ਰਵਨੀਤ ਬਿੱਟੂ ਨੇ ਰੇਲਵੇ ਬੋਰਡ ਦੀ ਕੰਟੀਨ ਦਾ ਅਚਨਚੇਤ ਕੀਤਾ ਨਿਰੀਖਣ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਰੇਲਵੇ ਬੋਰਡ ਦੀ ਕੰਟੀਨ ਦਾ ਅਚਨਚੇਤ ਨਿਰੀਖਣ ਕੀਤਾ। ਰੇਲਵੇ ਰਾਜ ਮੰਤਰੀ ਵੱਲੋਂ ਨਿਰੀਖਣ ਦੌਰਾਨ ਰੇਲਵੇ ਬੋਰਡ ਦੇ ਸਕੱਤਰ ਅਤੇ ਰੇਲਵੇ ਬੋਰਡ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।ਮੰਤਰੀ ਨੇ ਕੰਟੀਨ ਦੇ ਮੈਨੇਜਰ ਅਤੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਸੰਚਾਲਨ ਅਤੇ ਸੇਵਾਵਾਂ ਬਾਰੇ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ:ਮੋਗਾ ‘ਚ ਮੀਂਹ ਤੇ ਹਨ੍ਹੇਰੀ ਕਾਰਨ ਡਿੱਗੀ ਘਰ ਦੀ ਕੰਧ, ਇੱਕੋ ਪਰਿਵਾਰ ਦੇ ਚਾਰ ਲੋਕ ਜ਼ਖਮੀ
ਉਨ੍ਹਾਂ ਨੇ ਕੰਟੀਨ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ, ਜਿਸ ਵਿੱਚ ਕੈਸ਼ ਕਾਊਂਟਰ ਜਿੱਥੇ ਭੋਜਨ ਕੂਪਨ ਜਾਰੀ ਕੀਤੇ ਜਾਂਦੇ ਹਨ, ਰਸੋਈ ਖੇਤਰ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਜੂਸ ਕਾਊਂਟਰ ਸ਼ਾਮਲ ਹਨ। ਰਵਨੀਤ ਸਿੰਘ ਬਿੱਟੂ ਨੇ ਦੁਪਹਿਰ ਦੇ ਖਾਣੇ ਦੌਰਾਨ ਰੇਲਵੇ ਬੋਰਡ ਦੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਨਿੱਜੀ ਤੌਰ ‘ਤੇ ਖਾਣੇ ਦੀ ਗੁਣਵੱਤਾ ਬਾਰੇ ਪੁੱਛਿਆ। ਗੱਲਬਾਤ ਦੌਰਾਨ ਰੇਲਵੇ ਬੋਰਡ ਦੇ ਕਰਮਚਾਰੀਆਂ ਨੇ ਕੰਟੀਨ ਸੇਵਾਵਾਂ ‘ਤੇ ਸੰਤੁਸ਼ਟੀ ਜ਼ਾਹਰ ਕੀਤੀ। ਰਵਨੀਤ ਸਿੰਘ ਬਿੱਟੂ ਨੇ ਸਫਾਈ ਅਤੇ ਵਧੀਆ ਗੁਣਵੱਤਾ ਵਾਲੇ ਭੋਜਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕੰਟੀਨ ਮੈਨੇਜਰ ਨੂੰ ਇਨ੍ਹਾਂ ਉੱਚ ਮਿਆਰਾਂ ਨੂੰ ਕਾਇਮ ਰੱਖਣ ਦੇ ਨਿਰਦੇਸ਼ ਦਿੱਤੇ ਹਨ।