ਕੈਨੇਡਾ ਜਾ ਕੇ ਮੁੱਕਰੀ 1 ਹੋਰ ਕੁੜੀ, ਪਤੀ ਦਾ ਨੰਬਰ ਕੀਤਾ Block || Punjab News

0
129
1 more girl who went to Canada and blocked her husband's number

ਕੈਨੇਡਾ ਜਾ ਕੇ ਮੁੱਕਰੀ 1 ਹੋਰ ਕੁੜੀ, ਪਤੀ ਦਾ ਨੰਬਰ ਕੀਤਾ Block

ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ‘ਚ ਜਾ ਕੇ ਵੱਸ ਰਹੀ ਹੈ ਤਾਂ ਜੋ ਇੱਕ ਚੰਗਾ ਭਵਿੱਖ ਸਿਰਜਿਆ ਜਾ ਸਕੇ | ਪਰ ਇਸ ਦੌਰਾਨ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ ਕਿ ਵਿਆਹ ਕਰਵਾ ਕੇ ਮੁੰਡੇ ਦੇ ਘਰਦਿਆਂ ਵੱਲੋਂ ਕੁੜੀ ਨੂੰ ਪੈਸੇ ਲਗਾ ਕੇ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਉਹ ਉੱਥੇ ਜਾ ਕੇ ਉਹਨਾਂ ਦੇ ਮੁੰਡੇ ਨੂੰ ਵੀ ਉੱਥੇ ਬੁਲਾ ਸਕੇ ਪਰੰਤੂ ਕੁੜੀ ਵੱਲੋਂ ਧੋਖਾ ਦੇ ਦਿੱਤਾ ਜਾਂਦਾ ਹੈ ਅਤੇ ਮੁੰਡੇ ਨੂੰ ਬਲੋਕ ਕਰ ਦਿੱਤਾ ਜਾਂਦਾ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇਸ ਤਰ੍ਹਾਂ ਦਾ ਠੱਗੀ ਦਾ ਸ਼ਿਕਾਰ ਹੋਇਆ ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦਾ ਪਰਿਵਾਰ, ਪੀੜਤ ਲੜਕਾ ਪਰਿਵਾਰ ਨੇ ਆਪਣੇ ਲੜਕੇ ਗੁਰਜਿੰਦਰ ਸਿੰਘ ਅਤੇ ਲੜਕੀ ਅਮਨਪ੍ਰੀਤ ਕੌਰ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ।

ਪਤੀ ਦਾ ਨੰਬਰ ਕੀਤਾ ਬਲੋਕ

ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਬਾਹਰ ਭੇਜਣ ਦੇ ਲਈ ਕਰੀਬ 27 ਲੱਖ ਦੀ ਰਾਸ਼ੀ ਖਰਚੀ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਲੜਕੀ ਨੇ ਆਪਣੇ ਪਤੀ ਦਾ ਨੰਬਰ ਹੀ ਬਲੋਕ ਕਰ ਦਿਤਾ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤ ਦਿੱਤੀ ਪੜਤਾਲ ਉਪਰੰਤ ਜਿਸ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਾਕੀ ਦੀ ਪੜਤਾਲ ਜਾਰੀ ਹੈ। ਪੀੜਿਤ ਲੜਕੇ ਅਤੇ ਉਸਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ।

ਲੜਕੇ ਪਰਿਵਾਰ ਵੱਲੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਨੂੰਹ ਨੂੰ ਭੇਜਿਆ ਗਿਆ ਕੈਨੇਡਾ

