ਕ੍ਰਿਕਟਰ ਯੁਵਰਾਜ-ਹਰਭਜਨ ਫਸੇ ਬੁਰੇ, ਅਪਾਹਜਾਂ ਦਾ ਮਜ਼ਾਕ ਉਡਾਉਣ ‘ਤੇ ਸ਼ਿਕਾਇਤ ਦਰਜ ||Sports News

0
75

ਕ੍ਰਿਕਟਰ ਯੁਵਰਾਜ-ਹਰਭਜਨ ਫਸੇ ਬੁਰੇ, ਅਪਾਹਜਾਂ ਦਾ ਮਜ਼ਾਕ ਉਡਾਉਣ ‘ਤੇ ਸ਼ਿਕਾਇਤ ਦਰਜ

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਦੇ ਖਿਲਾਫ ਦਿੱਲੀ ਦੇ ਅਮਰ ਕਲੋਨੀ ਪੁਲਸ ਸਟੇਸ਼ਨ ‘ਚ ਅਪਾਹਜਾਂ ਦਾ ਮਜ਼ਾਕ ਉਡਾਉਣ ਵਾਲੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਦਿੱਤੀ ਹੈ। ਕ੍ਰਿਕਟਰਾਂ ਤੋਂ ਇਲਾਵਾ ਮੈਟਾ ਇੰਡੀਆ ਦੀ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਦਾ ਨਾਂ ਵੀ ਸ਼ਿਕਾਇਤ ‘ਚ ਸ਼ਾਮਲ ਹੈ।

ਕੀ ਹੈ ਮਾਮਲਾ

ਇੰਗਲੈਂਡ ‘ਚ ਹੋਈ ਲੀਜੈਂਡ ਕ੍ਰਿਕਟ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਬਾਅਦ ਹਰਭਜਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ। ਇਸ ‘ਚ ਹਰਭਜਨ, ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਦੇ ਗੀਤ ‘ਹੁਸਨ ਤੇਰਾ ਤੌਬਾ ਤੌਬਾ’ ਦੀ ਤਰਜ਼ ‘ਤੇ ਲਿਪਿੰਗ ਕਰ ਰਹੇ ਹਨ ਅਤੇ ਆਪਣੇ ਚਿਹਰੇ ‘ਤੇ ਦਰਦ ਦਿਖਾਉਣ ਲਈ ਐਕਟਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੀਂਹ ਦਾ ਯੈਲੋ ਅਲਰਟ, ਪੜ੍ਹੋ ਵੇਰਵਾ

ਹਰਭਜਨ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ 15 ਦਿਨ ਲਗਾਤਾਰ ਖੇਡਣ ਤੋਂ ਬਾਅਦ ਪੂਰਾ ਸਰੀਰ ਸੁੰਨ ਹੋ ਗਿਆ ਹੈ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਤੋਂ ਬਾਅਦ ਯੂਜ਼ਰ ਨੇ ਤਿੰਨਾਂ ‘ਤੇ ਆਪਣਾ ਵਿਰੋਧ ਜਤਾਇਆ ਅਤੇ ਵੀਡੀਓ ਨੂੰ ਅਪਾਹਜਾਂ ਦਾ ਅਪਮਾਨ ਕਰਾਰ ਦਿੱਤਾ।

ਭੱਜੀ ਨੇ ਵੀਡੀਓ ਡਿਲੀਟ ਕਰਦੇ ਹੋਏ ਮੰਗੀ ਮਾਫੀ

ਭੱਜੀ ਨੇ ਮਾਫੀ ਵੀ ਮੰਗੀ ਸੀ ਅਤੇ ਬਾਅਦ ‘ਚ ਵੀਡੀਓ ਨੂੰ ਹਟਾ ਦਿੱਤਾ ਸੀ। ਉਸਨੇ ਪੋਸਟ ਕੀਤਾ ਅਤੇ ਲਿਖਿਆ ਕਿ ਉਸਦਾ ਜਾਂ ਉਸਦੇ ਸਾਥੀਆਂ ਦਾ ਕਿਸੇ ਵਿਅਕਤੀ ਜਾਂ ਸਮਾਜ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਇਹ ਵੀਡੀਓ ਸਿਰਫ਼ ਮਨੋਰੰਜਨ ਲਈ ਬਣਾਈ ਗਈ ਸੀ।

ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ ਨੇ ਜਤਾਇਆ ਇਤਰਾਜ਼

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੈਰਾ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਮਾਨਸੀ ਜੋਸ਼ੀ ਨੇ ਆਪਣਾ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਲੰਬੀ ਪੋਸਟ ‘ਚ ਲਿਖਿਆ, ‘ਤੁਹਾਡੇ ਵਰਗੇ ਕ੍ਰਿਕਟ ਸਿਤਾਰਿਆਂ ਤੋਂ ਜ਼ਿੰਮੇਵਾਰੀ ਦੀ ਉਮੀਦ ਕੀਤੀ ਜਾਂਦੀ ਹੈ। ਕਿਰਪਾ ਕਰਕੇ ਅਪਾਹਜ ਲੋਕਾਂ ਦਾ ਮਜ਼ਾਕ ਨਾ ਉਡਾਓ। ਇਹ ਕੋਈ ਮਜ਼ਾਕ ਨਹੀਂ ਹੈ।

LEAVE A REPLY

Please enter your comment!
Please enter your name here