , ਇਹ ਫੈਸਲਾ ਪਹਿਲਾਂ ਮੁਜ਼ੱਫਰਨਗਰ ਪੁਲਿਸ ਨੇ ਲਿਆ ਸੀ ਅਤੇ ਫਿਰ ਸਹਾਰਨਪੁਰ ਡਿਵੀਜ਼ਨ ਦੇ ਡੀਆਈਜੀ ਨੇ ਹੁਕਮ ਜਾਰੀ ਕੀਤਾ ਕਿ ਸ਼ਾਮਲੀ, ਮੁਜ਼ੱਫਰਨਗਰ ਅਤੇ ਸਹਾਰਨਪੁਰ ਦੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਨੇਮ ਪਲੇਟਾਂ ਲਗਾਉਣੀਆਂ ਪੈਣਗੀਆਂ। ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਵਿਵਾਦ ਵੱਧ ਗਿਆ ਸੀ ਜਿਸ ਕਾਰਨ   ਮੁਜ਼ੱਫਰਨਗਰ ਪੁਲਿਸ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਪਰ ਹੁਣ ਸੀਐਮ ਯੋਗੀ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

ਕਾਂਵੜ ਯਾਤਰਾ ਦਾ ਲਗਭਗ 240 ਕਿਲੋਮੀਟਰ ਦਾ ਰਸਤਾ ਜ਼ਿਲ੍ਹੇ ਵਿੱਚ ਪੈਂਦਾ

ਮੁਜ਼ੱਫਰਨਗਰ ਦੇ ਪੁਲਿਸ ਮੁਖੀ ਅਭਿਸ਼ੇਕ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਾਵਣ ਮਹੀਨੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਾਂਵੜ ਯਾਤਰਾ ਦਾ ਲਗਭਗ 240 ਕਿਲੋਮੀਟਰ ਦਾ ਰਸਤਾ ਜ਼ਿਲ੍ਹੇ ਵਿੱਚ ਪੈਂਦਾ ਹੈ। ਰੂਟ ‘ਤੇ ਸਥਿਤ ਹੋਟਲਾਂ, ਢਾਬਿਆਂ ਅਤੇ ਗੱਡੀਆਂ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਜਾਂ ਇਨ੍ਹਾਂ ਦੁਕਾਨਾਂ ‘ਤੇ ਕੰਮ ਕਰਨ ਵਾਲਿਆਂ ਦੇ ਨਾਂ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਇਸ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ।

ਇਹ ਵੀ ਪੜ੍ਹੋ : ਕੈਨੇਡਾ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ , ਨਹੀਂ ਮਿਲੇਗੀ PR !

ਹਰ ਸਾਲ ਸ਼ਿਵ ਦੇ ਭਗਤ ਵੱਡੀ ਗਿਣਤੀ ਵਿੱਚ ਜਾਂਦੇ ਹਨ ਕਾਂਵੜ ਯਾਤਰਾ

ਦੱਸ ਦੇਈਏ ਕਿ ਭਗਵਾਨ ਸ਼ਿਵ ਦੇ ਭਗਤ ਵੱਡੀ ਗਿਣਤੀ ਵਿੱਚ ਹਰ ਸਾਲ ਕਾਂਵੜ ਯਾਤਰਾ ‘ਤੇ ਜਾਂਦੇ ਹਨ। ਇਹ ਪਵਿੱਤਰ ਯਾਤਰਾ ਸਾਵਣ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਇਸ ਯਾਤਰਾ ਵਿੱਚ ਕਾਂਵੜੀਏ ਭਗਵੇਂ ਕੱਪੜੇ ਪਾ ਕੇ ਇਹ ਯਾਤਰਾ ਕਰਦੇ ਹਨ। ਇਸ ਸਾਲ ਇਹ ਪਵਿੱਤਰ ਯਾਤਰਾ 22 ਜੁਲਾਈ 2024 ਤੋਂ ਸ਼ੁਰੂ ਹੋ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਯੂਪੀ ਤੇ ਉੱਤਰਾਖੰਡ ਵਿੱਚ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ।

 

 

LEAVE A REPLY

Please enter your comment!
Please enter your name here