ਪੰਜਾਬ ‘ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਹੋਇਆ ਐਲਾਨ || Punjab News

0
121
It was announced to open a food testing lab in Punjab

ਪੰਜਾਬ ‘ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਹੋਇਆ ਐਲਾਨ

ਪੰਜਾਬ ‘ਚ ਫੂਡ ਟੈਸਟਿੰਗ ਲੈਬ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ | ਦਰਅਸਲ , ਲੁਧਿਆਣਾ ਵਿੱਚ ਖੁਰਾਕ ਮੰਤਰਾਲੇ ਵੱਲੋਂ ਵਪਾਰੀਆਂ ਦੀ ਮੀਟਿੰਗ ਕੀਤੀ ਗਈ ਸੀ । ਜਿਸ ਮੀਟਿੰਗ ਵਿੱਚ ਕੇਂਦਰੀ ਖੁਰਾਕ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਸ਼ਿਰਕਤ ਕੀਤੀ ਸੀ । ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਖੁਰਾਕ ਮੰਤਰਾਲੇ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਹੁਣ ਹਰ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਲਈ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ 19 ਸਤੰਬਰ ਤੋਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਤਿੰਨ ਰੋਜ਼ਾ ਵਰਲਡ ਫੂਡ ਇੰਡੀਆ-2024 ਮੈਗਾ ਫੂਡ ਈਵੈਂਟ ਆਯੋਜਿਤ ਕੀਤਾ ਜਾਵੇਗਾ। ਬਿੱਟੂ ਨੇ ਪੰਜਾਬ ਦੇ ਸਮੂਹ ਵਪਾਰੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ।

ਫੂਡ ਪ੍ਰੋਸੈਸਿੰਗ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਇਆ ਜਾਵੇਗਾ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਸਥਿਤ ਆਡੀਟੋਰੀਅਮ ‘ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਅਨਾਜ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਪ੍ਰੋਸੈਸਿੰਗ ਹੀ ਖੁਰਾਕ ਸੁਰੱਖਿਆ ਅਤੇ ਖੁਸ਼ਹਾਲੀ ਵੱਲ ਵਧਣ ਦਾ ਇੱਕੋ ਇੱਕ ਰਸਤਾ ਹੈ। ਲੋੜ ਇਸ ਗੱਲ ਦੀ ਹੈ ਕਿ ਫੂਡ ਪ੍ਰੋਸੈਸਿੰਗ ਨੂੰ ਪੰਜਾਬ ਦੇ ਹਰ ਘਰ ਤੱਕ ਕਿਵੇਂ ਪਹੁੰਚਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਉਤਪਾਦਾਂ ‘ਤੇ ਵੱਧ ਮੁਨਾਫਾ ਮਿਲ ਸਕੇ ਅਤੇ ਉਤਪਾਦਾਂ ਦਾ ਜੀਵਨ ਵੀ ਵਧੇ।

