ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ || Canada News

0
112
Canadian Prime Minister Trudeau arrived at Diljit Dosanjh's show

ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ

ਕੈਨੇਡਾ ਦੇ ਟੋਰਾਂਟੋ ਦੇ ਰੋਜਰਸ ਸੈਂਟਰ ਸਟੇਡੀਅਮ ‘ਚ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਦਾ ਕੰਸਰਟ ਅਜੇ ਸ਼ੁਰੂ ਹੀ ਹੋਣਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਥੇ ਪਹੁੰਚੇ ਗਏ | ਜਿੱਥੇ ਉਹਨਾਂ ਨੇ ਪੰਜਾਬੀ ਗਾਇਕ ਦੋਸਾਂਝ ਨਾਲ ਮੁਲਾਕਾਤ ਕੀਤੀ। ਕੈਨੇਡੀਅਨ ਦੇ ਪ੍ਰਧਾਨ ਮੰਤਰੀ ਨੂੰ ਸਟੇਜ ‘ਤੇ ਦੇਖ ਕੇ ਦਿਲਜੀਤ ਨੇ ਪਹਿਲਾਂ ਉਨ੍ਹਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਾਅਦ ਵਿੱਚ PM ਟਰੂਡੋ ਨੂੰ ਗਲੇ ਲਗਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਦਿਲਜੀਤ ਦੇ ਕਰੂ ਮੈਂਬਰਾਂ ਨਾਲ ਖੂਬ ਮਸਤੀ ਕੀਤੀ।

ਦਿਲਜੀਤ ਦੋਸਾਂਝ ਨਾਲ ਫੋਟੋ ਕੀਤੀ ਸ਼ੇਅਰ

ਟਰੂਡੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿਲਜੀਤ ਦੋਸਾਂਝ ਨਾਲ ਇੱਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ – “ਮੈਂ ਦਿਲਜੀਤ ਦੋਸਾਂਝ ਨੂੰ ਉਸਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਪਹੁੰਚਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵੇਚੀਆਂ ਜਾ ਸਕਦੀਆਂ ਹਨ।

ਦਿਲਜੀਤ ਨੇ ਪੀਐੱਮ ਟਰੂਡੋ ਦਾ ਕੀਤਾ ਧੰਨਵਾਦ

ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ ਹੈ, ਇਹ ਸਾਡੀ ਮਹਾਸ਼ਕਤੀ ਹੈ।” ਟਰੂਡੋ ਨੇ ਰੋਜਰਸ ਸੈਂਟਰ ‘ਤੇ ਸਾਰੀਆਂ ਟਿਕਟਾਂ ਵੇਚਣ ‘ਤੇ ਦਿਲਜੀਤ ਨੂੰ ਵਧਾਈ ਵੀ ਦਿੱਤੀ। ਦਿਲਜੀਤ ਨੇ ਪੀਐੱਮ ਟਰੂਡੋ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ- ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਨੂੰ ਮਿਲਣ ਆ ਰਹੇ ਹੋ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਪਰੋਕਤ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਦਿਲਜੀਤ ਦੋਸਾਂਝ ਦੇ ਕੰਸਰਟ ‘ਚ 40 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ :5 ਸਿੰਘ ਸਾਹਿਬਾਨਾਂ ਦੀ ਮੀਟਿੰਗ ‘ਚ ਲਏ ਗਏ ਵੱਡੇ ਫੈਸਲੇ , ਇਸ ਜਗ੍ਹਾ ਦੇ ਸਾਬਕਾ ਜਥੇਦਾਰ ਨੂੰ ਸੁਣਾਈ ਧਾਰਮਿਕ ਸਜ਼ਾ

ਕਦੇ-ਕਦਾਈਂ ਹੀ ਹੋਇਆ ਕਿ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹੋਣ

ਜ਼ਿਕਰਯੋਗ ਹੈ ਕਿ ਉਹ ਸਟੇਡੀਅਮ ਬਹੁਤ ਵੱਡਾ ਹੈ ਅਤੇ ਅਜਿਹਾ ਕਦੇ-ਕਦਾਈਂ ਹੀ ਹੋਇਆ ਹੈ ਕਿ ਉਕਤ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹੋਣ | ਜਿੱਥੇ ਪਹੁੰਚ ਕੇ  ਦਿਲਜੀਤ ਨੇ ਇਤਿਹਾਸ ਰਚ ਦਿੱਤਾ ਹੈ। ਰੋਜਰਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ ਅਤੇ ਇਸ ਸਟੇਡੀਅਮ ਦੀਆਂ ਟਿਕਟਾਂ ਵਿਕ ਗਈਆਂ ਹਨ। ਇਸ ਨਾਲ ਉਸ ਨੇ ਪੰਜਾਬੀ ਇੰਡਸਟਰੀ ਦਾ ਮਾਣ ਵਧਾਇਆ ਹੈ ਅਤੇ ਇਤਿਹਾਸ ਰਚਿਆ ਹੈ।

 

 

 

LEAVE A REPLY

Please enter your comment!
Please enter your name here