ਬੀਕੇਯੂ ਤੋਤੇਵਾਲ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਤੇ ਸਟੂਡੈਂਟ ਹੋਏ ਸ਼ਾਮਲ ॥ Punjab News

0
72

ਬੀਕੇਯੂ ਤੋਤੇਵਾਲ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਤੇ ਸਟੂਡੈਂਟ ਹੋਏ ਸ਼ਾਮਲ

ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਪ੍ਰੈਸ ਨੂੰ ਜਾਣਕਾਰੀ ਦੇਂਦੇ ਹੋਏ ਕਿਹਾ ਕੇ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਚ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਹੋਏ ਕਿਸਾਨ,ਸਟੂਡੈਂਟ ਅਤੇ ਔਰਤਾਂ ਸਮੇਤ ਕਈ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਚ ਸ਼ਾਮਲ ਹੋਏ।

ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ‘ਟੋਰੋਂਟੋ ਪੁਲਿਸ ‘ਚ ਬਣਿਆ ਅਫਸਰ ॥ Today News ॥ Punjab News

ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਪਿੰਡ ਟੌਹੜਾ ਜਿਲ੍ਹਾ ਪਟਿਆਲਾ ਨੂੰ ਇਕਾਈ ਪ੍ਰਧਾਨ,ਸੁਖਦੇਵ ਸਿੰਘ ਗੜਦੀਵਾਲ ਹੁਸ਼ਿਆਰਪੁਰ ਇਕਾਈ ਪ੍ਰਧਾਨ,ਸੁਖਵਿੰਦਰ ਕੌਰ ਗੜਦੀਵਾਲਾ ਇਕਾਈ ਪ੍ਰਧਾਨ ਇਸਤਰੀ ਵਿੰਗ,ਮਲਕੀਤ ਸਿੰਘ ਰਾਜੇਵਾਲ ਖੁਰਦ ਜਲੰਧਰ ਇਕਾਈ ਪ੍ਰਧਾਨ,ਗੁਰਬਖਸ਼ ਕੌਰ,ਕਰਮਜੀਤ ਸਿੰਘ ਇਕਾਈ ਪ੍ਰਧਾਨ ਪਿੰਡ ਬਟਾਰੀ ਜਿਲ੍ਹਾ ਲੁਧਿਆਣਾ,ਜਸਪ੍ਰੀਤ ਸਿੰਘ ਇਕਾਈ ਮੀਤ ਪ੍ਰਧਾਨ ਪਿੰਡ ਬਟਾਰੀ ਜਿਲ੍ਹਾ ਲੁਧਿਆਣਾ,ਪ੍ਰਵੇਸ਼ ਕੁਮਾਰ ਇਕਾਈ ਪ੍ਰਧਾਨ ਪਿੰਡ ਜਲਵਾਹਾ ਜਿਲ੍ਹਾ ਨਵਾਂ ਸ਼ਹਿਰ,ਰਾਜਕੁਮਾਰ ਇਕਾਈ ਪ੍ਰਧਾਨ ਪਿੰਡ ਫਤਿਆਬਾਦ ਹਰਿਆਣਾ,ਸਿਮਰਨਜੀਤ ਸਿੰਘ ਇਕਾਈ ਪ੍ਰਧਾਨ ਫਤਿਹਗੜ੍ਹ ਸਾਹਿਬ,ਅਮਰਿੰਦਰ ਸਿੰਘ ਇਕਾਈ ਪ੍ਰਧਾਨ ਪਿੰਡ ਹਰਿਓ ਕਲਾਂ ਸਮਰਾਲਾ ਲੁਧਿਆਣਾ,ਜਸਵੀਰ ਸਿੰਘ ਧਾਲੀਵਾਲ ਇਕਾਈ ਪ੍ਰਧਾਨ ਲੁਧਿਆਣਾ,ਦਲਵੀਰ ਸਿੰਘ ਇਕਾਈ ਪ੍ਰਧਾਨ ਮਨੀਮਾਜਰਾ ਚੰਡੀਗੜ੍ਹ,ਜਸਪ੍ਰੀਤ ਕੌਰ ਇਕਾਈ ਪ੍ਰਧਾਨ ਇਸਤਰੀ ਵਿੰਗ ਲੁਧਿਆਣਾ,ਪ੍ਰਵਿੰਦਰ ਸਿੰਘ ਗਿੱਲ ਪ੍ਰਧਾਨ ਲੰਡੇਕੇ ਮੋਗਾ ਸ਼ਾਮਲ ਹੋਏ,ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ ਨੇ ਸਾਰਿਆਂ ਨੂੰ ਜਥੇਬੰਦੀ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਆਖਿਆ ।

LEAVE A REPLY

Please enter your comment!
Please enter your name here