ਚੰਡੀਗੜ੍ਹ ‘ਚ ਕੈਮਰਿਆਂ ਰਾਹੀਂ 6 ਮਹੀਨਿਆਂ ਦੌਰਾਨ ਕੱਟੇ ਗਏ 4.21 ਲੱਖ ਚਲਾਨ
ਚੰਡੀਗੜ੍ਹ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਚੰਡੀਗੜ੍ਹ ਟਰੈਫਿਕ ਪੁਲਿਸ ਜਾਂ ਕਹਿ ਦਈਏ ਕਿ ਕੈਮਰਿਆਂ ਨੇ ਲਾਲ ਬੱਤੀ ਜੰਪ ਕਰਨ ਵਾਲਿਆਂ ਦੇ ਸਭ ਤੋਂ ਵੱਧ ਚਲਾਨ ਜਾਰੀ ਕੀਤੇ ਹਨ। ਪਿਛਲੇ 6 ਮਹੀਨਿਆਂ ਵਿੱਚ ਕੈਮਰਿਆਂ ਰਾਹੀਂ ਜਾਰੀ ਕੀਤੇ ਚਲਾਨਾਂ ਦੀ ਗਿਣਤੀ 4.21 ਲੱਖ ਹੈ।
ਕੁੱਲ 2,69,487 ਚਲਾਨ
ਹਰ ਰੋਜ਼ ਤਕਰੀਬਨ 1500 ਤੋਂ ਵੱਧ ਲੋਕ ਲਾਲ ਬੱਤੀ ਵਿੱਚ ਜੰਪ ਕਰ ਚੁੱਕੇ ਹਨ, ਇਹ ਅੰਕੜੇ ਪਿਛਲੇ 6 ਮਹੀਨਿਆਂ ਦੇ ਹਨ। ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਇਸ ਉਲੰਘਣਾ ਲਈ ਕੁੱਲ 2,69,487 ਚਲਾਨ ਕੀਤੇ ਗਏ ਹਨ।
ਓਵਰ ਸਪੀਡ ਦੇ ਕੁੱਲ 80,897 ਕੱਟੇ ਗਏ ਚਲਾਨ
ਓਵਰ ਸਪੀਡ ਦੇ ਪਿਛਲੇ 6 ਮਹੀਨਿਆਂ ਵਿੱਚ ਕੁੱਲ 80,897 ਚਲਾਨ ਜਾਰੀ ਕੀਤੇ ਗਏ ਹਨ। ਅਜਿਹੇ ‘ਚ ਰੋਜ਼ਾਨਾ 400 ਤੋਂ ਜ਼ਿਆਦਾ ਲੋਕਾਂ ਦੇ ਓਵਰ ਸਪੀਡ ਵਿਚ ਗੱਡੀ ਚਲਾਉਣ ‘ਤੇ ਚਲਾਨ ਕੱਟੇ ਗਏ ਹਨ। ਦੱਸ ਦਈਏ ਕਿ ਚੰਡੀਗੜ੍ਹ ਵਿਚ 4 ਪਹੀਆ ਵਾਹਨ ਦੀ ਸਪੀਡ ਲਿਮਿਟ 60 KM/Hr ਹੈ ਜਦੋਂ ਕਿ ਦੁਪਹੀਆ ਵਾਹਨ ਦੀ ਸਪੀਡ ਲਿਮਿਟ 45 KM/Hr ਤੈਅ ਕੀਤੀ ਗਈ ਹੈ।
ਜ਼ੈਬਰਾ ਕਰਾਸਿੰਗ ਦੀ ਉਲੰਘਣਾ ਦੇ 60,006 ਚਲਾਨ, ਬਿਨਾਂ ਹੈਲਮੇਟ ਦੇ 11,446 ਚਲਾਨ ਕੀਤੇ ਗਏ ਹਨ। ਚੰਡੀਗੜ੍ਹ ਵਿਚ ਜਨਵਰੀ ਤੋਂ 14 ਜੁਲਾਈ ਤੱਕ 34 ਹਾਦਸਿਆਂ ਵਿੱਚ 36 ਲੋਕਾਂ ਦੀ ਜਾਨ ਜਾ ਚੁੱਕੀ ਹੈ।