ਵਿਜੀਲੈਂਸ ਬਿਊਰੋ ਨੂੰ ਮਿਲੀ ਵੱਡੀ ਸਫ਼ਲਤਾ , ਮਹਿਲਾ ASI ਨੂੰ 5000 ਰੁ: ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਵਿਜੀਲੈਂਸ ਬਿਊਰੋ ਬਰਨਾਲਾ ਨੂੰ ਵੱਡੀ ਸਫ਼ਲਤਾ ਮਿਲੀ ਹੈ ਜਿੱਥੇ ਕਿ ਉਹਨਾਂ ਵਲੋਂ ਹਲਕਾ ਭਦੌੜ ਦੇ ਪੁਲਿਸ ਥਾਣਾ ਸਹਿਣਾ ਵਿਖੇ ਤਾਇਨਾਤ ਮਹਿਲਾ ASI ਮੀਨਾ ਰਾਣੀ ਨੂੰ ਬਤੌਰ 5000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ | ਵਿਜੀਲੈਂਸ ਬਿਊਰੋ ਬਰਨਾਲਾ ਨੇ ਮੁਲਜ਼ਮ ASI ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
15,000 ਰੁਪਏ ਦੀ ਰਿਸ਼ਵਤ ਦੀ ਕੀਤੀ ਮੰਗ
ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਨਾਲਾ ਦੇ ਰਹਿਣ ਵਾਲੀ ਮਨਪ੍ਰੀਤ ਕੌਰ ਪਤਨੀ ਬੰਸਾ ਰਾਮ ਵੱਲੋਂ ਇੱਕ ਦਰਖਾਸਤ ਮਿਲੀ ਸੀ। ਕਿ ਉਨਾਂ ਦੇ ਬੇਟੇ ਨੇ ਲਵ-ਮੈਰਿਜ ਕਰਵਾਈ ਹੋਈ ਹੈ। ਜੋ ਮਾਨਯੋਗ ਕੋਰਟ ਵਿੱਚ ਵੀ ਲਵ-ਮੈਰਿਜ ਰਜਿਸਟਰ ਕੀਤੀ ਹੋਈ ਹੈ। ਇਸ ਮਾਮਲੇ ਵਿੱਚ ਮਹਿਲਾ ਏਐਸਆਈ ਨੇ ਉਸ ਦੇ ਪਰਿਵਾਰ ਨੂੰ ਡਰਾ ਧਮਕਾ ਕੇ 15,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਨਕਾਬਪੋਸ਼ ਵਿਅਕਤੀ ਨੇ ਦੁਕਾਨਦਾਰ ‘ਤੇ ਕੀਤਾ ਹਮਲਾ, ਨਗਦੀ ਤੇ ਮੋਬਾਈਲ ਲੁੱਟ ਕੇ ਫਰਾਰ
ਰੰਗੇ ਹੱਥੀ ਕੀਤਾ ਕਾਬੂ
ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਆਪਣੀ ਦਰਖਾਸਤ ਰਾਹੀ ਗੁਹਾਰ ਲਗਾਈ, ਜਿਸ ਦੇ ਤਹਿਤ ਉਹ 5 ਹਜ਼ਾਰ ਰਿਸ਼ਵਤ ਦੇਣ ਲਈ ਉਹ ਸਹਿਣਾ ਵਿਖੇ ਪਹੁੰਚੇ। ਜਿੱਥੇ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ASI ਮੀਨਾ ਰਾਣੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਇਸ ਮੌਕੇ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।