ਜਲੰਧਰ ਜ਼ਿਮਨੀ ਚੋਣ :  ‘ਆਪ’ ਨੇ ਕੀਤੀ ਵੱਡੀ ਜਿੱਤ ਹਾਸਿਲ ||Jlandhar News

0
159

ਜਲੰਧਰ ਜ਼ਿਮਨੀ ਚੋਣ :  ‘ਆਪ’ ਨੇ ਕੀਤੀ ਵੱਡੀ ਜਿੱਤ ਹਾਸਿਲ

ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਆਪ’ ਨੇ ਜਿੱਤ ਲਈ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ‘ਆਪ’ ਉਮੀਦਵਾਰ ਦੀ ਲੀਡ 34 ਹਜ਼ਾਰ ਤੋਂ ਪਾਰ ਹੋਣ ਮਗਰੋਂ ‘ਆਪ’ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਰਹੀ।

ਇਹ ਵੀ ਪੜ੍ਹੋ :     ਭਾਰਤ-ਜ਼ਿੰਬਾਬਵੇ ਚੌਥਾ ਟੀ-20 ਮੈਚ ਅੱਜ, ਟੀਮ ਇੰਡੀਆ ਸੀਰੀਜ਼ ਚ 2-1 ਨਾਲ ਅੱਗੇ

10 ਜੁਲਾਈ ਨੂੰ ਹੋਈ ਵੋਟਿੰਗ ‘ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।

ਆਪ’ ਉਮੀਦਵਾਰ 37,325 ਵੋਟਾਂ ਨਾਲ ਜਿੱਤੇ

ਮੋਹਿੰਦਰ ਭਗਤ (ਆਪ) – 55246

ਸੁਰਿੰਦਰ ਕੌਰ (ਕਾਂਗਰਸ) – 16757

ਸ਼ੀਤਲ ਅੰਗੂਰਾਲ (ਭਾਜਪਾ) – 17921

LEAVE A REPLY

Please enter your comment!
Please enter your name here