ਕ੍ਰਿਕਟ ਮਗਰੋਂ WWE ਫੈਨਜ਼ ਨੂੰ ਲੱਗਿਆ ਝਟਕਾ, John Cena ਨੇ ਸੰਨਿਆਸ ਦਾ ਕੀਤਾ ਐਲਾਨ || Latest News

0
147
After cricket, WWE fans got a shock, John Cena announced his retirement

ਕ੍ਰਿਕਟ ਮਗਰੋਂ WWE ਫੈਨਜ਼ ਨੂੰ ਲੱਗਿਆ ਝਟਕਾ, John Cena ਨੇ ਸੰਨਿਆਸ ਦਾ ਕੀਤਾ ਐਲਾਨ

ਕ੍ਰਿਕਟ ਮਗਰੋਂ WWE ਫੈਨਜ਼ ਨੂੰ ਵੱਡਾ ਝਟਕਾ ਲੱਗਿਆ ਹੈ | ਦਰਅਸਲ , WWE ਇਤਿਹਾਸ ਦੇ ਮਹਾਨ ਰੇਸਲਰਾਂ ਵਿੱਚੋਂ ਇੱਕ John Cena ਨੇ  WWE ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੇ ਦੌਰਾਨ ਕਈ ਵਧੀਆ ਮੈਚ ਖੇਡੇ ਹਨ। ਉਹ 16 ਵਾਰ ਦੇ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ | ਮਨੀ ਇਨ ਦ ਬੈਂਕ ਵਿੱਚ ਵਾਪਸੀ ਕਰਦੇ ਹੋਏ John Cena ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ WWE ਨੂੰ ਅਲਵਿਦਾ ਕਹਿ ਦੇਣਗੇ। ਸਾਲ 2025 ਵਿੱਚ ਉਹ ਆਖਰੀ ਵਾਰ WWE ਦੇ ਰਿੰਗ ਵਿੱਚ ਨਜ਼ਰ ਆਉਣਗੇ।

ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਸ਼ੇਅਰ

ਕੈਨੇਡਾ ਦੇ ਟੋਰਾਂਟੋ ਵਿੱਚ ਆਯੋਜਿਤ WWE ਮਨੀ ਇਨ ਦ ਬੈਂਕ ਦੇ ਲਾਈਵ ਮੈਚ ਦੇ ਦੌਰਾਨ ਸਾਰੇ ਨੂੰ ਹੈਰਾਨ ਕਰਦੇ ਹੋਏ John Cena ਨੇ ਸੰਨਿਆਸ ਦਾ ਐਲਾਨ ਕੀਤਾ। ਜਾਨ ਸਿਨਾ ਨੇ ਕਿਹਾ ਕਿ ਅੱਜ ਦੀ ਰਾਤ ਵਿੱਚ ਮੈਂ ਅਧਿਕਾਰਿਕ ਰੂਪ ਨਾਲ WWE ਤੋਂ ਰਿਟਾਇਰਮੈਂਟ ਦਾ ਐਲਾਨ ਕਰਦਾ ਹਾਂ। WWE ਇਸ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਐਲਾਨ ਦੇ ਬਾਅਦ ਉਨ੍ਹਾਂ ਦੇ ਫੈਨ ਦੁਖੀ ਦਿਖਾਈ ਦਿੱਤੇ। ਫੈਨਜ਼ ਨੇ ਦੁਖੀ ਹੁੰਦੇ ਹੋਏ ਲਿਖਿਆ ਕਿ ਉਹ John Cena ਨੂੰ ਮਿਸ ਕਰਨਗੇ।

2025 ਰਾਇਲ ਰੰਬਲ ਮੇਰਾ ਆਖਰੀ ਹੋਵੇਗਾ

Cena ਨੇ ਕਿਹਾ ਕਿ ਇਹ ਵਿਦਾਈ ਅੱਜ ਰਾਤ ਨਹੀਂ ਹੋਵੇਗੀ। ਮੈਂ ਪਹਿਲੀ ਵਾਰ Raw ‘ਚ ਰਹਾਂਗਾ ਤੇ ਇਹ ਇੱਕ ਇਤਿਹਾਸ ਹੋਵੇਗਾ। ਇਤਿਹਾਸ ਵਿੱਚ ਕਈ ਚੀਜ਼ਾਂ ਪਹਿਲੀ ਤੇ ਆਖਰੀ ਵਾਰ ਹੁੰਦੇ ਹਨ। 2025 ਰਾਇਲ ਰੰਬਲ ਮੇਰਾ ਆਖਰੀ ਹੋਵੇਗਾ। 2025 ਐਲੀਮੀਨੇਸ਼ਨ ਚੈਂਬਰ ਮੇਰਾ ਆਖਰੀ ਹੋਵੇਗਾ। ਮੈਂ ਇੱਥੇ ਐਲਾਨ ਕਰਨ ਆਇਆ ਹਾਂ ਕਿ ਲਾਸ ਵੇਗਸ ਰੇਸਲਮੀਨੀਆ 2025 ਮੇਰਾ ਆਖਰੀ ਰੇਸਲਮੀਨੀਆ ਹੋਵੇਗਾ।

ਇਹ ਵੀ ਪੜ੍ਹੋ : ਆਸਟ੍ਰੇਲੀਆ ਦੇ ਸਿਡਨੀ ‘ਚ ਹਾ.ਦ/ਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌ/ਤ

ਰੇਸਲਿੰਗ ਦੀ ਦੁਨੀਆ ਵਿੱਚ ਸਾਲ 2001 ਵਿੱਚ ਰੱਖਿਆ ਸੀ ਕਦਮ

ਧਿਆਨਯੋਗ ਹੈ ਕਿ 47 ਸਾਲ ਦੇ John Cena ਨੇ ਰੇਸਲਿੰਗ ਦੀ ਦੁਨੀਆ ਵਿੱਚ ਸਾਲ 2001 ਵਿੱਚ ਕਦਮ ਰੱਖਿਆ ਸੀ। WWE ਤੋਂ ਇਕਰਾਰਨਾਮਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ 2018 ਵਿੱਚ John Cena ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ। ਹਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਵਿੱਚ ਉਹ ਨਜ਼ਰ ਆਏ। ਫ਼ਿਲਮੀ ਕਰੀਅਰ ਦੇ ਨਾਲ ਉਹ WWE ਵਿੱਚ ਨਜ਼ਰ ਆਉਂਦੇ ਰਹੇ। ਉਨ੍ਹਾਂ ਨੇ 16 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ।

 

 

 

 

LEAVE A REPLY

Please enter your comment!
Please enter your name here