ਸਿਧਾਰਥ ਮਲਹੋਤਰਾ ਦੇ ਨਾਂ ‘ਤੇ ਫੈਨ ਨਾਲ ਹੋਈ 50 ਲੱਖ ਦੀ ਠੱਗੀ
ਸੋਸ਼ਲ ਮੀਡੀਆ ‘ਤੇ ਬਾਲੀਵੁੱਡ ਹਸਤੀਆਂ ਦੇ ਨਾਂ ‘ਤੇ ਕਈ ਫੈਨ ਕਲੱਬ ਬਣੇ ਹੋਏ ਹਨ। ਅਕਸਰ ਬਹੁਤ ਸਾਰੇ ਫੈਨਜ਼ ਇੰਨਾ ਨੂੰ ਫੋਲੋ ਕਰਦੇ ਹਨ | ਇੱਕ ਫੈਨ ਕਲੱਬ ਦਾ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਦੇ ਇੱਕ ਫੈਨ ਨੇ ਅਦਾਕਾਰ ਦੇ ਇੱਕ ਫੈਨ ਪੇਜ ਉੱਤੇ 50 ਲੱਖ ਰੁਪਏ ਤੋਂ ਵੱਧ ਦੀ ਠੱਗੀ ਦਾ ਇਲਜ਼ਾਮ ਲਗਾਇਆ ਹੈ।
ਦਰਅਸਲ , ਇਹ ਧੋਖਾਧੜੀ ਅਮਰੀਕਾ ਵਿਚ ਰਹਿਣ ਵਾਲੀ ਇਕ ਔਰਤ ਨਾਲ ਹੋਈ ਹੈ। ਜਿਸ ਦਾ ਨਾਮ ਮੀਨੂੰ ਵਾਸੁਦੇਵ ਹੈ। ਇਸ ਔਰਤ ਦਾ ਦੋਸ਼ ਹੈ ਕਿ ਅਲੀਜਾ ਅਤੇ ਹੁਸਨਾ ਪਰਵੀਨ ਨਾਮ ਦੇ ਦੋ ਵਿਅਕਤੀਆਂ ਨੇ ਕਿਹਾ ਕਿ ਸਿਧਾਰਥ ਮਲਹੋਤਰਾ ਦੀ ਜਾਨ ਨੂੰ ਖ਼ਤਰਾ ਹੈ। ਮਾਮਲਾ ਅਕਤੂਬਰ ਤੋਂ ਦਸੰਬਰ 2023 ਦਰਮਿਆਨ ਦਾ ਦੱਸਿਆ ਜਾ ਰਿਹਾ ਹੈ।
ਕਿਆਰਾ ਕਾਰਨ ਸਿਡ ਦੀ ਜਾਨ ਨੂੰ ਹੈ ਖਤਰਾ
ਮੀਨੂੰ ਨੇ ਆਪਣੀ ਪੋਸਟ ‘ਚ ਲਿਖਿਆ- ਅਲੀਜਾ ਨੇ ਉਸ ਨੂੰ ਕਿਹਾ ਸੀ ਕਿ ਕਿਆਰਾ ਕਾਰਨ ਸਿਡ ਦੀ ਜਾਨ ਨੂੰ ਖਤਰਾ ਹੈ। ਉਸ ਨੇ ਧਮਕੀ ਦੇ ਕੇ ਸਿਦ ਨਾਲ ਵਿਆਹ ਕਰਵਾ ਲਿਆ। ਕਿਆਰਾ ਨੇ ਸਿਧਾਰਥ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕੀਤਾ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਆਰਾ ਨੇ ਸਿਡ ‘ਤੇ ਕਾਲਾ ਜਾਦੂ ਕੀਤਾ ਹੈ। ਸਿਡ ਦਾ ਕੋਈ ਬੈਂਕ ਖਾਤਾ ਨਹੀਂ ਹੈ। ਅਲੀਜ਼ਾ ਮੀਨੂ ਨੂੰ ਸਿਡ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਕਹਿੰਦੀ ਹੈ।
