ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ || National news

0
110
Lightning caused havoc in UP! More than three dozen lives, many injured

ਯੂਪੀ ‘ਚ ਆਸਮਾਨੀ ਬਿਜਲੀ ਨੇ ਮਚਾਈ ਤਬਾਹੀ ! ਤਿੰਨ ਦਰਜਨ ਤੋਂ ਵੱਧ ਦੀ ਗਈ ਜਾਨ, ਕਈ ਜ਼ਖਮੀ

ਮਾਨਸੂਨ ਆਉਣ ਤੋਂ ਬਾਅਦ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ | ਕਿਸੇ ਲਈ ਇਹ ਰਾਹਤ ਭਰਿਆ ਹੈ ਅਤੇ ਕਿਸੇ ਲਈ ਇਹ ਕਾਲ ਬਣ ਗਿਆ ਹੈ ਜਿਸਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਅਸਮਾਨ ਤੋਂ ਡਿੱਗੀ ਬਿਜਲੀ ਨਾਲ ਪ੍ਰਭਾਵਿਤ ਹੋਏ ਹਨ। ਅਸਮਾਨੀ ਬਿਜਲੀ ਡਿੱਗਣ ਕਾਰਨ 4 ਜ਼ਿਲ੍ਹਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ ਪ੍ਰਤਾਪਗੜ੍ਹ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਨਾਲ 14 ਬੱਕਰੀਆਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਦਾ ਇਲਾਜ ਕਰ ਰਿਹਾ ਹੈ ਜਦਕਿ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਦੌਰਾਨ ਖੇਤਾਂ ਵਿੱਚ ਅਤੇ ਉੱਚੇ ਦਰੱਖਤਾਂ ਦੇ ਹੇਠਾਂ ਜਾਣ ਤੋਂ ਬਚੋ।

ਇਕ ਨਾਬਾਲਗ ਲੜਕੀ ਅਤੇ 14 ਬੱਕਰੀਆਂ ਦੀ ਮੌਤ

ਉੱਥੇ ਹੀ ਪ੍ਰਤਾਪਗੜ੍ਹ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਨਾਬਾਲਗ ਲੜਕੀ ਅਤੇ 14 ਬੱਕਰੀਆਂ ਦੀ ਮੌਤ ਹੋ ਗਈ। ਪੱਟੀ ਕੋਤਵਾਲੀ ਖੇਤਰ ਦੇ ਪਿੰਡ ਪਹਾੜਾ ਮੁਰਾੜ ਪੱਟੀ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਲੜਕੀ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਕੰਧਈ ਥਾਣੇ ਦੇ ਰਈਆ ਪਿੰਡ ਦਾ ਮਾਮਲਾ ਹੈ ਜਿੱਥੇ ਪਸ਼ੂ ਪਾਲਕ ਸਦਮੇ ‘ਚ ਹੈ। ਉਸ ਦਾ ਕਹਿਣਾ ਹੈ ਕਿ ਬਿਜਲੀ ਡਿੱਗਣ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਹੈ। ਕਈ ਪਸ਼ੂਆਂ ਦੀ ਇੱਕੋ ਸਮੇਂ ਮੌਤ ਹੋਣ ਕਾਰਨ ਉਹ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਇਸ ਤੋਂ ਇਲਾਵਾ ਜੌਨਪੁਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਘਟਨਾ ਸਰਪਤਹਾਂ ਥਾਣਾ ਖੇਤਰ ਦੇ ਕਟਘਰ ਪਿੰਡ ਦੀ ਹੈ। ਇੱਥੇ ਝੋਨਾ ਲਾਉਂਦੇ ਸਮੇਂ ਅਸਮਾਨੀ ਬਿਜਲੀ ਦੀ ਲਪੇਟੇ ‘ਚ ਆਉਣ ਕਾਰਨ ਮਹਿਲਾ ਸਮੇਤ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਗੰਭੀਰ ਹਾਲਤ ਵਿੱਚ ਮਹਿਲਾ ਮਜ਼ਦੂਰ ਨੂੰ ਨੇੜਲੇ ਹਸਪਤਾਲ ਭੇਜਿਆ ਗਿਆ ਸੀ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ।

ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਔਰਤ ਦੀ ਮੌਤ

ਰਾਨੀਪੁਰ ਥਾਣਾ ਖੇਤਰ ਦੇ ਕਸਾਰੀ ਪਿੰਡ ਅਤੇ ਭੁਸਵਾ ਪਿੰਡ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਦੋਵੇਂ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੌਕੇ ‘ਤੇ SDM CO ਅਮਿਤ ਪੁਲਿਸ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਹਨ। ਮਾਊ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਬਜ਼ੁਰਗ ਵਿਅਕਤੀ ਅਤੇ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ, ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ |

ਇਹ ਵੀ ਪੜ੍ਹੋ : ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ ? ICC ਤੋਂ BCCI ਕਰ ਸਕਦੀ ਇਹ ਮੰਗ

10 ਲੋਕ ਝੁਲਸੇ

ਇਸੇ ਤਰ੍ਹਾਂ ਕੌਸ਼ਾਂਬੀ ਜ਼ਿਲ੍ਹੇ ਦੇ ਪੱਛਮੀ ਸ਼ਰੀਰਾ ਥਾਣਾ ਖੇਤਰ ਦੇ ਦੋ ਵੱਖ-ਵੱਖ ਪਿੰਡਾਂ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਝੁਲਸ ਗਏ ਹਨ। ਸਾਰੇ ਜ਼ਖਮੀਆਂ ਮੈਡੀਕਲ ਕਾਲਜ ਵਿੱਚ ਭਾਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਇਹ ਲੋਕ ਖੇਤ ਵਿੱਚ ਝੋਨਾ ਲਗਾ ਰਹੇ ਸਨ ਇਸ ਦੌਰਾਨ ਆਸਮਾਨੀ ਬਿਜਲੀ ਡਿੱਗਣ ਕਾਰਨ ਉੱਥੇ ਮੌਜੂਦ ਇਸ ਦੀ ਲਪੇਟ ਵਿੱਚ ਆ ਗਏ।

 

 

 

 

 

LEAVE A REPLY

Please enter your comment!
Please enter your name here