ਨੌਜਵਾਨ ਨੂੰ ਪਨੀਰ ਲੈਣ ਜਾਣਾ ਪਿਆ ਮਹਿੰਗਾ , ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ || Punjab News

0
121
The young man had to go to buy expensive cheese, the body was found under suspicious circumstances in the town of Mahilpur

ਨੌਜਵਾਨ ਨੂੰ ਪਨੀਰ ਲੈਣ ਜਾਣਾ ਪਿਆ ਮਹਿੰਗਾ , ਕਸਬਾ ਮਾਹਿਲਪੁਰ ‘ਚ ਸ਼ੱਕੀ ਹਾਲਾਤਾਂ ‘ਚ ਮਿਲੀ ਦੇਹ

Punjab News : ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਕਸਬਾ ਮਾਹਿਲਪੁਰ ਵਿੱਚ ਕਲਗੀਧਰ ਆਈ ਟੀ ਆਈ ਕਾਲਜ ਨਜ਼ਦੀਕ 29 ਸਾਲ ਦੇ ਗਭਰੂ ਦੀ ਲਾਸ਼ ਮਿਲੀ ਹੈ | ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਢਿੱਲੋਂ ਵਾਸੀ ਮੇਘੋਵਾਲ ਦੁਆਬਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

ਭਰਾ ਦੀ ਵੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ

ਮ੍ਰਿਤਕ ਦੇ ਪਿਤਾ ਦੈਆ ਸਿੰਘ ਨੇ ਦੱਸਿਆ ਕਿ ਮਨਦੀਪ ਰਾਤ ਅੱਠ ਵਜੇ ਦੇ ਕਰੀਬ ਮਾਹਿਲਪੁਰ ਤੋਂ ਪਨੀਰ ਲੈਣ ਗਿਆ ਤਾਂ ਘਰ ਵਾਪਸ ਨਹੀਂ ਪਰਤਿਆ। ਸਵੇਰੇ ਸਾਨੂੰ ਪਤਾ ਲੱਗਾ ਕਿ ਮਨਦੀਪ ਦੀ ਲਾਸ਼ ਕਲਗੀਧਰ ਆਈ ਟੀ ਆਈ ਕਾਲਜ ਨਜ਼ਦੀਕ ਪਈ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਦੇ ਬੜੇ ਭਰਾ ਸਨੀ ਦੀ ਵੀ ਮਾਹਿਲਪੁਰ ਦੇ ਮੇਨ ਚੌਂਕ ਵਿੱਚ ਇਸੇ ਸਾਲ 28 ਮਾਰਚ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ : T20 ਕ੍ਰਿਕਟ ‘ਚ ਟੀਮ ਇੰਡੀਆ ਨੇ ਰਚਿਆ ਇਤਿਹਾਸ, ਇਹ ਕਾਰਨਾਮਾ ਕਰਨ ਵਾਲੀ ਬਣੀ ਦੁਨੀਆ ਦੀ ਪਹਿਲੀ ਟੀਮ

ਮਹੀਨੇ ਬਾਅਦ ਜਾਣਾ ਸੀ ਕੈਨੇਡਾ

ਉਨ੍ਹਾਂ ਨੇ ਦੱਸਿਆ ਕਿ ਮਨਦੀਪ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਇੱਕ ਮਹੀਨੇ ਬਾਅਦ ਕੈਨੇਡਾ ਜਾਣ ਵਾਲਾ ਸੀ। ਮੌਕੇ ਤੇ ਪਹੁੰਚੀ ਥਾਣਾ ਮਾਹਿਲਪੁਰ ਦੀ ਪੁਲਿਸ ਅਤੇ SPD ਸਰਬਜੀਤ ਸਿੰਘ ਬਾਹੀਆ ਨੇ ਲਾਸ਼ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਵੱਲੋਂ ਮਾਮਲੇ ਸਬੰਧੀ ਲੈ ਕਿ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here