ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਬਣੇ ਸਾਂਸਦ , “ਇਸ ਜਿੱਤ ਲਈ ਮਹਿਸੂਸ ਹੋ ਰਿਹੈ ਬਹੁਤ ਮਾਣ”…
ਲੇਬਰ ਪਾਰਟੀ ਭਾਰੀ ਬਹੁਮਤ ਦੇ ਨਾਲ ਬ੍ਰਿਟੇਨ ਦੀ ਸੱਤਾ ‘ਤੇ ਕਾਬਿਜ ਹੋ ਚੁੱਕੀ ਹੈ | ਜਿਸ ਦੀ ਜਿੱਤ ਵਿੱਚ ਉੱਥੇ ਰਹਿਣ ਵਾਲੇ ਪੰਜਾਬੀਆਂ ਦਾ ਵੀ ਅਹਿਮ ਯੋਗਦਾਨ ਹੈ। ਜਿਸਦੇ ਨਾਲ ਜਲੰਧਰ ਮੂਲ ਦੇ ,ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸਾਂਸਦ ਬਣ ਗਏ ਹਨ। ਉਨ੍ਹਾਂ ਨੇ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੌਹਾਨ ਨੂੰ ਹਰਾਇਆ ਹੈ । ਇੰਗਲੈਂਡ ਦੇ ਗ੍ਰੇਵਸ਼ੈਮ ਸ਼ਹਿਰ ਵਿੱਚ ਯੂਰਪ ਦੇ ਸਭ ਤੋਂ ਨੌਜਵਾਨ ਸਿੱਖ ਮੇਅਰ ਬਣਨ ਵਾਲੇ ਤਨਮਨਜੀਤ ਸਿੰਘ ਢੇਸੀ ਬ੍ਰਿਟੇਨ ਦੀ ਸੰਸਦ ਦੇ ਪਹਿਲੇ ਸਿੱਖ ਸਾਂਸਦ ਵੀ ਬਣ ਚੁੱਕੇ ਹਨ।

ਮੁੜ MP ਬਣਾ ਕੇ ਬਖਸ਼ਿਆ ਮਾਣ
ਢੇਸੀ ਨੇ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਮਗਰੋਂ ਸਲੋਹ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲੋਹ ਦੇ ਲੋਕਾਂ ਨੇ ਮੈਨੂੰ ਮੁੜ MP ਬਣਾ ਕੇ ਵੱਡਾ ਮਾਣ ਬਖਸ਼ਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਮੈਨੂੰ ਇਸ ਜਿੱਤ ਲਈ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਲੋਕਾਂ ਨੇ ਬਦਲਾਅ, ਏਕਤਾ ਅਤੇ ਤਰੱਕੀ ਲਈ ਵੋਟ ਦਿੱਤੀ ਹੈ, ਜਿਸ ਲਈ ਅਸੀਂ ਸਖ਼ਤ ਮਿਹਨਤ ਕਰਾਂਗਾ। ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦੇ ਯਤਨਾਂ ਅਤੇ ਟੀਮ ਵਰਕ ਨਾਲ ਇਹ ਸੰਭਵ ਹੋਇਆ।”
ਇਹ ਵੀ ਪੜ੍ਹੋ : ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, “ਮੈਂ ਇਸ ਹਾਰ ਦੀ ਲੈਂਦਾ ਹਾਂ ਜ਼ਿੰਮੇਵਾਰੀ “…
ਰਿਜ਼ਲਟ ਲਗਭਗ ਸਭ ਦੇ ਸਾਹਮਣੇ
ਬ੍ਰਿਟੇਨ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਰਿਜ਼ਲਟ ਲਗਭਗ ਸਭ ਦੇ ਸਾਹਮਣੇ ਆ ਚੁੱਕਾ ਹੈ | ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬ੍ਰਿਟੇਨ ਦੇ ਨਵੇਂ ਪ੍ਰਧਾ ਮੰਤਰੀ ਹੋ ਸਕਦੇ ਹਨ। ਹੁਣ ਤੱਕ ਲੇਬਰ ਪਾਰਟੀ 300 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਸਿਰਫ਼ 81 ਸੀਟਾਂ ‘ਤੇ ਜਿੱਤੀ ਹੈ। ਜਿਸ ਤੋਂ ਬਾਅਦ ਮੌਜੂਦਾ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ । ਨਾਲ ਹੀ ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।
 
			 
		