ਮਿਡ ਡੇ ਮੀਲ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਹੁਸ਼ਿਆਰਪੁਰ : ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਵਿਖੇ ਮਿਡ-ਡੇ-ਮੀਲ ਸਬੰਧੀ ਸਮੂਹ ਸਹਾਇਕ ਬਲਾਕ ਮੈਨੇਜਰ ਮਿਡ-ਡੇ-ਮੀਲ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੁੱਖ ਡੀਲਿੰਗ ਹੈੱਡ ਮਿਡ-ਡੇ-ਮੀਲ ਸੇਲ ਅਨਿਰੁਧ ਮੌਦਗਿਲ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਐੱਸਐੱਮਐੱਸ ਹਰ ਰੋਜ਼ ਦੁਪਹਿਰ 2 ਵਜੇ ਤੋਂ ਪਹਿਲਾਂ ਭੇਜਣਾ ਲਾਜ਼ਮੀ ਹੋਵੇਗਾ, ਜੋ ਐੱਸਐੱਮਐੱਸ ਨਹੀਂ ਭੇਜਣਗੇ ਜਾਂ ਲੇਟ ਕਰਨਗੇ ਇਸ ਸਬੰਧੀ ਮੁੱਖ ਦਫ਼ਤਰ ਨੂੰ ਰਿਪੋਰਟ ਭੇਜ ਕੇ ਅਨੁਸ਼ਾਸ਼ਨਹੀਣਤਾ ਸਮਝਦੇ ਹੋਏ ਸਬੰਧਿਤ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਕਾਤਲ ਦੱਸ ਹਲਦਵਾਨੀ ਦੇ ਸ਼ਾਹੂਕਾਰ ਤੋਂ 1 ਲੱਖ ਦੀ ਫਿਰੌਤੀ ਦੀ ਮੰਗ, ਮਾਮਲਾ ਦਰਜ
ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਜ਼ਿਲ੍ਹਾ ਦਫ਼ਤਰ ਨੇ ਮਿਡ-ਡੇ-ਮੀਲ ਮੁਹੱਈਆ ਕਰਵਾਉਣ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਸਮੂਹ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਇਸ ਦੇ ਨਾਲ ਹੀ ਵਿਭਾਗ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਦਾ ਨਵਾਂ ਮੀਨੂ ਜਾਰੀ ਕੀਤਾ ਹੈ, ਜੋ ਕਿ 1 ਜੁਲਾਈ ਤੋਂ 31 ਜੁਲਾਈ 2024 ਤਕ ਲਾਗੂ ਰਹੇਗਾ। ਇਸ ਮੌਕੇ ਮਨੂ ਬਾਲਾ, ਮੁਕੇਸ਼ ਬੱਸੀ, ਜਗਦੀਪ ਕੌਰ, ਏਬੀਐੱਮ ਵਿਜੇ ਕੁਮਾਰ, ਮਮਤਾ, ਰਾਜਿੰਦਰ ਕੁਮਾਰ ਤਲਵਾੜਾ, ਲਖਬੀਰ ਸਿੰਘ, ਸ਼ਿਖਾ ਬਾਂਸਲ, ਗੌਰਵ, ਰਾਜਿੰਦਰ ਪਾਲ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।