ਨਾਭਾ ਬਲਾਕ ਦਾ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਲੜਕੇ ਗੁਰਜਿੰਦਰ ਸਿੰਘ ਦਾ ਵਿਆਹ ਨਾਭਾ ਬਲਾਕ ਦੇ ਪਿੰਡ ਅਗੇਤੀ ਦੀ ਲੜਕੀ ਅਮਨਪ੍ਰੀਤ ਕੌਰ ਨਾਲ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਲੜਕੀ ਵੱਲੋਂ ਪਹਿਲਾਂ ਹੀ ਆਈਲੈਟਸ ਕੀਤੀ ਹੋਈ ਸੀ ਪਰ ਲੜਕੀ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਲੜਕੇ ਨੂੰ ਕੇਨੇਡਾ ਭੇਜ ਸਕਣ ਪਰ ਲੜਕੇ ਪਰਿਵਾਰ ਵੱਲੋਂ ਲੱਖਾਂ ਰੁਪਏ ਦਾ ਲੋਨ ਲੈ ਕੇ ਆਪਣੀ ਨੂੰਹ ਅਮਨਪ੍ਰੀਤ ਕੌਰ ਨੂੰ ਕਨੇਡਾ ਭੇਜ ਦਿੱਤਾ, ਪਰ ਲੜਕੀ ਨੇ ਕਨੇਡਾ ਜਾ ਕੇ ਆਪਣੇ ਪਤੀ ਅਤੇ ਪਰਿਵਾਰ ਨੂੰ ਫੋਨ ਹੀ ਨਹੀਂ ਕੀਤਾ ਅਤੇ ਉਨਾਂ ਦਾ ਫੋਨ ਬਲਾਕ ਲਿਸਟ ਵਿੱਚ ਪਾ ਦਿੱਤਾ ਅਤੇ ਹੁਣ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ।

ਲੜਕੀ ਦੇ ਮਾਤਾ ਪਿਤਾ ਤੇ ਧੋਖਾਧੜੀ ਦਾ ਮਾਮਲਾ ਦਰਜ

ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲੱਖਾਂ ਰੁਪਏ ਲਾ ਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਸੀ ਕਿ ਉਹਨਾਂ ਦਾ ਬੱਚਾ ਵੀ ਵਿਦੇਸ਼ ਵਿੱਚ ਜਾ ਕੇ ਸਾਡਾ ਸਹਾਰਾ ਬਣੇਗਾ ਪਰ ਲੜਕੀ ਦਾ ਪਰਿਵਾਰ ਅਤੇ ਲੜਕੀ ਹੁਣ ਲੜਕੇ ਵਾਲਿਆਂ ਨਾਲ ਗੱਲ ਕਰਨ ਤੋਂ ਵੀ ਕੰਨੀ ਕਤਰਾ ਰਹੇ ਹਨ। ਅਸੀਂ ਤਾਂ ਮੰਗ ਕਰਦੇ ਹਾਂ ਕਿ ਸਾਡੀ ਖਰਚ ਹੋਈ ਲੱਖਾਂ ਰੁਪਏ ਦੀ ਰਾਸ਼ੀ ਸਾਨੂੰ ਦਵਾਈ ਜਾਵੇ, ਸਾਨੂੰ ਪੁਲੀਸ ਪ੍ਰਸ਼ਾਸਨ ਤੇ ਪੂਰਾ ਭਰੋਸਾ ਹੈ ਅਤੇ ਉਨਾਂ ਦੀ ਤਫਤੀਸ਼ ਤੋਂ ਬਾਅਦ ਹੀ ਲੜਕੀ ਦੇ ਮਾਤਾ ਪਿਤਾ ਤੇ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ।

