ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ, 4.1 ਰਹੀ ਤੀਬਰਤਾ ॥ Today News

0
129

ਭੂਚਾਲ ਦੇ ਤੇਜ਼ ਝਟਕੇ ਕੀਤੇ ਗਏ ਮਹਿਸੂਸ, 4.1 ਰਹੀ ਤੀਬਰਤਾ

ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਦੁਪਹਿਰ ਕਰੀਬ 12:26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਇਸ ਦਾ ਕੇਂਦਰ ਸ਼ੀਤਲੂ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ । ਭੂਚਾਲ ਦੇ ਝਟਕਿਆਂ ਕਾਰਨ ਲੋਕ ਡਰ ਗਏ ਤੇ ਘਰਾਂ ਵਿੱਚੋਂ ਬਾਹਰ ਆ ਗਏ। ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਮੀ .ਨੀਚੇ ਰਿਹਾ। ਭਾਰਤ ਅਤੇ ਪਾਕਿਸਤਾਨ ਦੋਵੇਂ ਭੂਚਾਲ ਨਾਲ ਪ੍ਰਭਾਵਿਤ ਹੋਏ ਹਨ । ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਭੂਚਾਲ ਆਇਆ ਸੀ । ਇਹ ਭੂਚਾਲ 4 ਅਪ੍ਰੈਲ ਨੂੰ ਆਇਆ ਸੀ । ਅਧਿਕਾਰੀਆਂ ਨੇ ਦੱਸਿਆ ਸੀ ਕਿ ਦੋਵਾਂ ਭੂਚਾਲਾਂ ਦਾ ਕੇਂਦਰ ਕਿਸ਼ਤਵਾੜ ਵਿੱਚ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ ਕਿਸ਼ਤਵਾੜ ਵਿੱਚ ਰਾਤ 11:01 ਵਜੇ 3.2 ਤੀਬਰਤਾ ਦਾ ਭੂਚਾਲ ਆਇਆ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਇਹ ਵੀ ਪੜ੍ਹੋ:ਅੰਮ੍ਰਿਤਸਰ – ਤੇਜ ਬਾਰਿਸ਼ ‘ਚ ਝਬਾਲ ਰੋਡ ਦੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ ||Punjab News

ਦੱਸ ਦੇਈਏ ਕਿ ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਸਥਿਤ ਸੁਲਤਾਨ ਕੁਦਰਤ ਸੂਬੇ ਵਿੱਚ ਵੀ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.0 ਦੱਸੀ ਜਾ ਰਹੀ ਹੈ । ਭੂਚਾਲ ਦੀ ਜਾਣਕਾਰੀ ਫਿਲੀਪੀਨ ਇੰਸਟੀਚਿਊਟ ਆਫ ਵੋਲਕੈਨੋਲੋਜੀ ਐਂਡ ਸੀਸਮੋਲੋਜੀ ਨੇ ਦਿੱਤੀ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਸਨ ।

LEAVE A REPLY

Please enter your comment!
Please enter your name here