ਮੀਨੂ ਵਾਸੁਦੇਵ ਦੇ ਮੁਤਾਬਕ, ਉਨ੍ਹਾਂ ਦੋ ਐਡਮਿਨ ਗਰਲਜ਼ ਨੇ ਉਸ ਨੂੰ ਇੱਥੋਂ ਤੱਕ ਵਿਸ਼ਵਾਸ ਦਿਵਾਇਆ ਕਿ ਕਿਆਰਾ ਨੇ ਸਿਧਾਰਥ ‘ਤੇ ਕਾਲਾ ਜਾਦੂ ਕੀਤਾ ਸੀ ਅਤੇ ਹੁਣ ਸਿਧਾਰਥ ਦਾ ਬੈਂਕ ਖਾਤਾ ਵੀ ਨਹੀਂ ਹੈ। ਫਿਰ ਅਲੀਜ਼ਾ ਨਾਮ ਦੀ ਲੜਕੀ ਨੇ ਅਦਾਕਾਰ ਦੀ ਫੈਨ ਮੀਨੂੰ ਨੂੰ ਸਿਧਾਰਥ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ।
ਜਾਨ ਬਚਾਉਣ ਦੀ ਕੋਸ਼ਿਸ਼ ‘ਚ 50 ਲੱਖ ਰੁਪਏ ਦਾ ਹੋਇਆ ਨੁਕਸਾਨ
ਅਲੀਜਾ ਨੇ ਕਥਿਤ ਤੌਰ ‘ਤੇ ਮੀਨੂੰ ਵਾਸੁਦੇਵ ਨੂੰ ਸਿਧਾਰਥ ਦੀ ਪੀਆਰ ਟੀਮ ਦੇ ਦੀਪਕ ਦੂਬੇ ਨਾਲ ਗੱਲ ਕਰਨ ਲਈ ਕਰਵਾਇਆ। ਉਨ੍ਹਾਂ ਨੇ ਮੀਨੂੰ ਨੂੰ ਕਿਆਰਾ ਦੀ ਟੀਮ ਵਿੱਚ ਰਾਧਿਕਾ ਨਾਮ ਦੀ ਇੱਕ ਨਿਊਜ਼ਵੂਮੈਨ ਨਾਲ ਮਿਲਾਇਆ। ਮੀਨੂੰ ਨੇ ਦੱਸਿਆ ਕਿ ਉਹ ਹਰ ਹਫਤੇ ਸਿਧਾਰਥ ਅਤੇ ਕਿਆਰਾ ਨੂੰ ਪੈਸੇ ਦਿੰਦੀ ਰਹਿੰਦੀ ਸੀ ਤਾਂ ਕਿ ਉਨ੍ਹਾਂ ਬਾਰੇ ਅੰਦਰਲੀ ਜਾਣਕਾਰੀ ਅਤੇ ਸਿਧਾਰਥ ਨਾਲ ਗੱਲ ਕੀਤੀ ਜਾ ਸਕੇ। ਮੀਨੂੰ ਮੁਤਾਬਕ ਸਿਧਾਰਥ ਮਲਹੋਤਰਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਉਸ ਨੂੰ 50 ਲੱਖ ਰੁਪਏ ਦਾ ਨੁਕਸਾਨ ਹੋਇਆ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਹੁਣ ਮੀਨੂੰ ਵਾਸੂਦੇਵ ਨੇ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨਾਲ ਗਲਤ ਤਰੀਕੇ ਨਾਲ ਪੈਸੇ ਦੀ ਠੱਗੀ ਹੋਈ। ਹੁਣ ਉਹ ਪੈਸੇ ਵਾਪਸ ਚਾਹੁੰਦੇ ਹਨ। ਹਾਲਾਂਕਿ ਹੁਣ ਤੱਕ ਨਾ ਤਾਂ ਕਿਆਰਾ ਅਡਵਾਨੀ ਅਤੇ ਨਾ ਹੀ ਸਿਧਾਰਥ ਮਲਹੋਤਰਾ ਨੇ ਇਸ ਮਾਮਲੇ ‘ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।