ਅੱਜ ਛੋਟੇ ਕਿਸਾਨ ਹੋ ਰਹੇ ਬਰਬਾਦ

ਇਸ ਦੇ ਨਾਲ ਹੀ ਮੀਟਿੰਗ ਵਿੱਚ ਪੁੱਜੇ ਪੰਜਾਬ ਦੇ ਵਪਾਰੀਆਂ ਨੇ ਰਾਜ ਮੰਤਰੀ ਰਵਨੀਤ ਬਿੱਟੂ ਤੋਂ ਮੰਗ ਕੀਤੀ ਕਿ ਅੱਜ ਪਾਕਿਸਤਾਨ ਵਿੱਚ 5 ਅਤੇ ਚੀਨ ਵਿੱਚ 4 ਮੱਕੀ ਦੇ ਪਲਾਂਟ ਹਨ ਪਰ ਪੰਜਾਬ ਵਿੱਚ ਇੱਕ ਵੀ ਨਹੀਂ ਹੈ, ਇਸ ਲਈ ਕੇਂਦਰ ਸਰਕਾਰ ਪਹਿਲਾਂ ਪੰਜਾਬ ਵਿੱਚ ਮੱਕੀ ਦੇ ਪਲਾਂਟ ਖੋਲ੍ਹੇ। ਕਾਰੋਬਾਰੀ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਵੀਅਤਨਾਮ ਅਤੇ ਇੰਡੋਨੇਸ਼ੀਆ ਵਰਗੇ ਛੋਟੇ ਦੇਸ਼ ਆਪਣੇ ਉਤਪਾਦਨ ਦਾ 60 ਫੀਸਦੀ ਤੋਂ ਵੱਧ ਨਿਰਯਾਤ ਕਰਨ ਦੇ ਸਮਰੱਥ ਹਨ, ਜਦੋਂ ਕਿ ਭਾਰਤ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਆਪਣੇ ਕੁੱਲ ਉਤਪਾਦਨ ਦਾ ਸਿਰਫ 10 ਫੀਸਦੀ ਨਿਰਯਾਤ ਕਰਨ ਦੇ ਸਮਰੱਥ ਹੈ। ਕਾਰੋਬਾਰੀ ਨਰਿੰਦਰ ਅਰੋੜਾ ਨੇ ਕਿਹਾ ਕਿ ਅੱਜ ਛੋਟੇ ਕਿਸਾਨ ਬਰਬਾਦ ਹੋ ਰਹੇ ਹਨ। ਜੋ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਦੇ ਸਮਰੱਥ ਹਨ। ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਸਹਿਯੋਗ ਦੇਣ ਤਾਂ ਪੰਜਾਬ ਕਈ ਫ਼ਸਲਾਂ ਵਿੱਚ ਤਰੱਕੀ ਕਰ ਸਕਦਾ ਹੈ।

ਸਾਰੇ ਜ਼ਿਲ੍ਹਿਆਂ ਵਿੱਚ ਖੋਲ੍ਹੀਆਂ ਜਾਣਗੀਆਂ ਫੂਡ ਲੈਬਾਂ

ਦੱਸ ਦਈਏ ਕਿ ਮੀਟਿੰਗ ਵਿੱਚ ਪੰਜਾਬ ਵਿੱਚ ਫੂਡ ਲੈਬ ਖੋਲ੍ਹਣ ਦੀ ਮੰਗ ਕੀਤੀ ਗਈ। ਕਾਰੋਬਾਰੀ ਕੇਬੀਐਸ ਸੰਧੂ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਵੀ ਫੂਡ ਲੈਬ ਨਹੀਂ ਹੈ। ਕਾਰੋਬਾਰੀਆਂ ਨੂੰ ਖਾਣੇ ਦੀ ਜਾਂਚ ਲਈ ਬਾਹਰ ਜਾਣਾ ਪੈਂਦਾ ਹੈ। ਇਸ ਮਾਮਲੇ ‘ਤੇ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫੂਡ ਲੈਬਾਂ ਖੋਲ੍ਹੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਆਵੇਗੀ 16ਵੇਂ ਵਿੱਤ ਕਮਿਸ਼ਨ ਦੀ ਟੀਮ , CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਮੀਟਿੰਗ ਵਿੱਚ ਰਾਖੀ ਗੁਪਤਾ ਭੰਡਾਰੀ (ਆਈ.ਏ.ਐਸ.), ਪ੍ਰਮੁੱਖ ਸਕੱਤਰ, ਫੂਡ ਪ੍ਰੋਸੈਸਿੰਗ ਉਦਯੋਗ ਵਿਭਾਗ, ਪੰਜਾਬ ਸਰਕਾਰ, ਆਰ.ਐਸ. ਸਚਦੇਵਾ, ਪ੍ਰਧਾਨ, ਪੰਜਾਬ ਸਟੇਟ ਚੈਪਟਰ, ਪੀ.ਐਚ.ਡੀ.ਸੀ.ਸੀ.ਆਈ., ਮਿੱਲੀ ਦੂਬੇ, ਡਾਇਰੈਕਟਰ, ਫੂਡ ਪ੍ਰੋਸੈਸਿੰਗ ਕਮੇਟੀ, ਭਾਰਤੀ ਸੂਦ, ਪੀ.ਐਚ.ਡੀ.ਸੀ.ਸੀ.ਆਈ. ਵੀ ਹਾਜ਼ਰ ਸਨ।

 

 

 

LEAVE A REPLY

Please enter your comment!
Please enter your name here