ਪ੍ਰਵਾਸੀ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਬੱਚੇ ਦੀ ਹੋਈ ਮੌ.ਤ
ਮੰਡੀ ਗੋਬਿੰਦਗੜ੍ਹ ਵਿਚ ਪ੍ਰਵਾਸੀ ਪਰਿਵਾਰ ਨਾਲ ਸਬੰਧਤ ਇਕ 6 ਸਾਲਾ ਬੱਚੇ ਦੀ ਸੂਏ ਵਿਚ ਡਿੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਖੇਡਦਾ-ਖੇਡਦਾ ਸੂਏ ਵਿਚ ਡਿੱਗ ਗਿਆ ਜਿਸ ਕਾਰਨ ਉਹ ਸੂਏ ਦੇ ਚੱਲਦੇ ਪਾਣੀ ਨਾਲ ਵਹਿਣ ਕਾਰਨ ਕਾਫੀ ਅੱਗੇ ਤੱਕ ਚਲਾ ਗਿਆ ਅਤੇ ਪਾਣੀ ਵਿਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੈਨੇਡਾ ’ਚ ਸਿੱਖ ਨੌਜਵਾਨ ਬਣਿਆ ਪਾਇਲਟ, ਰੌਸ਼ਨ ਕੀਤਾ ਮਾਪਿਆਂ ਦਾ ਨਾਂਅ…
ਇਸ ਘਟਨਾ ਦਾ ਪਤਾ ਜਦੋਂ ਪਰਿਵਾਰ ਨੂੰ ਲੱਗਾ ਤਾਂ ਪਰਿਵਾਰ ਨੇ ਸੂਏ ਵਿਚ ਬੱਚੇ ਦੀ ਭਾਲ ਕਰਨੀ ਸ਼ੁਰੂ ਕੀਤੀ, ਇਸ ਦੌਰਾਨ ਘਟਨਾ ਸਥਾਨ ਤੋਂ ਕਾਫੀ ਦੂਰ ਜਾ ਕੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਉਧਰ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸੂਏ ‘ਤੇ ਅਜਿਹੇ ਹਾਦਸੇ ਨਾ ਵਾਪਰਣ ਇਸ ਲਈ ਪ੍ਰਸ਼ਾਸਨ ਸੂਏ ਦੇ ਆਲੇ ਦੁਆਲੇ ਪੁਖਤਾ ਪ੍ਰਬੰਧ ਕਰੇ। ਛੇ ਸਾਲਾ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।