27 ਲੱਖ ਰੁਪਏ ਲਗਾ ਕੇ ਭੇਜਿਆ ਸੀ ਵਿਦੇਸ਼

ਇਸ ਮੌਕੇ ਤੇ ਪੀੜਿਤ ਗੁਰਜਿੰਦਰ ਸਿੰਘ ਦੇ ਪਿਤਾ ਜਗਤਾਰ ਸਿੰਘ ਅਤੇ ਪੀੜਿਤ ਗੁਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਤਾਂ ਆਪਣੇ ਲੜਕੇ ਦਾ ਵਿਆਹ ਬੜੇ ਹੀ ਚਾਵਾਂ ਦੇ ਨਾਲ ਕਰਵਾਇਆ ਸੀ ਕਿ ਲੜਕੀ ਵਿਦੇਸ਼ ਜਾਣ ਤੋਂ ਬਾਅਦ ਲੜਕੇ ਨੂੰ ਬੁਲਾਵੇਗੀ ਪਰ ਉਸ ਨੇ ਸਾਡੇ ਨਾਲ ਬਹੁਤ ਵੱਡਾ ਧੌਖਾ ਕੀਤਾ ਉਸ ਨੇ ਸਾਡਾ ਫੋਨ ਹੀ ਬਲੋਕ ਕਰ ਦਿੱਤਾ ਅਤੇ ਕਦੇ ਵੀ ਸਾਨੂੰ ਫੋਨ ਨਹੀਂ ਕੀਤਾ ਅਸੀਂ ਤਾਂ ਲੋਨ ਲੈ ਕੇ ਉਸ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਸੀ। ਸਾਡੇ ਸੁਪਨੇ ਸਨ ਕਿ ਸਾਡਾ ਲੜਕਾ ਜੋ ਕਿ ਪਰਿਵਾਰ ਦਾ ਇੱਕੋ ਲੌਤਾ ਬੇਟਾ ਹੈ ਉਹ ਬਾਹਰ ਜਾ ਕੇ ਆਪਣੇ ਪੈਰਾਂ ਤੇ ਖੜਾ ਹੋਵੇਗਾ ਪਰ ਸਾਡੇ ਸਾਰੇ ਖਵਾਬਾਂ ਤੇ ਪਾਣੀ ਫੇਰ ਦਿੱਤਾ ਅਤੇ ਜੋ ਸਾਡੇ 27 ਲੱਖ ਰੁਪਏ ਦੀ ਰਾਸ਼ੀ ਸੀ ਹੁਣ ਉਹ ਦੇਣ ਤੋਂ ਵੀ ਲੜਕੀਂ ਦਾ ਪਰਿਵਾਰ ਮੁੱਕਰ ਗਏ ਹਨ ਜਦੋਂ ਕਿ ਅਸੀਂ ਲੋਨ ਲੈ ਕੇ ਲੜਕੀ ਨੂੰ ਬਾਹਰ ਭੇਜਿਆ ਸੀ ਜਿਸ ਦੇ ਸਬੂਤ ਸਾਡੇ ਕੋਲ ਹਨ। ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਲੜਕੀ ਦੇ ਮਾਤਾ ਪਿਤਾ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਸੀਂ ਤਾਂ ਮੰਗ ਕਰਦੇ ਹਾਂ ਕਿ ਸਾਡੇ ਪੈਸੇ ਵਾਪਸ ਦਵਾਏ ਜਾਣ।

ਇਹ ਵੀ ਪੜ੍ਹੋ : ਗੁਰਦਾਸਪੁਰ : ਨਸ਼ੇ ਦੀ ਓਵਰਡੋਜ਼ ਕਾਰਨ ਭੇਦ ਭਰੇ ਹਾਲਾਤਾਂ ‘ਚ ਨੌਜਵਾਨ ਦੀ ਹੋਈ ਮੌਤ

ਵਿਦੇਸ਼ ਭੇਜਣ ਦਾ ਸਾਰਾ ਹੀ ਖਰਚਾ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ

ਇਸ ਮੌਕੇ ਪੁਲੀਸ ਥਾਣਾ ਭਾਦਸੋਂ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਨੇ ਆਪਣੇ ਬੇਟੇ ਦਾ ਵਿਆਹ ਅਮਨਪ੍ਰੀਤ ਕੌਰ ਨਾਲ ਕੀਤਾ ਸੀ ਅਤੇ ਵਿਦੇਸ਼ ਭੇਜਣ ਦਾ ਸਾਰਾ ਹੀ ਖਰਚਾ ਲੜਕੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਅਤੇ ਲੜਕੀ ਨੇ ਕਨੇਡਾ ਪਹੁੰਚ ਕੇ ਲੜਕੇ ਨੂੰ ਨਹੀਂ ਬੁਲਾਇਆ ਅਤੇ ਇਹਨਾਂ ਦਾ ਲੱਖਾਂ ਰੁਪਏ ਦਾ ਖਰਚ ਹੋਇਆ ਹੈ ਅਤੇ ਉਚ ਅਧਿਕਾਰੀਆਂ ਦੀ ਤਫਤੀਸ਼ ਤੋਂ ਬਾਅਦ ਹੁਣ ਲੜਕੀ ਦੇ ਮਾਤਾ ਪਿਤਾ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

 

 

LEAVE A REPLY

Please enter your comment!
Please enter your name here