ਭਾਜਪਾ MPs ਨੂੰ ਛੱਡ ਕੇ 12 ਰਾਜਾਂ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਨੇ ਦਿੱਤੇ ਮੰਗ ਪੱਤਰ || Latest News || Punjab News

0
48

ਭਾਜਪਾ MPs ਨੂੰ ਛੱਡ ਕੇ 12 ਰਾਜਾਂ ਦੇ ਸੰਸਦ ਮੈਂਬਰਾਂ ਨੂੰ ਕਿਸਾਨਾਂ ਨੇ ਦਿੱਤੇ ਮੰਗ ਪੱਤਰ

ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲਾਗੂ ਕਰਵਾਉਣ ਲਈ 13 ਫਰਵਰੀ ਤੋਂ ਦਿੱਲੀ ਕੂਚ ਦੇਸ਼ ਦੀਆਂ 200 ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਸਰਕਾਰ ਵੱਲੋਂ ਭਾਰੀ ਰੋਕਾਂ ਲਾ ਕੇ ਰਸਤੇ ਰੋਕੇ ਜਾਣ ਤੋਂ ਬਾਅਦ ਅੱਜ 146 ਦਿਨ ਵਿੱਚ ਵੱਖ ਵੱਖ ਥਾਵਾਂ ਤੇ ਜਾਰੀ ਹੈਂ। ਇਸਦੇ ਚਲਦੇ ਅੱਜ ਅੰਦੋਲਨ ਦੀ ਅਗਵਾਹੀ ਕਰ ਰਹੇ ਦੋਨਾਂ ਫੋਰਮਾਂ ਵੱਲੋਂ ਤਹਿ ਕੀਤੇ ਪ੍ਰੋਗਰਾਮ ਤਹਿਤ ਦੇਸ਼ ਦੇ 12 ਰਾਜਾਂ ਵਿੱਚ ਗੈਰ ਭਾਜਪਾਈ ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ।

ਜਾਣਕਾਰੀ ਦਿੰਦਿਆਂ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੰਜਾਬ ਦੇ 13, ਚੰਡੀਗੜ੍ਹ 1, ਹਰਿਆਣਾ 5, ਰਾਜਿਸਥਾਨ 11, ਉੱਤਰ ਪ੍ਰਦੇਸ਼ 20, ਮੱਧ ਪ੍ਰਦੇਸ਼ 1 ( ਰਾਜ ਸਭਾ ਮੈਂਬਰ), ਬਿਹਾਰ 6, ਕਰਨਾਟਕਾ 12, ਤੇਲਗਨਾ 10, ਮਹਾਰਾਸ਼ਟਰ 5, ਕੇਰਲ 19 ਅਤੇ ਤਾਮਿਲਨਾਡੂ ਦੇ 29 ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਜਿਵੇਂ ਸਾਰੀਆਂ ਫ਼ਸਲਾਂ ਦੀ ਖਰੀਦ ਤੇ ਐਮ ਐਸ ਪੀ ਗਰੰਟੀ ਕਨੂੰਨ ਬਣਾਉਣ, ਮਜਦੂਰ ਲਈ ਮਨਰੇਗਾ ਸਕੀਮ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ 700 ਰੁਪਏ ਦਿਹਾੜੀ ਕਰਨ, ਕਿਸਾਨ ਅਤੇ ਖੇਤ ਮਜਦੂਰ ਦਾ ਕੁਲ ਕਰਜ਼ਾ ਖਤਮ ਕਰਨ, ਆਦਿਵਾਸੀ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋ ਬਾਹਰ ਕਰਨ ਸਮੇਤ ਮੰਗ ਪੱਤਰ ਵਿਚਲੀਆਂ ਸਾਰੀਆਂ ਮੰਗਾਂ ਦੀ ਗੱਲ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਲੋਕ ਸਭਾ ਸਤਰ ਵਿੱਚ ਪੂਰੇ ਜ਼ੋਰ ਨਾਲ ਚੱਕਿਆ ਜਾਵੇ।

 

ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਐਮ ਪੀ ਗੁਰਜੀਤ ਔਜਲਾ ਦੇ ਘਰ ਅੱਗੇ ਹਜ਼ਾਰਾਂ ਕਿਸਾਨ ਮਜ਼ਦੂਰ ਮੰਗ ਪੱਤਰ ਦੇਣ ਪਹੁੰਚੇ ਪਰ ਸੰਸਦ ਮੈਂਬਰ ਘਰ ਮੌਜੂਦ ਨਹੀਂ ਰਹੇ, ਜਿਸ ਤੇ ਓਹਨਾ ਖਿਲਾਫ ਵੀ ਜੰਮਕੇ ਨਾਹਰੇਬਾਜ਼ੀ ਕੀਤੀ ਗਈ, ਮੰਗ ਪੱਤਰ ਲੈਣ ਲਈ ਓਹਨਾ ਦਾ ਬੇਟਾ ਅਤੇ ਮਾਤਾ ਜੀ ਆਏ। ਓਹਨਾ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਲੀਡਰਾਂ ਨੂੰ ਹਦਾਇਤ ਜਾਰੀ ਨਹੀਂ ਕੀਤੀ।

ਇਸ ਲਈ ਅਸੀਂ ਓਹਨਾ ਦੀ ਵੀ ਨਿੰਦਾ ਕਰਦੇ ਹਾਂ। ਓਹਨਾ ਦੱਸਿਆ ਕਿ ਮੰਗਾਂ ਦੇ ਨਾਲ ਨਾਲ ਅਸੀਂ ਇਹਨਾਂ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ 2.0 ਵਿੱਚ ਕਿਸਾਨਾਂ ‘ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਸੰਸਦ ਵਿੱਚ ਚੁੱਕੀ ਜਾਣੀ ਚਾਹੀਦੀ ਹੈ, ਕਿਸਾਨ ਅੰਦੋਲਨ 2.0 ਦੇ ਸ਼ੁਰੂਆਤੀ ਪੜਾਅ ਵਿੱਚ ਭਾਜਪਾ ਸਰਕਾਰ ਨੇ “ਦਿੱਲੀ ਚਲੋ” ਮਾਰਚ ਨੂੰ ਰੋਕਣ ਲਈ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾ ਕੇ ਅਤੇ ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਕਰਕੇ ਕਿਸਾਨਾਂ ‘ਤੇ ਅੱਤਿਆਚਾਰ ਕੀਤਾ, ਜਿਸ ਕਾਰਨ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ, 5 ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, ਕਈ ਕਿਸਾਨ ਇਸ ਕਾਰਨ ਸ਼ਹੀਦ ਹੋ ਗਏ, ਜ਼ਹਿਰੀਲੀਆਂ ਗੈਸਾਂ ਕਾਰਨ 433 ਕਿਸਾਨ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ ਜਲਾਲਾਬਾਦ ‘ਚ ਵੱਡੀ ਵਾਰਦਾਤ, 10 ਸਾਲ ਦੀ ਜੇਲ੍ਹ ਕੱਟ ਕੇ ਆਏ ਵਿਅਕਤੀ ਨੇ ਦੂਜੀ ਪਤਨੀ ਦਾ ਕੀਤਾ ਕਤਲ || News of Punjab

