ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?

0
105
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?

ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?

ਕੇਂਦਰ ਸਰਕਾਰ ਦੇ ਖਿਲਾਫ ਕਿਸਾਨੀ ਮੋਰਚਾ ਲਗਾਤਾਰ ਮਗਦਾ ਜਾ ਰਿਹਾ ਹੈ ਤੇ ਕਿਸਾਨ ਇੱਕ ਤੋਂ ਬਾਅਦ ਇੱਕ ਵੱਡਾ ਪ੍ਰੋਗਰਾਮ ਉਲੀਕ ਰਹੇ ਹਨ। ਹੁਣ ਵੀ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਮੋਰਚੇ ਦੀ ਅਗਲੀ ਰਣਨੀਤੀ ਬਾਰੇ ਬੋਲਦਿਆਂ ਦੱਸਿਆ, 13 ਫਰਵਰੀ ਤੋਂ ਦਿੱਲੀ ਕੂਚ ਦੇ ਸੱਦੇ ਨਾਲ ਸ਼ੁਰੂ ਹੋਏ ਕਿਸਾਨ ਮਜ਼ਦੂਰ ਮੰਗਾਂ ਨੂੰ ਪੂਰਾ ਕਰਵਾਓਣ ਦੇ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੰਧਾਂ ਕੱਢਕੇ ਰਾਸ਼ਟਰੀ ਮਾਰਗ ਜਾਮ ਕਰਨ ਦੇ 5 ਮਹੀਨੇ ਬਾਅਦ ਅਦਾਲਤ ਵੱਲੋਂ ਹਰਿਆਣਾ ਸਰਕਾਰ ਨੂੰ ਰਸਤੇ ਖੋਲ੍ਹੇ ਜਾਣ ਦੇ ਹੁਕਮ ਤੋਂ ਬਾਅਦ ਦੋਨਾਂ ਫੋਰਮ ਵੱਲੋਂ ਖਨੌਰੀ ਬਾਰਡਰ ਮੀਟਿੰਗ ਚ ਜਰੂਰੀ ਚਰਚਾ ਹੋਈ।

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?
ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਕਰਤਾ ਵੱਡਾ ਐਲਾਨ, ਸੁਣੋਂ ਕੀ ਹੈ ਦਿੱਲੀ ਜਾਣ ਦਾ ਪਲਾਨ?

 

ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਾਈਕੋਰਟ ਤੇ ਸੁਪਰੀਮ ਕੋਰਟ ਵਾਲੇ ਮੈਟਰ ਤੇ ਵੀ ਚਰਚਾ ਹੋਈ ਹੈ, ਪਰ ਹਾਈਕੋਰਟ ਵਿੱਚ ਫਾਈਲ ਕੀਤਾ ਹਰਿਆਣਾ ਸਰਕਾਰ ਦਾ ਐਫਿਡੇਵਡ ਨਾ ਮਿਲਣ ਕਰਕੇ ਹਾਲਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਗਿਆ, ਇਸ ਤੇ ਤਸਵੀਰ ਸਾਫ ਕਰਕੇ ਅਸੀਂ 16 ਜੁਲਾਈ ਨੂੰ 11 ਵਜੇ ਕਿਸਾਨ ਭਵਨ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਫੈਸਲਾ ਸਪਸ਼ਟ ਕਰਾਂਗੇ ਅਤੇ ਸ਼ੋਰਟਗਨ ਬਾਰੇ ਜੋ ਕੁਝ ਬੋਲਿਆ ਜਾ ਰਿਹਾ ਓਸ ਬਾਰੇ ਵੀ ਸਾਡਾ ਪੱਖ ਰੱਖ ਦਿੱਤਾ ਜਾਵੇਗਾ । ਓਹਨਾ ਦੱਸਿਆ ਕਿ ਅਸੀਂ 17 18 ਜੁਲਾਈ ਦਾ ਪ੍ਰੋਗਰਾਮ ਲਈ ਲੋਕਾਂ ਨੂੰ ਸੱਦਾ ਦਿੱਤਾ ਦਿੱਤਾ ਜਾਂਦਾ ਹੈ ਅਤੇ ਜਿੰਨੀ ਦੇਰ ਤੱਕ ਨਵਦੀਪ ਨੂੰ ਰਿਹਾਅ ਕੀਤਾ ਜਾਂਦਾ ਹੈ, ਮੋਰਚੇ ਬਾਰੇ ਅਗਲਾ ਫੈਸਲਾ ਤਾਂ ਹੀ ਲਵਾਂਗੇ, ਇਸ ਕਰਕੇ ਨਵਦੀਪ ਜਲਵੇੜਾ ਨੂੰ ਰਿਹਾਅ ਕਰਵਾਉਣ ਲਈ ਪੂਰੇ ਜ਼ੋਰ ਸ਼ੋਰ ਨਾਲ ਅੰਬਾਲੇ ਵਿੱਚ ਐਸਪੀ ਦੇ ਬਾਰ ਮੂਹਰੇ ਹਜ਼ਾਰਾਂ ਦਾ ਇੱਕਠ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ , ਅਮਰੀਕਾ…

ਓਹਨਾ ਦੱਸਿਆ ਕਿ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਇੱਕ ਕਨਵੈਂਸ਼ਨ ਕੀਤੀ ਜਾਵੇਗੀ ਜਿਸ ਵਿਚ ਖੇਤੀ ਅਰਥਚਾਰੇ ਦੇ ਮਾਹਿਰ ਸੱਦ ਕੇ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਹੋਵੇਗੀ ਅਤੇ ਪ੍ਰੈਸ ਕਾਨਫਰੰਸ ਕਰਕੇ ਅਗਲੇ ਪ੍ਰੋਗਰਾਮ ਵੀ ਦੱਸੇ ਜਾਣਗੇ। ਓਹਨਾ ਕਿਹਾ ਕਿ ਦੋਨਾਂ ਫੋਰਮਾਂ ਵੱਲੋਂ ਦਿੱਲੀ ਵਿੱਚ ਵਿਰੋਧੀ ਧਿਰ ਦੇ ਮੁਖੀ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨੂੰ 8 ਜੁਲਾਈ ਨੂੰ ਦਿੱਤੇ ਗਏ ਮੰਗ ਪੱਤਰ ਦਿੱਤੇ ਅਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਬਿੱਲ ਲਿਆਉਣ ਬਾਰੇ ਸਥਿਤੀ ਸਪਸਟ ਕਰਨ ਲਈ ਕਿਹਾ ਜਾਵੇਗਾ। ਅਮਰਜੀਤ ਸਿੰਘ ਮੋਹੜੀ, ਜਸਵਿੰਦਰ ਸਿੰਘ ਲੌਂਗੋਵਾਲ, ਸੁਖਜੀਤ ਸਿੰਘ ਹਰਦੋ ਝੰਡੇ, ਅਭਿਮੰਨੂ ਕੋਹਾੜ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਜੀਰਾ, ਕਾਕਾ ਸਿੰਘ ਕੋਟੜਾ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟਬੁੱਢਾ, ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਦੋਨਾਂ ਫੋਰਮਾਂ ਤੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਾਜ਼ਿਰ ਰਹੇ।

LEAVE A REPLY

Please enter your comment!
Please enter your name here