ਪੈਰਿਸ ਜਾਣ ਵਾਲੇ ਖਿਡਾਰੀਆਂ ਲਈ ਸਾਜ਼ੋ-ਸਾਮਾਨ ਨਾਲ ਸਬੰਧਤ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (MOC) ਨੇ ਵੀਰਵਾਰ ਨੂੰ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਲਈ ਜਾਣ ਵਾਲੇ ਅਥਲੀਟਾਂ ਅਤੇ ਪੈਰਾ-ਐਥਲੀਟਾਂ ਲਈ ਸਾਜ਼ੋ-ਸਾਮਾਨ ਦੀ ਖਰੀਦ ਵਿਚ ਸਹਾਇਤਾ ਨਾਲ ਸਬੰਧਤ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਅਭਿਨੇਤਰੀ ਰਕੁਲ ਪ੍ਰੀਤ ਦਾ ਭਰਾ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ
ਆਪਣੀ ਹਫਤਾਵਾਰੀ ਮੀਟਿੰਗ ਵਿੱਚ, MOC ਨੇ 16 ਤੋਂ 20 ਜੁਲਾਈ ਤੱਕ ਥਾਈਲੈਂਡ ਵਿੱਚ ITTF ਪੈਰਾ ਟੇਬਲ ਟੈਨਿਸ ਏਸ਼ੀਆ ਸਿਖਲਾਈ ਕੈਂਪ 2024 ਵਿੱਚ ਭਾਗ ਲੈਣ ਲਈ ਪੈਰਾਲੰਪਿਕ ਟੇਬਲ ਟੈਨਿਸ ਤਮਗਾ ਜੇਤੂ ਭਾਵਨਾ ਪਟੇਲ ਦੇ ਨਾਲ ਉਸਦੇ ਕੋਚ ਅਤੇ ਸਹਾਇਕ ਨੂੰ ਸਹਾਇਤਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ੂਟਿੰਗ ਨਾਲ ਸਬੰਧਤ ਉਪਕਰਨਾਂ ਦੀ ਬੇਨਤੀ ਨੂੰ ਵੀ ਮਨਜ਼ੂਰੀ
ਐਮਓਸੀ ਨੇ ਪੈਰਾ ਨਿਸ਼ਾਨੇਬਾਜ਼ ਮਨੀਸ਼ ਨਰਵਾਲ, ਰੁਦਰੰਕਸ਼ ਖੰਡੇਲਵਾਲ, ਰੁਬੀਨਾ ਫਰਾਂਸਿਸ ਅਤੇ ਸ਼੍ਰੀਹਰਸ਼ਾ ਆਰ ਦੇਵਰੇਡੀ ਦੀ ਵੱਖ-ਵੱਖ ਸ਼ੂਟਿੰਗ ਨਾਲ ਸਬੰਧਤ ਉਪਕਰਨਾਂ ਦੀ ਬੇਨਤੀ ਨੂੰ ਵੀ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚ ਸ਼੍ਰੀਹਰਸ਼ ਲਈ ਇੱਕ ਏਅਰ ਰਾਈਫਲ ਅਤੇ ਰੁਬੀਨਾ ਲਈ ਇੱਕ ਮੋਰਿਨੀ ਪਿਸਤੌਲ ਅਤੇ ਪੈਰਾ ਐਥਲੀਟ ਸੰਦੀਪ ਚੌਧਰੀ ਲਈ ਦੋ ਜੈਵਲਿਨ ਖਰੀਦਣ ਲਈ ਸਹਾਇਤਾ ਸ਼ਾਮਲ ਹੈ।