ਓਹਨਾ ਕਿਹਾ ਕਿ ਚਿੱਠੀ ਵਿਚ ਇਹਨਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਉਪਰੋਕਤ ਮੰਗਾਂ ਨੂੰ ਸ਼ਾਮਲ ਕੀਤਾ ਸੀ, ਆਮ ਲੋਕਾਂ ਨੇ ਇਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਉਠਾਉਣ ਲਈ ਚੁਣਿਆ ਹੈ। ਓਹਨਾ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੋਂ ਮਾਨਸੂਨ ਸੈਸ਼ਨ ਵਿੱਚ ਕਿਸਾਨ ਮੰਗਾਂ ‘ਤੇ ਇੱਕ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਕੋਈ ਪ੍ਰਾਈਵੇਟ ਬਿੱਲ ਨਹੀਂ ਲਿਆਉਂਦੇ ਤਾਂ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਵਾਂਗੇ ਕਿ ਭਾਜਪਾ ਵਾਂਗ ਵਿਰੋਧੀ ਧਿਰਾਂ ਵੀ ਕਿਸਾਨ ਮੰਗਾਂ ਪ੍ਰਤੀ ਗੰਭੀਰ ਨਹੀਂ ਅਤੇ ਸਿਰਫ ਵੋਟ ਵਟੋਰਨ ਦੀ ਖਾਤਿਰ ਚੋਣ ਜੁਮਲੇ ਤੌਰ ਤੇ ਅੰਦੋਲਨ ਦੀਆਂ ਮੰਗਾਂ ਨੂੰ ਵਰਤਿਆ ਗਿਆ ਹੈ।

ਓਹਨਾ ਕਿਹਾ ਕਿ ਅਗਰ ਵਿਰੋਧੀ ਧਿਰ ਅੰਦੋਲਨ ਦੀ ਆਵਾਜ਼ ਜ਼ੋਰ ਨਾਲ ਨਹੀਂ ਉਠਾਓਦੀ ਤਾਂ ਇਹਨਾਂ ਸੰਸਦ ਮੈਂਬਰਾਂ ਖਿਲਾਫ ਵੀ ਆਉਂਦੇ ਦਿਨਾਂ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕੀਤਾ ਜਾਵੇਗਾ।

ਇਸ ਵੱਖ ਵੱਖ ਜਥੇਬੰਦੀਆਂ ਤੋਂ ਸੁਖਵਿੰਦਰ ਸਿੰਘ ਸਭਰਾ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਜਸਵਿੰਦਰ ਸਿੰਘ ਲੌਂਗੋਵਾਲ, ਅਭਿਮੰਨੂ ਕੋਹਾੜ, ਮਨਜੀਤ ਸਿੰਘ ਰਾਏ, ਗੁਰਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਸੁਖਦੇਵ ਸਿੰਘ ਭੋਜਰਾਜ, ਮਨਜੀਤ ਸਿੰਘ ਘੁਮਾਣਾ, ਮਲਕੀਤ ਸਿੰਘ ਗੁਲਾਮੀਵਾਲਾ, ਅਮਰਜੀਤ ਸਿੰਘ ਮੋਹੜੀ, ਜੰਗ ਸਿੰਘ ਭਟੇਰੀ, ਸੁਖਜਿੰਦਰ ਸਿੰਘ ਖੋਸਾ, ਗੁਰਅਮਨੀਤ ਸਿੰਘ ਮਾਂਗਟ, ਲਖਵਿੰਦਰ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਬਲਦੇਵ ਸਿੰਘ ਸਿਰਸਾ, ਓਂਕਾਰ ਸਿੰਘ ਭੰਗਾਲਾ, ਰਾਜਵਿੰਦਰ ਸਿੰਘ ਰਾਜੂ, ਮਹਾਂਵੀਰ ਗੁੱਜਰ, ਪਰਮਜੀਤ ਬਿਹਾਰ,ਇੰਦਰਜੀਤ ਸਿੰਘ ਕੋਟਬੁੱਢਾ, ਸੁਖਪਾਲ ਸਿੰਘ ਡਫਰ, ਮੰਜੈ ਕੁਮਾਰ ਬਿਹਾਰ, ਹਰਸੁਲਿੰਦਰ ਸਿੰਘ, ਪੀ ਟੀ ਜੌਨ, ਬਚਿਤ੍ਰ ਸਿੰਘ ਕੋਟਲਾ,ਡਾਕਟਰ ਕਪੁ ਸਵਾਮੀ, ਬਾਲ ਤ੍ਰਿਸ਼ਿਦਰ, ਨਰਾਇਣ ਸਵਾਮੀ, ਗੁਰੂ ਸਵਾਮੀ ਤੋਂ ਇਲਾਵਾ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here